ਯੂਕਰੇਨ ਤੇ ਰੂਸ ਵਿਚਾਲੇ ਵਧਦੇ ਤਣਾਅ ਦਾ ਅਸਰ ਭਾਰਤੀ ਸ਼ੇਅਰ ਬਾਜ਼ਾਰ ‘ਤੇ ਵੀ ਵੇਖਣ ਨੂੰ ਮਿਲਿਆ। ਮੰਗਲਵਾਰ ਨੂੰ ਮੁੰਬਈ ਸਟਾਕ ਐਕਸਚੇਂਜ ਦਾ ਸੂਚਕ ਅੰਕ ਸੈਂਸੇਕਸ 57000 ਤੋਂ ਹੇਠਾਂ ਤਾਂ ਨਿਫ਼ਟੀ 17,000 ਲੁਢਕ ਕੇ ਖੁੱਲ੍ਹਿਆ। ਸੈਂਸੇਕਸ ਖੁੱਲ੍ਹਦੇ ਹੀ 1200 ਤੋਂ ਵੱਧ ਪਲਾਇੰਟ ਡਿੱਗਕੇ 56,436 ਤੇ ਨਿਫ਼ਟੀ 360 ਅੰਕਾਂ ਦੀ ਗਿਰਾਵਟ ਨਾਲ 16,847 ਅੰਕਾਂ ‘ਤੇ ਖੁੱਲ੍ਹਿਆ ਹੈ। ਫਿਲਹਾਲ ਸੈਂਸੇਕਸ 980 ਅੰਕਾਂ ਦੀ ਗਿਰਾਵਟ ਨਾਲ 56,696 ਤਾਂ ਨਿਫ਼ਟੀ 278 ਅੰਕ ਡਿੱਗ ਕੇ 16,928 ਅੰਕ ‘ਤੇ ਕਾਰੋਬਾਰ ਕਰ ਰਿਹਾ ਹੈ।
ਸ਼ੇਅਰ ਬਾਜ਼ਾਰ ਵਿੱਚ ਆਈ ਸੁਨਾਮੀ ਵਿੱਚ ਕੋਈ ਸੈਕਟਰ ਬਚ ਨਹੀਂ ਸਕਿਆ। ਸਾਰੇ ਸੈਕਟਰਸ ਵਿੱਚ ਭਾਰੀ ਗਿਰਾਵਟ ਵੇਖੀ ਗਈ। ਬੈਂਕਿੰਗ ਸਟਾਕਸ ਵਿੱਚ ਵੱਡੀ ਗਿਰਾਵਟ ਦੇਖੀ ਜਾ ਰਹੀ ਹੈ। ਸੈਂਸੇਕਸ ਦੇ 30 ਸਟਾਕਸ ਵਿੱਚਸਾਰੇ 30 ਲਾਲ ਨਿਸ਼ਾਨ ਵਿੱਚ ਬਿਜ਼ਨੈੱਸਕਰ ਰਿਹਾ ਹੈ। ਸਭ ਤੋਂ ਵੱਡੀ ਗਿਰਾਵਡ ਡਾ. ਰੇੱਡੀਜ਼ਦੇ ਸ਼ੇਅਰ ਵਿੱਚ, ਜੋ 2.09 ਫੀਸਦੀ ਦੀ ਗਿਰਾਵਟ ਨਾਲ 4173 ਰੁਪਏ ਪ੍ਰਤੀ ਸ਼ੇਅਰ ‘ਤੇ ਟ੍ਰੇਡ ਕਰ ਰਿਹਾ ਹੈ।
ਮੰਗਲਵਾਰਦੇ ਇਸ ਟ੍ਰੇਂਡਿੰਗ ਸੈਸ਼ਨ ਵਿੱਚ ਆਇਲ ਐਂਡ ਗੈਸ ਕੰਜ਼ਿਊਮਰਸ ਡਿਊਰੇਬਲਸ ਆਈਟੀ, ਮੀਡੀਆ, ਐਨਰਜੀ, ਬੈਂਕਿੰਗ ਤੋਂ ਲੈ ਕੇ ਆਟੋ ਫਾਈਨਾਂਸ਼ੀਅਲ ਸਰਵਿਸਿਜ਼, ਫਾਰਮਾ, ਮੇਟਲਸ ਸੈਕਟਰਾਂ ਦੇ ਸ਼ੇਅਰਾਂ ਵਿੱਚ ਭਾਰੀ ਬਿਕਵਾਲੀ ਵੇਖੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਇਹ ਸ਼ੇਅਰ ਲੁਢਕੇ
ਡਾ. ਰੇੱਡੀਜ਼ ਦੇ ਸ਼ੇਅਰ ਤੋਂ ਇਲਾਵਾ, ਮਾਰੁਤੀ ਸੁਜ਼ੁਕੀ 1.14 ਫ਼ੀਸਦੀ, ਇੰਡਸਇੰਡ ਬੈਂਕ 2.30 ਫ਼ੀਸਦੀ, ਐੱਚ.ਡੀ.ਐੱਫ.ਸੀ. ਬੈਂਕ 1.49 ਫ਼ੀਸਦੀ, ਬਜਾਜ ਫਿਨਸਰਵ 2.18 ਫੀਸਦੀ, ਬਜਾਜ ਫਾਈਨਾਂਸ 1.81 ਫੀਸਦੀ, ਰਿਲਾਇੰਸ 1.17 ਫੀਸਦੀ, ਏਸ਼ੀਅਨ ਪੇਂਟਸ 1.91 ਫੀਸਦੀ HCL TECH ਵਿੱਚ 1.25 ਫੀਸਦੀ, ਵਿਪਰੋ 1.43 ਫੀਸਦੀ, ਭਾਰਤੀ ਏਅਰਟੈੱਲ 1.41 ਫੀਸਦੀ, ਅਲਟ੍ਰਾਟੇਕ ਸੀਮੈਂਟ 1.51 ਫੀਸਦੀ, ਟੇਕ ਮਹਿੰਦਰਾ 2.39 ਫੀਸਦੀ, ਲਾਰਸਨ 2.69 ਫੀਸਦੀ, ਕੋਟਕ ਮਹਿੰਦਰਾ 1.37 ਫੀਸਦੀ, ਐੱਸ.ਬੀ.ਆਈ. 1.83 ਫੀਸਦੀ ਦੀ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਹੈ।
ਚੜ੍ਹਣ ਵਾਲੇ ਸ਼ੇਅਰਾਂ ਵਿੱਚ ਇੱਕੋ-ਇੱਕ ਓ.ਐੱਨ.ਜੀ.ਸੀ. ਦਾ ਸ਼ੇਅਰ ਨਜ਼ਰ ਆ ਰਿਹਾ ਹੈ ਜੋ 1.16 ਫੀਸਦੀ ਦੀ ਤੇਜ਼ੀ ਨਾਲ 165.30 ਰੁਪਏ ‘ਤੇ ਟੇਡ ਕਰ ਰਿਹਾ ਹੈ।