ਵਧਦੀ ਮਹਿੰਗਾਈ ਨੇ ਆਮ ਜਨਤਾ ਦਾ ਲੱਕ ਭੰਨ੍ਹਿਆ ਹੋਇਆ ਹੈ ਪਰ ਇਸੇ ਵਿਚਾਲੇ ਇੱਕ ਰਾਹਤ ਭਰੀ ਖ਼ਬਰ ਹੈ ਕਿ ਮਹੀਨੇ ਦੇ ਪਹਿਲੇ ਦਿਨ ਯਾਨੀ ਅੱਜ 1 ਫਰਵਰੀ ਨੂੰ ਕਮਰਸ਼ੀਅਲ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ 91.50 ਰੁਪਏ ਦੀ ਕਟੌਤੀ ਕੀਤੀ ਗਈ ਹੈ।
ਦਿੱਲੀ ‘ਚ ਹੁਣ ਇਹ ਸਿਲੰਡਰ 1907 ਰੁਪਏ ‘ਚ ਮਿਲੇਗਾ। ਨਵੀਂ ਕੀਮਤ ਅੱਜ ਤੋਂ ਲਾਗੂ ਹੋ ਗਈ ਹੈ, ਜਦਕਿ 14.2 ਕਿਲੋ ਦੇ ਘਰੇਲੂ ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
ਦਿੱਲੀ ‘ਚ 19 ਕਿਲੋ ਕਮਰਸ਼ੀਅਲ ਗੈਸ ਦੀ ਕੀਮਤ 91.5 ਰੁਪਏ ਘੱਟ ਕੇ 1,907 ਰੁਪਏ ‘ਤੇ ਆ ਗਈ ਹੈ। ਕੋਲਕਾਤਾ ਵਿੱਚ ਵਪਾਰਕ ਗੈਸ ਸਿਲੰਡਰ ਦੀ ਕੀਮਤ 89 ਰੁਪਏ ਡਿੱਗ ਕੇ 1987 ਰੁਪਏ ਹੋ ਗਈ ਹੈ। ਪਹਿਲਾਂ ਇਸ ਦੀ ਕੀਮਤ 2076 ਰੁਪਏ ਸੀ।
ਮੁੰਬਈ ਵਿੱਚ ਕਮਰਸ਼ੀਅਲ ਗੈਸ 1857 ਰੁਪਏ ਹੋ ਗਈ। ਪਹਿਲਾਂ ਕੀਮਤ 1948.5 ਰੁਪਏ ਸੀ। ਇਥੇ 91.5 ਰੁਪਏ ਦੀ ਕਟੌਤੀ ਕੀਤੀ ਗਈ ਹੈ। ਇਸ ਦੇ ਨਾਲ ਹੀ ਚੇਨਈ ‘ਚ 19 ਕਿਲੋ ਦੇ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ 2080.5 ਰੁਪਏ ਹੋ ਗਈ ਹੈ। ਇੱਥੇ 50.5 ਰੁਪਏ ਦੀ ਕਟੌਤੀ ਕੀਤੀ ਗਈ ਹੈ। ਪਹਿਲਾਂ ਇਸ ਦੀ ਕੀਮਤ 2,133 ਰੁਪਏ ਸੀ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਦਿੱਲੀ ‘ਚ ਬਿਨਾਂ ਸਬਸਿਡੀ ਦੇ 14.2 ਕਿਲੋਗ੍ਰਾਮ ਵਾਲੇ ਸਿਲੰਡਰ ਦੀ ਕੀਮਤ 899.50 ਰੁਪਏ ਹੈ। ਕੋਲਕਾਤਾ ‘ਚ LPG ਸਿਲੰਡਰ ਦੀ ਕੀਮਤ 926 ਰੁਪਏ ਅਤੇ ਮੁੰਬਈ ‘ਚ 899.50 ਰੁਪਏ ਹੈ। ਚੇਨਈ ਵਿੱਚ ਬਿਨਾਂ ਸਬਸਿਡੀ ਵਾਲੇ ਸਿਲੰਡਰ ਦੀ ਕੀਮਤ ਹੁਣ 915.50 ਰੁਪਏ ਹੈ।