ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਅਰਵਿੰਦ ਕੇਜਰੀਵਾਲ ਦੇ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ ਹੋਣ ਦੇ ਬਿਆਨ ਤੋਂ ਇੰਨੇ ਭੜਕ ਗਏ ਕਿ ਉਨ੍ਹਾਂ ਕਿਹਾ ਕਿ ਹੁਣ ਉਹ ਕੇਜਰੀਵਾਲ ਨੂੰ ਨਹੀਂ ਛੱਡਣਗੇ।
ਸਿੱਧੂ ਦੀ ਇਹ ਤਲਖ਼ੀ ਉਸ ਵੇਲੇ ਸਾਹਮਣੇ ਆਈ, ਜਦੋਂ ਕੇਜਰੀਵਾਲ ਨੇ ਕਿਹਾ ਕਿ ਸਿੱਧੂ ਉਨ੍ਹਾਂ ਦੀ ਪਾਰਟੀ ‘ਚ ਆਉਣਾ ਚਾਹੁੰਦੇ ਸਨ। ਇਸ ਦੇ ਬਾਅਦ ਤੋਂ ਹੀ ਸਿੱਧੂ ਦਾ ਪਾਰਾ ਚੜ੍ਹਿਆ ਹੋਇਆ ਹੈ। ਸਿੱਧੂ ਨੇ ਕੇਜਰੀਵਾਲ ਦੀਆਂ ਗਾਰੰਟੀਆਂ ਨੂੰ ਵੀ ਝੂਠਾ ਦੱਸਿਆ।
ਸਿੱਧੂ ਨੇ ਕਿਹਾ ਕਿ ਕੇਜਰੀਵਾਲ ਪੰਜਾਬ ਦੀਆਂ ਔਰਤਾਂ ਨੂੰ ਇੱਕ-ਇੱਕ ਹਜ਼ਾਰ ਦੇਣ ਦੀ ਗੱਲ ਕਹਿੰਦਾ ਹੈ। ਕੀ ਪੰਜਾਬ ਦੀਆਂ ਔਰਤਾਂ ਨੂੰ ਭਿਖਾਰੀ ਸਮਝਿਆ ਏ? ਕੇਜਰੀਵਾਲ ਮੈਨੂੰ ਦੱਸਣ ਕਿ ਉਨ੍ਹਾਂ ਦੀ ਕੈਬਨਿਟ ਵਿੱਚ ਕੋਈ ਮਹਿਲਾ ਮੰਤਰੀ ਕਿਉਂ ਨਹੀਂ ਹੈ। ਦਿੱਲੀ ਵਿੱਚ ਕਿੰਨੀਆਂ ਔਰਤਾਂ ਨੂੰ ਪੈਸੇ ਦਿੱਤੇ ਗਏ? ਜੇ ਦਿੱਤੇ ਹੋਣਗੇ ਤਾਂ ਮੈਂ ਰਾਜਨੀਤੀ ਛੱਡ ਦਿਆਂਗਾ।
ਵੀਰਵਾਰ ਨੂੰ ਕਾਦੀਆਂ ਪਹੁੰਚੇ ਸਿੱਧੂ ਨੇ ਕੇਜਰੀਵਾਲ ਤੇ ‘ਆਪ’ ਦਾ ਖੂਬ ਮਖੌਲ ਉਡਾਇਆ। ਸਿੱਧੂ ਨੇ ਕਿਹਾ ਕਿ ਕੇਜਰੀਵਾਲ ਨੂੰ ਪੰਜਾਬ ਵਿੱਚ ਕੋਈ ਲਾੜਾ (ਸੀ.ਐੱਮ. ਚਿਹਰਾ) ਨਹੀਂ ਮਿਲ ਰਿਹਾ ਅਤੇ ਬਾਰਾਤ ਇਕੱਲੀ ਹੀ ਨੱਚ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
CM ਚੰਨੀ ਦਾ EXLUSIVE INTERVIEW “ਵਿਰੋਧੀਆਂ ਨੂੰ ਜਵਾਬ, ਕਿਹਾ “ਮੈਂ ਕਿਸੇ ਦੀ COPY ਨੀ ਕਰਦਾ, ਆਪਣੀ ਚਾਲ ਚੱਲਦਾ!”
ਸਿੱਧੂ ਨੇ ਕਿਹਾ ਕਿ ਜਿਹੜਾ ਦਿੱਲੀ ਦੀ ਹਵਾ ਨੂੰ ਠੀਕ ਨਹੀਂ ਕਰ ਸਕਿਆ, ਉਹ ਪੰਜਾਬ ਦਾ ਕੀ ਕਰੇਗਾ। ਜਦੋਂ ਸ਼ੀਲਾ ਦੀਕਸ਼ਤ ਦਿੱਲੀ ਵਿੱਚ ਸੀ.ਐੱਮ. ਸੀ ਤਾਂ 6 ਹਜ਼ਾਰ ਸੀਐੱਨਜੀ ਬੱਸਾਂ ਚਲਦੀਆਂ ਸਨ। ਹੁਣ ਸਿਰਫ 3 ਹਜ਼ਾਰ ਰਹਿ ਗਈਆਂ ਹਨ। ਮੈਟਰੋ ਦੇ ਸਾਢੇ 3 ਤੋਂ 4 ਫੇਜ਼ ਨਹੀਂ ਹੋ ਸਕੇ।
ਇਹ ਵੀ ਪੜ੍ਹੋ : ਖੁਸ਼ਖ਼ਬਰੀ! 5 ਦਸੰਬਰ ਤੋਂ ਜਲੰਧਰ-ਅੰਮ੍ਰਿਤਸਰ ਸਣੇ ਡੇਰਾ ਬਾਬਾ ਨਾਨਕ ਲਈ ਟਰੇਨਾਂ ਬਹਾਲ ਕਰਨ ਦੀ ਮਨਜ਼ੂਰੀ
ਕੇਜਰੀਵਾਲ ਨੇ ਦਿੱਲੀ ‘ਚ ਆਟੋ ਚਲਾਏ, ਜਿਨ੍ਹਾਂ ਕਰਕੇ ਉੱਥੇ ਪ੍ਰਦੂਸ਼ਣ ਫੈਲਿਆ ਹੈ। ਸਿੱਧੂ ਨੇ ਕਿਹਾ ਕਿ ਕੇਜਰੀਵਾਲ ਨੇ 1.10 ਲੱਖ ਕਰੋੜ ਦੇ ਵਾਅਦੇ ਕੀਤੇ ਹਨ, ਜਦਕਿ ਪੰਜਾਬ ਦਾ ਬਜਟ 72 ਹਜ਼ਾਰ ਕਰੋੜ ਦਾ ਹੈ। ਇਸ ‘ਚ 70 ਹਜ਼ਾਰ ਕਰੋੜ ਰੁਪਏ ਤਨਖਾਹਾਂ ਅਤੇ ਕਰਜ਼ੇ ਲਾਹੁਣ ‘ਚ ਜਾਂਦਾ ਹੈ। ਇੰਨਾ ਕੁਝ ਕਰਨ ਲਈ ਕੇਜਰੀਵਾਲ ਪੈਸਾ ਕਿੱਥੋਂ ਲਿਆਏਗਾ।