ਯੂਕਰੇਨ ‘ਤੇ ਰੂਸ ਵੱਲੋਂ ਹਮਲੇ ਦੇ ਵੱਧ ਰਹੇ ਖਤਰੇ ਵਿਚਾਲੇ ਸੇਫ਼ ਹੈਵਨ ਡਿਮਾਂਡ ਵਜੋਂ ਮਿਲੇ ਸਮਰਥਨ ਨਾਲ ਭਾਰਤ ‘ਚ ਸੋਨਾ ਲਗਾਤਾਰ 7ਵੇਂ ਦਿਨ ਮਜ਼ਬੂਤ ਹੋਇਆ। ਇਸ ਨਾਲ ਮੰਗਲਵਾਰ ਨੂੰ ਐੱਮ.ਸੀ.ਐੱਕਸ. ‘ਤੇ ਸੋਨਾ 50,000 ਰੁਪਏ ਦੇ ਅਹਿਮ ਪੱਧਰ ਤੋਂ ਉੱਪਰ ਪਹੁੰਚ ਗਿਆ ਪਰ ਜੇ ਰੂਸ-ਯੂਕਰੇਨ ਵਿੱਚ ਜੰਗ ਲੱਗੀ ਤਾਂ ਸੋਨੇ ਦਾ ਹੁਣ ਤੱਕ ਦਾ ਰਿਕਾਰਡ ਟੁੱਟ ਸਕਦਾ ਹੈ।
ਐੱਮ.ਸੀ.ਐੱਕਸ. ਗੋਲਡ ਫਿਊਚਰਜ਼ 0.6 ਫੀਸਦੀ ਵਧ ਕੇ 50,205 ਰੁਪਏ ਪ੍ਰਤੀ 10 ਗ੍ਰਾਮ ‘ਤੇ ਪਹੁੰਚ ਗਿਆ, ਜਦਕਿ ਚਾਂਦੀ 0.54 ਫੀਸਦੀ ਵਧ ਕੇ 64,580 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਪਹੁੰਚ ਗਈ। ਪਿਛਲੇ ਸੱਤ ਦਿਨਾਂ ‘ਚ ਸੋਨਾ 2,500 ਰੁਪਏ ਪ੍ਰਤੀ 10 ਗ੍ਰਾਮ ਵਧਿਆ ਹੈ।
ਮਾਈਗੋਲਡ ਦੇ ਡਾਇਰੈਕਟਰ ਵਿਦਿਤ ਗਰਗ ਦਾ ਕਹਿਣਾ ਹੈ, “ਫੇਡ ਦੇ ਸਖ਼ਤ ਰੁਖ ਦੇ ਬਾਵਜੂਦ ਰੂਸ ਅਤੇ ਯੂਕਰੇਨ ਵਿਚਕਾਰ ਤਣਾਅ ਦੇ ਚੱਲਦਿਆਂ ਹਾਲ ਹੀ ਦੇ ਮਹੀਨਿਆਂ ਵਿੱਚ ਇਹ ਸਭ ਤੋਂ ਵੱਧ ਮਜ਼ਬੂਤੀ ਦਰਜ ਕਰਨ ਵਾਲਾ ਪਖਵਾੜਾ ਬਣ ਸਕਦਾ ਹੈ। ਫੇਡ ਨੇ ਆਉਣ ਵਾਲੇ ਸਖਤ ਰੁਖ ਅਪਣਾਉਣ ਦੇ ਸੰਕੇਤ ਦਿੱਤੇ ਹਨ। ਤਕਨੀਕੀ ਤੌਰ ‘ਤੇ ਦੇਖੀਏ ਤਾਂ ਮੌਜੂਦਾ ਜਿਓਪਾਲਿਟਿਕਲ ਟੈਨਸ਼ਨ ‘ਤੇ ਕੁਝ ਠੋਸ ਕਦਮ ਚੁੱਕਣ ‘ਤੇ ਹੀ ਮਾਰਕੀਟ ਵਿੱਚ ਗਿਰਾਵਟ ਵੇਖਣ ਨੂੰ ਮਿਲੇਗੀ। ਸੋਨੇ ਨੂੰ 1,850 ਡਾਲਰ ‘ਤੇ ਸਪੋਰਟ ਹੈ, ਜਦਕਿ 1,884 ਡਾਲਰ ਰੇਜਿਸਟੈਂਸ ਬਣਿਆ ਹੋਇਆ ਹੈ। ਜੇ ਇਹ ਪਿਛਲੇ ਦੋ ਘੰਟਿਆਂ ਦੇ ਹੇਠਲੇ ਪੱਧਰ ਨੂੰ ਤੋੜਦਾ ਹੈ ਤਾਂ ਇਸ ਧਾਤੂ ਵਿੱਚ ਦਿਨ ਦੇ ਹਾਈ ਕੇ ਸਟਾਪਲਾਸ ਦੇ ਨਾਲ ਤੇ 1,840 ਡਾਲਰ ਦੇ ਟਾਰਗੇਟ ਲਈ ਸ਼ਾਰਟ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।’
ਮੋਤੀਲਾਲ ਓਸਵਾਲ ਫਾਈਨਾਂਸ਼ੀਅਲ ਸਰਵਿਸਿਜ਼ ਦੇ ਸੀਨੀਅਰਵਾਈਸ ਪ੍ਰੈਜ਼ੀਡੈਂਟ-ਕਮੋਡਿਟੀ ਤੇ ਕਰੇਂਸੀ ਰਿਸਰਚ ਨਵਨੀਤ ਦਮਾਨੀ ਨੇ ਕਿਹਾ, ”ਯੂਕਰੇਨ ਟੈਨਸ਼ਨ ਦੇ ਚੱਲਦੇ ਸੋਨੇ ਵਿੱਚ ਲਗਾਤਾਰ ਮਜ਼ਬੂਤੀ ਬਣੀ ਹੋਈ ਹੈ। ਇਸ ਨੂੰ ਲੈ ਕੇ ਸੇਫ ਹੈਵਨ ਆਕਰਸ਼ਣ ਵਧ ਰਿਹਾ ਹੈ। ਪਰ ਮਹਿੰਗਾਈ ਦੇ ਚੱਲਦੇ ਫੇਡ ਦੇ ਸਖਤ ਰੁਖ਼ ਤੇ ਯੂ. ਐੱਸ. ਬਾਂਡ ਯੀਲਡਸ ਵਿੱਚ ਮਜ਼ਬੂਤੀ ਦੇ ਚੱਲਦੇ ਬੜਤ ਸੀਮਤ ਹੋ ਗਈ ਹੈ।”
ਵੀਡੀਓ ਲਈ ਕਲਿੱਕ ਕਰੋ -:
“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”
ਯੂਕਰੇਨ ਸੰਕਟ ਕਰਕੇ 31 ਜਨਵਰੀ ਤੋਂ ਕੌਮਾਂਤਰੀ ਬਾਜ਼ਾਰਾਂ ‘ਚ ਹਾਜ਼ਰ ਗੋਲਡ ‘ਚ ਕਰੀਬ 5 ਫੀਸਦੀ ਦਾ ਵਾਧਾ ਹੋਇਆ ਹੈ। ਹੋਰ ਕੀਮਤੀ ਧਾਤਾਂ ਦੀ ਗੱਲ ਕਰੀਏ ਤਾਂ ਹਾਜ਼ਰ ਚਾਂਦੀ 0.3 ਫੀਸਦੀ ਵਧ ਕੇ 23.91 ਡਾਲਰ ਪ੍ਰਤੀ ਔਂਸ ਅਤੇ ਪਲੈਟੀਨਮ 0.1 ਫੀਸਦੀ ਵਧ ਕੇ 1,029 ਡਾਲਰ ‘ਤੇ ਪਹੁੰਚ ਗਈ।