ਵਿਧਾਨ ਸਭਾ ਚੋਣਾਂ ਨੂੰ ਸਿਰਫ਼ ਇੱਕ ਹਫ਼ਤਾ ਬਾਕੀ ਹੈ। ਪਾਰਟੀਆਂ ਆਪਣੇ-ਆਪਣੇ ਚੋਣ ਪ੍ਰਚਾਰ ਵਿੱਚ ਲੱਗੀਆਂ ਹੋਈਆਂ ਹਨ ਇਸ ਦੇ ਨਾਲ ਹੀ ਵਿਰੋਧੀਆਂ ‘ਤੇ ਨਿਸ਼ਾਨੇ ਕੱਸਣ ਦਾ ਸਿਲਸਿਲਾ ਵੀ ਜਾਰੀ ਹੈ। ਚੋਣ ਰੈਲੀ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੰਚ ‘ਤੇ ‘ਆਪ’ ਦੇ ਸੀ.ਐੱਮ. ਫ਼ੇਸ ਭਗਵੰਤ ਮਾਨ ‘ਤੇ ਚੰਗੇ ਨਿਸ਼ਾਨੇ ਕੱਸੇ।
ਸੀ.ਐੱਮ. ਚੰਨੀ ਨੇ ਕਿਹਾ ਕਿ ‘ਇੱਕ ਵਾਰ ਭਗਵੰਤ ਮਾਨ ਨੇ ਦਾਰੂ ਪੀਤੀ ਹੋਈ ਤੇ ਸ਼ੰਭੂ ਬਾਰਡਰ ਟੋਲ ਪਲਾਜ਼ੇ ‘ਤੇ ਪਹੁੰਚ ਗਿਆ ਉਥੇ ਕਹਿੰਦਾ ਮੈ ਨਹੀਂ ਦੇਣੇ 25 ਰੁਪਏ, ਉਨ੍ਹਾਂ ਨੇ ਫੈਂਟਾ ਚਾੜ੍ਹ ਦਿੱਤਾ। ਉਨ੍ਹਾਂ ਕਿਹਾ ਕਿ ‘ਕਿੰਨੀਆਂ ਕੁ ਇਹਦੀਆਂ ਗੱਲਾਂ ਸੁਣਾਈਏ। ਇਹ ਗੁਰੂ ਘਰ ਵੀ ਦਾਰੂ ਪੀ ਕੇ ਚਲਾ ਜਾਂਦਾ ਹੈ, ਪਾਰਲੀਮੈਂਟ ਵਿੱਚ ਵੀ ਦਾਰੂ ਪੀ ਕੇ ਚਲਾ ਜਾਂਦਾ ਹੈ।’
ਇੱਕ ਹੋਰ ਕਿੱਸਾ ਸੁਣਾਉਂਦੇ ਹੋਏ ਸੀ.ਐੱਮ. ਚੰਨੀ ਨੇ ਕਿਹਾ ਕਿ ‘ਇੱਕ ਖਾਲਸਾ ਜੀ ਜੋ ਫਤਹਿਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਸਨ, ਇਨ੍ਹਾਂ ਦੀ ਤੇ ਭਗਵੰਤ ਮਾਨ ਦੋਵੇਂ ਇੱਕ ਬੈਂਚ ‘ਤੇ ਬੈਠਦੇ ਸਨ। ਖਾਲਸਾ ਜੀ ਨੇ ਲਿਖ ਕੇ ਦੇ ਦਿੱਤਾ ਕਿ ਮੇਰੇ ਨਾਲ ਭਗਵੰਤ ਮਾਨ ਭਗਵੰਤ ਮਾਨ ਬੈਠਦਾ ਹੈ, ਮੇਰੀ ਸੀਟ ਬਦਲ ਦਿਓ।
ਵੀਡੀਓ ਲਈ ਕਲਿੱਕ ਕਰੋ -:
“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”
ਦੱਸਣਯੋਗ ਹੈ ਕਿ ਕਾਂਗਰਸ ਦੀ ਲੀਡਰਸ਼ਿਪ ਪ੍ਰਿਯੰਕਾ ਗਾਂਧੀ ਅੱਜ ਉਮੀਦਵਾਰਾਂ ਦੇ ਪ੍ਰਚਾਰ ਲਈ ਪੰਜਾਬ ਪਹੁੰਚੇ। ਇਸ ਦੌਰਾਨ ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ‘ਤੇ ਹਮਲਾ ਬੋਲਿਦਆਂ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਪੰਜਾਬ ਵਿਚ ਸਾਡੀ ਸਰਕਾਰ ਸੀ ਪਰ ਉਸ ਨੂੰ ਦਿੱਲੀ ਤੋਂ ਚਲਾਇਆ ਜਾ ਰਿਹਾ ਸੀ। ਕਾਂਗਰਸ ਨਹੀਂ ਸਗੋਂ ਭਾਜਪਾ ਵੱਲੋਂ। ਇਹ ਲੁਕਿਆ ਹੋਇਆ ਗਠਜੋੜ ਹੁਣ ਸਾਰਿਆਂ ਦੇ ਸਾਹਮਣੇ ਆ ਗਿਆ ਹੈ। ਇਸ ਲਈ ਸਰਕਾਰ ਬਦਲਣੀ ਪਈ, ਇਕ ਨਵੀਂ ਰਾਜਨੀਤੀ ਲਿਆਉਣੀ ਪਈ। ਚੰਨੀ ਨੂੰ ਮੁੱਖ ਮੰਤਰੀ ਬਣਾਉਣ ਦੇ ਪਿੱਛੇ ਇਹੀ ਵਜ੍ਹਾ ਹੈ।