ਪੰਜਾਬ ਦੇ ਵਿੱਚ ਇਸ ਵਖਤ ਇਹ ਚਰਚਾ ਚਲ ਰਹੀ ਹੈ ਕਿ ਕੀ ਕਿਸਾਨ ਆਮ ਆਦਮੀ ਪਾਰਟੀ ਦੇ ਨਾਲ ਸਮਝੌਤਾ ਕਰਨਗੇ ਜਾਂ ਨਹੀਂ ਜਾਂ ਇਕੱਲੇ ਹੀ ਚੋਣਾਂ ਲੜਨਗੇ ਕਿਉਂਕਿ ਚਰਚਾ ਛਿੜਨੀ ਸ਼ੁਰੂ ਹੋ ਗਈ ਹੈ ਕਿ ਇਕੱਲੇ ਰਾਜੇਵਾਲ ਉੱਪਰ ਆਮ ਆਦਮੀ ਪਾਰਟੀ ਨੇ ਜ਼ੋਰ ਦੇਣਾ ਸ਼ੁਰੂ ਕੀਤਾ ਹੋਇਆ ਹੈ। ਗੱਲਬਾਤ ਦੌਰਾਨ ਡਾ. ਸਵੈਮਾਨ ਸਿੰਘ ਨੇ ਕਿਹਾ ਕਿ ਕਿਸਾਨਾਂ ਨੇ ਅੰਦੋਲਨ ਜਿੱਤਿਆ ਕਿਸਾਨਾਂ ਨੇ ਇਕ ਮੰਚ ਬਣਾਇਆ ਜਿਸ ਦਾ ਨਾਮ ਸੰਯੁਕਤ ਸਮਾਜ ਮੰਚ ਰੱਖਿਆ ਗਿਆ। ਜਿਸ ਦਾ ਟੀਚਾ ਚੋਣ ਲੜਨਾ ਹੈ ਕਿਉਂਕਿ ਪੰਜਾਬ ਦੇ ਵਿੱਚ ਇਸ ਵੇਲੇ ਬਹੁਤ ਕੁੱਝ ਬੁਰਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਂ ਕਿਸਾਨਾਂ ਨੂੰ ਕਿਹਾ ਹੈ ਕਿ ਤੁਸੀ ਇਲੈਕਸ਼ਨ ਲੜੋ ਮੈਂ ਤੁਹਾਡੇ ਲਈ ਪੂਰਾ ਪ੍ਰਚਾਰ ਕਰਾਂਗਾ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨਾਂ ਨੇ ‘ਆਪ’ ਨਾਲ ਸਮਝੌਤਾ ਕੀਤਾ ਤਾਂ ਵਾਪਸ ਅਮਰੀਕਾ ਚਲਾ ਜਾਵਾਂਗਾ।
ਉਨ੍ਹਾਂ ਇਹ ਵੀ ਕਿਹਾ ਸਿਰਫ ਮੈਂ ਹੀ ਨਹੀਂ ਬਹੁਤ ਲੋਕ ਅਜਿਹੇ ਹਨ ਜਿਹੜੇ ਇਸ ਚੀਜ਼ ਦਾ ਇੰਤਜ਼ਾਰ ਕਰ ਰਹੇ ਹਨ ਕਿ ਕੋਈ ਪੰਜਾਬ ਦੀ ਪਾਰਟੀ ਹੋਵੇ ਜੋ ਪੰਜਾਬ ਦੀ ਗੱਲ ਕਰੇ ਅਤੇ ਉਨ੍ਹਾਂ ਕਿਹਾ ਮੈਂ ਇਹੀ ਸੁਝਾਅ ਦਿੱਤਾ ਕਿ ਸਿਰਫ ਯੂਨੀਅਨ ਹੀ ਨਹੀਂ ਹੋਰ ਵੀ ਲੋਕਾਂ ਨੂੰ ਵਿੱਚ ਸ਼ਾਮਲ ਕਰੋ ਅਤੇ ਇਲੈਕਸ਼ਨ ਲੜੋ। ਤੁਸੀ ਕੈਂਡੀਡੇਟ ਬਣਾਓ ਪ੍ਰਚਾਰ ਸਾਡੇ ‘ਤੇ ਛੱਡ ਦਿਓ। ਬਹੁਤ ਲੋਕ ਨੇ ਪੰਜਾਬ ਦੇ ਵਿੱਚ ਜਿਹੜੇ ਪ੍ਰਚਾਰ ਕਰਨ ਲਈ ਤੁਹਾਡੇ ਲਈ ਉਤਾਵਲੇ ਹਨ।
ਉਨ੍ਹਾਂ ਕਿਹਾ ਮੀਡੀਆ ਵਿੱਚ ਚਰਚਾਵਾਂ ਸ਼ੁਰੂ ਹੋ ਗਈਆਂ ਹਨ ਡਾ. ਸਵੈਮਾਨ ਨੇ ਕਿਹਾ ਕਿ ਮੇਰੀ ਰਾਜੇਵਾਲ ਸਾਬ੍ਹ ਨਾਲ ਮੀਟਿੰਗ ਹੋਈ ਸੀ ਜਿਸ ਵਿੱਚ ਮੈਂ ਉਨ੍ਹਾਂ ਨੂੰ ਪੰਜਾਬ ਦਾ ਸਾਰਾ ਸਨੈਰੀਓ ਦੱਸਿਆ। ਡਾ. ਸਵੈਮਾਨ ਨੇ ਕਿਹਾ ਮੈਨੂੰ ਕਈ ਫੋਨ ਆ ਰਹੇ ਹਨ ਕਈ ਹੋਰ ਯੂਨੀਅਨਾਂ ਸ਼ਾਮਲ ਹੋਣ ਜਾ ਰਹੀਆਂ ਹਨ ਇੰਨੇ ਲੋਕ ਸੰਯੁਕਤ ਸਮਾਜ ਮੰਚ ਨਾਲ ਜੁੜਨਾ ਚਾਹੁੰਦੇ ਹਨ। ਬਾਹਰਲੇ ਐੱਨਆਰਆਈ ਵੀਰ ਮੈਨੂੰ ਫੋਨ ਕਰਕੇ ਕਹਿ ਰਹੇ ਹਨ ਕਿ ਬਹੁਤ ਵਧੀਆ ਕੰਮ ਕਰ ਰਹੇ ਹੋ। ਉਨ੍ਹਾਂ ਕਿਹਾ ਕਿ ਲੱਗ ਰਿਹਾ ਕਿ ਇੱਕ ਬਹੁਤ ਵੱਡੀ ਗਿਣਤੀ ਨਾਲ ਪੰਜਾਬ ਜਿੱਤ ਸਕਦੇ ਹੈ। ਉਨ੍ਹਾਂ ਕਿਹਾ ਰਾਜੇਵਾਲ ਸਾਬ੍ਹ ਨੇ ਇਸ ਗੱਲ ਦਾ ਸਮਰਥਨ ਕੀਤਾ ਅਤੇ ਕੁੱਝ ਚਰਚਾਵਾਂ ਆਮ ਆਦਮੀ ਪਾਰਟੀ ਦੀਆਂ ਵੀ ਕੀਤੀਆਂ ਰਾਜੇਵਾਲ ਸਾਬ੍ਹ ਨੇ ਮੇਰੀ ਗੱਲ ਸ਼ੁਰੂ ਹੋਣ ਤੋਂ ਪਹਿਲਾ ਹੀ ਕਹਿ ਦਿੱਤਾ ਕਿ ਇਨ੍ਹਾਂ ਨੇ ਬੜੀ ਗਲਤ ਤਰੀਕੇ ਨਾਲ ਟਿਕਟਾਂ ਵੰਡੀਆਂ, ਪੈਸੇ ਦਾ ਲੈਣ ਦੇਣ ਹੋਇਆ। ਡਾ. ਸਵੈਮਾਨ ਨੇ ਕਿਹਾ ਸਾਨੂੰ ਇਹ ਲੱਗਦਾ ਹੈ ਕਿ ਪੰਜਾਬ ਨੂੰ ਸਾਡੀ ਲੋੜ ਹੈ। ਸਾਨੂੰ ਜੋਸ਼ ਮਿਲਦਾ ਹੈ ਕਿ ਪੰਜਾਬ ਦੀ ਗੱਲ ਕਰ ਰਹੇ ਹਾਂ। ਉਨ੍ਹਾਂ ਕਿਹਾ ਮੈਂ ਚਾਹੁੰਦਾ ਹਾਂ ਕਿ ਲੋਕਾਂ ਨੂੰ ਇਕ ਵਧੀਆ ਪਲੇਟਫਾਰਮ ਮਿਲੇ ਕਿ ਇਨ੍ਹਾਂ ਲੋਕਾਂ ਨੂੰ ਵੋਟ ਪਾਉਣੀ ਹੈ।
ਵੀਡੀਓ ਲਈ ਕਲਿੱਕ ਕਰੋ -: