ਵਿਧਾਨ ਸਭਾ ਚੋਣਾਂ ਨੇੜੇ ਹਨ ਪਰ ਪੰਜਾਬ ਕਾਂਗਰਸ ਵਿੱਚ ਅਜੇ ਵੀ ਗਦਰ ਮਚਿਆ ਹੋਇਆ ਹੈ। ਆਗੂਆਂ ਵਿੱਚ ਕਾਟੋ-ਕਲੇਸ਼ ਜਾਰੀ ਹੈ। ਕੈਪਟਨ ਭਾਵੇਂ ਚਲੇ ਗਏ ਹਨ ਪਰ ਨੂੰ ਹਟਾਏ ਜਾਣ ਦੇ ਤਰੀਕੇ ਤੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਹਾਈਕਮਾਨ ਵੱਲੋਂ ਦਿੱਤੇ ਗਈ ਖੁੱਲ੍ਹੀ ਛੋਟ ਨੂੰ ਲੈ ਕੇ ਅਜੇ ਵੀ ਸੀਨੀਅਰ ਕਾਂਗਰਸੀ ਆਗੂ ਨਾਰਾਜ਼ ਹਨ। ਸੀਨੀਅਰ ਕਾਂਗਰਸੀ ਆਗੂ ਤੇ ਸੰਸਦ ਮੈਂਬਰ ਮਨੀਸ਼ ਨੇ ਕੈਪਟਨ ਦੇ ਹੱਕ ਵਿੱਚ ਵੱਡਾ ਬਿਆਨ ਦਿੱਤਾ।
ਸੋਮਵਾਰ ਨੂੰ ਇੱਕ ਨਿੱਜੀ ਚੈਨਲ ਨੂੰ ਦਿੱਤੇ ਗਏ ਇੰਟਰਵਿਊ ਵਿੱਚ ਖੁੱਲ੍ਹ ਕੇ ਬੋਲਦਿਆਂ ਮਨੀਸ਼ ਤਿਵਾੜੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕਾਂਗਰਸ ‘ਚ ਵਧੀਕੀਆਂ ਦਾ ਸ਼ਿਕਾਰ ਹੋਈ ਹੈ। ਉਨ੍ਹਾਂ ਕੈਪਟਨ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਅਤੇ ਪਾਰਟੀ ਤੋਂ ਵੱਖ ਕੀਤੇ ਜਾਣ ਦੇ ਤਰੀਕੇ ‘ਤੇ ਇਤਰਾਜ਼ ਜਤਾਇਆ।
ਵੀਡੀਓ ਲਈ ਕਲਿੱਕ ਕਰੋ -:
Congress Person open CM Channi’s ” ਪੋਲ”, “CM Channi Spent crores of rupees for advertisement”
ਤਿਵਾੜੀ ਨੇ ਕਿਹਾ ਕਿ ਕੈਪਟਨ ਵਰਗੇ ਸੀਨੀਅਰ ਆਗੂ ਨਾਲ ਪਾਰਟੀ ਦਾ ਇਹ ਵਤੀਰਾ ਚੰਗਾ ਨਹੀਂ ਹੈ। ਦੱਸ ਦੇਈਏ ਕਿ ਨਵਜੋਤ ਸਿੰਗ ਸਿੱਧੂ ਤੇ ਮੁੱਖ ਮੰਤਰੀ ਚੰਨੀ ਸਰਕਾਰ ਵਿੱਚ ਚੱਲ ਰਹੀ ਖਿੱਚੋਤਾਣ ‘ਤੇ ਕਈ ਕਾਂਗਰਸੀ ਆਗੂ ਨਾਰਾਜ਼ ਹਨ, ਜਿਸ ਕਰਕੇ ਕਾਂਗਰਸ ਤੋਂ ਅਸਤੀਫਿਆਂ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ। ਬੀਤੇ ਦਿਨ ਵੀ ਪਾਰਟੀ ਦੇ ਕੌਮੀ ਕੋਆਰਡੀਨੇਟਰ ਤੇ ਬੁਲਾਰੇ ਪ੍ਰਿਤਪਾਲ ਸਿੰਘ ਬਲਿਆਵਾਲ ਨੇ ਅਸਤੀਫਾ ਦੇ ਦਿੱਤਾ।
ਇਹ ਵੀ ਪੜ੍ਹੋ : ਸਰਕਾਰ ਵੱਲੋਂ ਪੰਜਾਬ ਸਣੇ 7 ਸੂਬਿਆਂ ‘ਚ ਬੱਚਿਆਂ ਦੇ ਟੀਕਾਕਰਨ ਦਾ ਦਾਅਵਾ, ਟੀਕੇ ਨੂੰ ਮਨਜ਼ੂਰੀ ਹੀ ਨਹੀਂ!