ਤ੍ਰਿਪੁਰਾ ‘ਚ ਸੱਤਾਧਾਰੀ ਪਾਰਟੀ ਭਾਜਪਾ ਨੇ ਤ੍ਰਿਣਮੂਲ ਕਾਂਗਰਸ ਨਾਲ ‘ਖੇਲਾ’ ਕਰਦੇ ਹੋਏ ਲੋਕ ਸਭਾ ਚੋਣਾਂ ‘ਚ ਵੱਡੀ ਜਿੱਤ ਹਾਸਲ ਕੀਤੀ ਹੈ। ਭਾਜਪਾ ਨੇ 51 ਮੈਂਬਰੀ ਅਗਰਤਲਾ ਨਗਰ ਨਿਗਮ ਦੀਆਂ ਸਾਰੀਆਂ ਸੀਟਾਂ ਹੀ ਨਹੀਂ ਜਿੱਤੀਆਂ, ਸਗੋਂ ਕਈ ਹੋਰ ਲੋਕਲ ਬਾਡੀਜ਼ ਵਿੱਚ ਵੀ ਜਿੱਤ ਹਾਸਲ ਕੀਤੀ ਹੈ। ਇਸ ਦੇ ਨਾਲ ਹੀ ਅਗਰਤਲਾ ਨਗਰ ਨਿਗਮ ਚੋਣਾਂ ਵਿੱਚ ਵਿਰੋਧੀ ਪਾਰਟੀਆਂ ਟੀਐਮਸੀ ਅਤੇ ਸੀਪੀਆਈ (ਐਮ) ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੀਆਂ।
ਸੂਬਾ ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਭਾਜਪਾ 15 ਮੈਂਬਰੀ ਖੋਵਾਈ ਨਗਰ ਪ੍ਰੀਸ਼ਦ, 17 ਮੈਂਬਰੀ ਬੇਲੋਨੀਆ ਨਗਰ ਪ੍ਰੀਸ਼ਦ, 15 ਮੈਂਬਰੀ ਕੁਮਾਰਘਾਟ ਨਗਰ ਪ੍ਰੀਸ਼ਦ ਅਤੇ ਨੌਂ ਮੈਂਬਰੀ ਸਬਰੂਮ ਨਗਰ ਪੰਚਾਇਤ ਦੇ ਸਾਰੇ ਵਾਰਡਾਂ ਵਿੱਚ ਜਿੱਤ ਦਰਜ ਕਰਨ ਵਿੱਚ ਸਫਲ ਰਹੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਨੇ 25 ਵਾਰਡ ਧਰਮਨਗਰ ਨਗਰ ਕੌਂਸਲ, 15 ਮੈਂਬਰੀ ਤੇਲੀਆਮੁਰਾ ਨਗਰ ਕੌਂਸਲ ਅਤੇ 13 ਮੈਂਬਰ ਅਮਰਪੁਰ ਨਗਰ ਪੰਚਾਇਤ ਵਿੱਚ ਵੀ ਹੂੰਝਾਫੇਰ ਜਿੱਤ ਹਾਸਲ ਕੀਤੀ।
ਵੀਡੀਓ ਲਈ ਕਲਿੱਕ ਕਰੋ -:
Vegetable Soup Recipe | ਵੈਜ਼ੀਟੇਬਲ ਸੂਪ ਬਨਾਉਣ ਦਾ ਆਸਾਨ ਤਰੀਕਾ | Healthy Veg Soup | Health Diet
ਚੋਣ ਅਧਿਕਾਰੀਆਂ ਨੇ ਦੱਸਿਆ ਕਿ ਸੋਨਮੁਰਾ ਨਗਰ ਪੰਚਾਇਤ ਅਤੇ ਮੇਲਾਘਰ ਨਗਰ ਪੰਚਾਇਤ ਵਿੱਚ ਵੀ ਵਿਰੋਧੀ ਧਿਰ ਦਾ ਕੋਈ ਵੀ ਦਾਅ ਕੰਮ ਨਹੀਂ ਆਇਆ ਅਤੇ ਭਾਜਪਾ ਨੇ ਇੱਥੇ ਵੀ ਸਾਰੀਆਂ 13 ਸੀਟਾਂ ਜਿੱਤੀਆਂ। 11 ਮੈਂਬਰੀ ਜੀਰਾਨੀਆ ਨਗਰ ਪੰਚਾਇਤ ਵੀ ਭਾਜਪਾ ਨੇ ਜਿੱਤੀ ਹੈ। ਅੰਬਾਸਾ ਨਗਰ ਕੌਂਸਲ ਦੀਆਂ 12 ਸੀਟਾਂ ਭਾਜਪਾ ਨੇ ਜਿੱਤੀਆਂ ਹਨ।
ਜਿੱਥੇ ਟੀਐਮਸੀ ਅਤੇ ਸੀਪੀਆਈ-ਐਮ ਨੇ ਇੱਥੇ ਇੱਕ-ਇੱਕ ਸੀਟ ਜਿੱਤੀ, ਇਥੇ ਇੱਕ ਸੀਟ ਆਜ਼ਾਦ ਉਮੀਦਵਾਰ ਦੇ ਕੋਲ ਵੀ ਆਈ ਹੈ। ਇਸ ਦੇ ਨਾਲ ਹੀ ਭਾਜਪਾ ਨੇ ਕੈਲਾਸ਼ਹਿਰ ਨਗਰ ਕੌਂਸਲ ਦੀਆਂ 16 ਸੀਟਾਂ ਵੀ ਜਿੱਤੀਆਂ ਹਨ। ਇੱਥੇ ਸੀਪੀਆਈ (ਐਮ) ਨੂੰ ਇੱਕ ਸੀਟ ਮਿਲੀ। ਪਾਨੀਸਾਗਰ ਨਗਰ ਪੰਚਾਇਤ ਵਿੱਚ ਭਾਜਪਾ ਨੇ 12 ਅਤੇ ਸੀਪੀਆਈ (ਐਮ) ਨੇ ਇੱਕ ‘ਤੇ ਕਬਜ਼ਾ ਕੀਤਾ।
ਇਹ ਵੀ ਪੜ੍ਹੋ : ਖ਼ੁਸ਼ਖਬਰੀ : ਵਿਦਿਆਰਥੀ ਆਪਣੇ ਮੁਲਕ ‘ਚ ਆਨਲਾਈਨ ਪੜ੍ਹ ਕੇ ਵੀ ਲੈ ਸਕਣਗੇ ਕੈਨੇਡਾ ਦਾ ਓਪਨ ਵਰਕ ਪਰਮਿਟ
ਭਾਜਪਾ ਨੇ ਅਗਰਤਲਾ ਨਗਰ ਨਿਗਮ ਦੀਆਂ ਸਾਰੀਆਂ 334 ਸੀਟਾਂ, 13 ਮਿਉਂਸਪਲ ਸੰਸਥਾਵਾਂ ਅਤੇ 6 ਨਗਰ ਪੰਚਾਇਤਾਂ ਲਈ ਉਮੀਦਵਾਰ ਖੜ੍ਹੇ ਕੀਤੇ ਸਨ। ਭਾਜਪਾ ਦੇ ਉਮੀਦਵਾਰਾਂ ਨੇ ਬਿਨਾਂ ਮੁਕਾਬਲਾ 112 ਸੀਟਾਂ ਜਿੱਤੀਆਂ ਸਨ। ਬਾਕੀ 222 ਸੀਟਾਂ ‘ਤੇ 25 ਨਵੰਬਰ ਨੂੰ ਵੋਟਾਂ ਪਈਆਂ ਸਨ।