ਨਵੀਂ ਦਿੱਲੀ : ਜੇ ਤੁਸੀਂ ਵੀ ਨੌਕਰੀ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਕੰਮ ਦੀ ਹੈ। ਦਰਅਸਲ, ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨੇ ਸਾਰੇ ਖਾਤਾ ਧਾਰਕਾਂ ਲਈ ਇੱਕ ਮਹੱਤਵਪੂਰਨ ਸੂਚਨਾ ਜਾਰੀ ਕੀਤੀ ਹੈ। EPFO ਨੇ ਟਵੀਟ ਕੀਤਾ ਹੈ ਕਿ ਤੁਸੀਂ ਆਪਣੇ ਪ੍ਰੋਵੀਡੇਂਟ ਫੰਡ (PF) ਦੀ ਰਕਮ ਨੂੰ ਪਿਛਲੀ ਕੰਪਨੀ ਤੋਂ ਮੌਜੂਦਾ ਨਿਯੁਕਤੀਕਰਤਾ ਵੱਲੋਂ ਖੋਲ੍ਹੇ ਗਏ ਨਵੇਂ ਅਕਾਊਂਟ ਵਿੱਚ ਘਰ ਬੈਠੇ ਟਰਾਂਸਫਰ ਕਰ ਸਕਦੇ ਹੋ।
ਹਾਲਾਂਕਿ, ਯੂਨੀਵਰਸਲ ਅਕਾਉਂਟ ਨੰਬਰ (UAN) ਦੀ ਸ਼ੁਰੂਆਤ ਤੋਂ ਬਾਅਦ, ਕਰਮਚਾਰੀ ਦੇ ਸਾਰੇ ਖਾਤੇ ਇੱਕ ਥਾਂ ‘ਤੇ ਰਹਿੰਦੇ ਹਨ, ਪਰ ਪੈਸੇ ਵੱਖ-ਵੱਖ ਖਾਤਿਆਂ ਵਿੱਚ ਰਹਿੰਦੇ ਹਨ। ਇਸ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਪਹਿਲਾਂ ਆਪਣਾ UAN ਨਵੀਂ ਕੰਪਨੀ ਨਾਲ ਸ਼ੇਅਰ ਕਰੋ। ਬਾਅਦ ਵਿੱਚ ਪੁਰਾਣੇ ਖਾਤੇ ਤੋਂ ਆਪਣੇ ਨਵੇਂ ਖਾਤੇ ਵਿੱਚ ਪੈਸੇ ਟ੍ਰਾਂਸਫਰ ਕਰੋ। ਇਸ ਪ੍ਰਕਿਰਿਆ ਨੂੰ ਆਨਲਾਈਨ ਕਰਨ ਲਈ ਤੁਹਾਨੂੰ ਕੁਝ ਆਸਾਨ ਕਦਮਾਂ ਦੀ ਪਾਲਣਾ ਕਰਨੀ ਪਵੇਗੀ…
- ਸਭ ਤੋਂ ਪਹਿਲਾਂ EPFO ਦੇ ਯੂਨੀਫਾਈਡ ਮੈਂਬਰ ਪੋਰਟਲ https://unifiedportal-mem.epfindia.gov.in/memberinterface/ ‘ਤੇ ਜਾਓ। ਯੂਨੀਵਰਸਲ ਖਾਤਾ ਨੰਬਰ (UAN) ਅਤੇ ਪਾਸਵਰਡ ਦੀ ਵਰਤੋਂ ਕਰਕੇ ਇੱਥੇ ਲੌਗਇਨ ਕਰੋ।
- ਲੌਗਇਨ ਕਰਨ ਤੋਂ ਬਾਅਦ, ਆਨਲਾਈਨ ਸੇਵਾਵਾਂ ‘ਤੇ ਜਾਓ ਅਤੇ Member-One EPF Account Transfer Request ਆਪਸ਼ਨ ‘ਤੇ ਕਲਿੱਕ ਕਰੋ।
- ਇਸ ‘ਚ ਤੁਹਾਨੂੰ ਨਿੱਜੀ ਜਾਣਕਾਰੀ ਅਤੇ PF ਖਾਤੇ ਦੀ ਪੁਸ਼ਟੀ ਕਰਨੀ ਹੋਵੇਗੀ। ਤੁਹਾਨੂੰ ਆਪਣੀ ਮੌਜੂਦਾ ਰੁਜ਼ਗਾਰ ਜਾਣਕਾਰੀ ਦੇਣੀ ਪਵੇਗੀ।
- ਇਸ ਤੋਂ ਬਾਅਦ Get Details ਆਪਸ਼ਨ ‘ਤੇ ਕਲਿੱਕ ਕਰੋ। ਪਿਛਲੀ ਨਿਯੁਕਤੀ ਦੇ PF ਖਾਤੇ ਦੇ ਵੇਰਵੇ ਸਕ੍ਰੀਨ ‘ਤੇ ਦਿਖਾਈ ਦੇਣਗੇ।
- ਹੁਣ ਤੁਹਾਡੇ ਕੋਲ ਤੁਹਾਡੇ ਆਨਲਾਈਨ ਕਲੇਮ ਦੇ ਫਾਰਮ ਨੂੰ ਅਸਟੇਟ ਕਰਨ ਲਈ ਪਿਛਲੇ ਨਿਯੁਕਤੀਕਰਤਾ ਤੇ ਮੌਜੂਦਾ ਨਿਯੁਕਤੀਕਰਤਾ ਵਿੱਚ ਕਿਸੇ ਇੱਕ ਨੂੰ ਚੁਣਨ ਦਾ ਬਦਲ ਹੋਵੇਗਾ।
- ਸਭ ਤੋਂ ਅਖੀਰ ਵਿੱਚ Get OTP ਆਪਸ਼ਨ ‘ਤੇ ਕਲਿੱਕ ਕਰੋ। ਤੁਹਾਡੇ ਰਜਿਸਟਰਡ ਮੋਬਾਈਲ ਨੰਬਰ ‘ਤੇ OTP ਆਵੇਗਾ। ਫਿਰ ਉਹ OTP ਪਾ ਕੇ ਸਬਮਿਟ ‘ਤੇ ਕਲਿੱਕ ਕਰੋ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਕੀ-ਕੀ ਹੋਣਾ ਜ਼ਰੂਰੀ ਹੈ:
- ਰਜਿਸਟਰਡ ਮੋਬਾਈਲ ਨੰਬਰ ਐਕਟਿਵ ਹੋਣਾ ਚਾਹੀਦਾ ਹੈ ਕਿਉਂਕਿ ਇਸ ਨੰਬਰ ‘ਤੇ OTP ਭੇਜਿਆ ਜਾਵੇਗਾ।
- ਕਰਮਚਾਰੀ ਦਾ ਬੈਂਕ ਖਾਤਾ ਨੰਬਰ ਅਤੇ ਆਧਾਰ ਨੰਬਰ UAN ਨਾਲ ਲਿੰਕ ਹੋਣਾ ਚਾਹੀਦਾ ਹੈ।
- ਪਿਛਲੀ ਨਿਯੁਕਤੀ ਤੋਂ ਬਾਹਰ ਨਿਕਲਣ ਦੀ ਮਿਤੀ ਯਾਦ ਹੋਣੀ ਚਾਹੀਦੀ ਹੈ, ਜੇ ਨਹੀਂ, ਤਾਂ ਪਹਿਲਾਂ ਯਾਦ ਕਰ ਲਓ।
- ਰੁਜ਼ਗਾਰਦਾਤਾ ਦੁਆਰਾ ਈ-ਕੇਵਾਈਸੀ ਨੂੰ ਪਹਿਲਾਂ ਹੀ ਮਨਜ਼ੂਰੀ ਦੇਣੀ ਚਾਹੀਦੀ ਹੈ।
- ਪਿਛਲੇ ਮੈਂਬਰ ID ਲਈ ਸਿਰਫ ਇੱਕ ਟ੍ਰਾਂਸਫਰ ਰਿਕਵੈਸਟ ਸਵੀਕਾਰ ਕੀਤੀ ਜਾਵੇਗੀ।
- ਅਰਜ਼ੀ ਦੇਣ ਤੋਂ ਪਹਿਲਾਂ, ਮੈਂਬਰ ਪ੍ਰੋਫਾਈਲ ਦੇ ਅੰਦਰ ਦਿੱਤੀ ਗਈ ਸਾਰੀ ਨਿੱਜੀ ਜਾਣਕਾਰੀ ਨੂੰ ਵੈਰੀਫਾਈ ਤੇ ਕੰਫਰਮ ਕਰ ਲਓ।