ਨਿਵੇਸ਼ਕਾਂ ਤੇ ਪਾਲਿਸੀ ਹੋਲਡਰਸ ਲੰਮੇ ਸਮੇਂ ਤੋਂ LIC ਦੇ IPO ਦੀ ਉਡੀਕ ਕਰ ਰਹੇ ਹਨ। ਦੇਸ਼ ਦੀ ਸਭ ਤੋਂ ਵੱਡੀ ਇੰਸ਼ੋਰੈਂਸ ਕੰਪਨੀ ਨੇ 13 ਫਰਵਰੀ, 2022 ਨੂੰ ਆਈ.ਪੀ.ਓ. ਦੇ ਲਈ ਸੇਬੀ ਦੇ ਕੋਲ ਡ੍ਰਾਫਟ ਪੇਪਰ ਜਮ੍ਹਾ ਕੀਤੇ ਸਨ। ਮਾਰਕੀਟ ਰੇਗੂਲੇਟਰ ਸੇਬੀ ਦੀ ਮਨਜ਼ੂਰੀ ਤੋਂ ਬਾਅਦ ਇਸ ਦਾ ਪ੍ਰੋਸੈੱਸ ਹੋਰ ਅੱਗੇ ਵਧੇਗਾ। ਇਸ ਤਰ੍ਹਾਂ ਲਗਭਗ ਸਾਫ ਹੋ ਗਿਆ ਹੈ ਕਿ ਐੱਲ.ਆਈ.ਸੀ. ਦਾ ਆਈ.ਪੀ.ਓ. ਅਗਲੇ ਮਹੀਨੇ ਆਏਗਾ। ਹੁਣ ਤੱਕ ਸਾਹਮਣੇ ਆਈ ਜਾਣਕਾਰੀ ਮੁਤਾਬਕ ਐੱਲ.ਆਈ.ਸੀ. ਦੇ ਪਬਲਿਕ ਇਸ਼ੂ ਦਾ ਸਾਈਜ਼ 60-65 ਹਜ਼ਾਰ ਕਰੋੜ ਰੁਪਏ ਦਾ ਹੋ ਸਕਦਾ ਹੈ। ਹੁਣ ਇਸ ਆਈ.ਪੀ.ਓ. ਨੂੰ ਸੰਭਾਵਿਤ ਤਰੀਕ ਨੂੰ ਲੈ ਕੇ ਵੀ ਲੇਟੇਸਟ ਰਿਪੋਰਟ ਆਈ ਹੈ।
ਰਿਪੋਰਟ ਮੁਤਾਬਕ ਭਾਰਤਤ ਦੀ ਸਰਕਾਰੀ ਇੰਸ਼ੋਰੈਂਸ ਕੰਪਨੀ ਐੱਲ.ਆਈ.ਸੀ. ਦਾ ਆਈ.ਪੀ.ਓ. 11 ਮਾਰਚ ਨੂੰ ਐਂਕਰ ਨਿਵੇਸ਼ਕਾਂ ਲਈ ਖੁੱਲ੍ਹ ਸਕਦਾ ਹੈ। ਰਿਪੋਰਟ ਵਿੱਚ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਹੋਰ ਨਿਵੇਸ਼ਕਾਂ ਲਈ ਇਹ ਆਈ.ਪੀ.ਓ. ਕੁਝ ਦਿਨਾਂ ਬਾਅਦ ਖੁੱਲ੍ਹੇਗਾ। 11 ਮਾਰਚ ਨੂੰ ਸ਼ੁੱਕਰਵਾਰ ਹੈ। ਅਜਿਹੇ ਵਿੱਚ ਰਿਟੇਲ ਨਿਵੇਸ਼ਕ ਤੇ ਹੋਰ ਇਨਵੈਸਟਰਸ ਲਈ ਇਹ ਆਈ.ਪੀ.ਓ. 14 ਮਾਰਚ ਤੋਂ ਖੁੱਲ੍ਹ ਸਕਦਾ ਹੈ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਐੱਲ.ਆਈ.ਸੀ. ਦੇ ਇਨਿਸ਼ੀਅਲ ਪਬਲਿਕ ਆਫ਼ਰ ਨੂੰ ਮਾਰਚ ਦੇ ਪਹਿਲੇ ਹਫ਼ਤੇ ਸੇਬੀ ਦੀ ਮਨਜ਼ੂਰੀ ਮਿਲ ਗਈ ਸੀ। ਇਸ ਪਿੱਛੋਂ ਇੱਕ ਸੰਕੇਤਕ ਮਾਰਕੀਟਿੰਗ ਪ੍ਰਾਈਸ ਬੈਂਡ ਤੈਅ ਕੀਤਾ ਜਾਵੇ। ਐੱਲ.ਆਈ.ਸੀ. ਨੇ ਇਸ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।
ਲੋਕ ਬੇਸਬਰੀ ਨਾਲ ਇਸ ਆਈ.ਪੀ.ਓ. ਦੇ ਪ੍ਰਾਈਸ ਬੈਂਡ ਨਾਲ ਜੁੜੇ ਐਲਾਨ ਦੀ ਉਡੀਕ ਕਰ ਰਹੇ ਹਨ। ਹੁਣ ਤੱਕ ਦੀਆਂ ਰਿਪੋਰਟਾਂ ਮੁਤਾਬਕ ਕੰਪਨੀ ਦਾ ਇਸ਼ੂ ਪ੍ਰਾਈਸ 2,000-2,100 ਰੁਪਏ ਵਿਚਾਲੇ ਹੋ ਸਕਦਾ ਹੈ। ਹੁਣ ਤੱਕ ਸਾਹਮਣੇ ਆਈ ਜਾਣਕਾਰੀ ਮੁਤਾਬਕ ਇਸ ਆਈ.ਪੀ.ਓ. ਲਈ ਸੱਤ ਸ਼ੇਅਰਾਂ ਦਾ ਲਾਟ ਤੈਅ ਕੀਤਾ ਜਾ ਸਕਦਾ ਹੈ। ਅਪਰ ਪ੍ਰਾਈਸ ਬੈਂਡ ਦੇ ਹਿਸਾਬ ਨਾਲ ਇਸ ਆਈ.ਪੀ.ਓ. ਵਿੱਚ ਘੱਟੋ-ਘੱਟ 14,700 ਰੁਪਏ ਦਾ ਨਿਵੇਸ਼ ਕੀਤਾ ਜਾ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਹਾਲਾਂਕਿ ਐੱਲ.ਆਈ.ਸੀ. ਆਈ.ਪੀ.ਓ. ਦੇ ਪ੍ਰਾਈਸ ਬੈਂਡ, ਓਪਨਿੰਗ ਡੇਟ ਤੇ ਲਾਟ ਸਾਈਜ਼ ਨੂੰ ਲੈ ਕੇ ਆਫੀਸ਼ਿਅਲ ਤੌਰ ‘ਤੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਅਜਿਹੇ ਵਿੱਚ ਹੁਣ ਤੱਕ ਜੋ ਰਿਪੋਰਟਾਂ ਦਿਖ ਰਹੀਆਂ ਹਨ, ਉਹ ਅਟਕਲਾਂ ਤੇ ਸੂਤਰਾਂ ਤੋਂ ਮਿਲਣ ਵਾਲੀ ਜਾਣਕਾਰੀ ‘ਤੇ ਆਧਾਰਤ ਹੈ।