ਲੁਧਿਆਣਾ : ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੀ ਸਰਪ੍ਰਸਤੀ ਹੇਠ ਉਦਯੋਗ ਤੇ ਵਣਜ ਮੰਤਰੀ ਪੰਜਾਬ ਸਰਕਾਰ ਗੁਰਕੀਰਤ ਸਿੰਘ ਕੋਟਲੀ ਨੇ ਪੰਜਾਬ ਇਨਫੋਟੈਕ ਦੇ ਚੇਅਰਮੈਨ ਹਰਪ੍ਰੀਤ ਸੰਧੂ ਨਾਲ ਅੱਜ ਲੁਧਿਆਣਾ ਵਿਖੇ ਸਥਿਤ ਰਿਹਾਇਸ਼ ‘ਤੇ ਰਜਨੀ ਬੈਕਟਰ ਨੂੰ “ਸਰਟੀਫਿਕੇਟ ਆਫ਼ ਆਨਰ ਸੌਂਪਿਆ।
ਗੁਰਕੀਰਤ ਸਿੰਘ ਨੇ ਰਜਨੀ ਬੈਕਟਰ ਨੂੰ ਫੁਲਕਾਰੀ ਵੀ ਭੇਟ ਕੀਤੀ ਜੋ ਕਿ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਦਾ ਪ੍ਰਤੀਕ ਹੈ। ਰਜਨੀ ਬੈਕਟਰ ਨੂੰ ਸਨਮਾਨਿਤ ਕਰਦਿਆਂ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਨਾ ਸਿਰਫ਼ ਪੰਜਾਬ ਸੂਬੇ ਦਾ ਨਾਂ ਰੌਸ਼ਨ ਕੀਤਾ ਹੈ ਬਲਕਿ ਸੂਬੇ ਵਿੱਚ ਉਦਯੋਗ ਨੂੰ ਬੜਾਵਾ ਦੇਣ ਦੇ ਉਨ੍ਹਾਂ ਦੇ ਅਣਥੱਕ ਯਤਨਾਂ ਦੀ ਹਮੇਸ਼ਾ ਸ਼ਲਾਘਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਤੁਸੀਂ ਹਰ ਨੌਜਵਾਨ ਉੱਦਮੀ ਲਈ ਇੱਕ ਰੋਲ ਮਾਡਲ ਹੋ ।
ਵੀਡੀਓ ਲਈ ਕਲਿੱਕ ਕਰੋ -:
Congress Person open CM Channi’s ” ਪੋਲ”, “CM Channi Spent crores of rupees for advertisement”
ਚੇਅਰਮੈਨ ਹਰਪ੍ਰੀਤ ਸੰਧੂ ਨੇ ਕਿਹਾ ਕਿ ਰਜਨੀ ਬੈਕਟਰ ਨੂੰ ਹਾਲ ਹੀ ਵਿੱਚ ਭਾਰਤ ਦੇ ਮਾਨਯੋਗ ਰਾਸ਼ਟਰਪਤੀ ਦੁਆਰਾ “ਪਦਮਸ਼੍ਰੀ ਐਵਾਰਡ” ਨਾਲ ਸਨਮਾਨਿਤ ਕੀਤਾ ਗਿਆ ਸੀ, ਜੋ ਕਿ ਵਪਾਰ, ਉਦਯੋਗ ਅਤੇ ਮਹਿਲਾ ਸਸ਼ਕਤੀਕਰਨ ਨੂੰ ਉਤਸ਼ਾਹਿਤ ਕਰਨ ਲਈ ਸੀ।
ਰਜਨੀ ਬੈਕਟਰ ਨੇ ਮੰਤਰੀ ਗੁਰਕੀਰਤ ਸਿੰਘ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਪਾਜੀਟਿਵ ਸੋਚ ਨਾਲ ਕੰਮ ਕੀਤਾ ਹੈ ਜਿਸ ਨਾਲ ਉਨ੍ਹਾਂ ਨੂੰ ਹਮੇਸ਼ਾ ਸਫਲਤਾ ਹਾਸਲ ਹੋਈ ਹੈ। ਉਨ੍ਹਾਂ ਕਿਹਾ ਕਿ ਮੈਂ ਹਮੇਸ਼ਾ ਚਾਹੁੰਦੀ ਹਾਂ ਕਿ ਪੰਜਾਬ ਵਿੱਚ ਉਦਯੋਗ ਤਰੱਕੀ ਕਰੇ ਅਤੇ ਦੇਸ਼ ਦਾ ਮਾਣ ਬਣੇ। ਇਸ ਮੌਕੇ ਰਜਨੀ ਬੈਕਟਰ ਦਾ ਬੇਟਾ ਅਨੂਪ ਬੈਕਟਰ, ਉਨ੍ਹਾਂ ਦੀ ਨੂੰਹ ਰਸ਼ਮੀ ਬੈਕਟਰ ਅਤੇ ਉਨ੍ਹਾਂ ਦੇ ਪੋਤਰੇ ਵੀ ਮੌਜੂਦ ਸਨ।