ਪੰਜਾਬ ਵਿਧਾਨ ਸਭਾ 2022 ਵਿੱਚ ਕਾਂਗਰਸ ਨੂੰ ਕਰਾਰੀ ਹਾਰ ਮਿਲੀ ਹੈ। ਪਾਰਟੀ ਆਗੂ ਪਹਿਲਾਂ ਹੀ ਕਾਂਗਰਸ ਦੇ ਅੰਦਰੂਨੀ ਕਲੇਸ਼ ਤੋਂ ਪ੍ਰੇਸ਼ਾਨ ਸਨ ਤੇ ਹੁਣ ਇੰਨੀ ਵੱਡੀ ਹਾਰ ‘ਤੇ ਉਨ੍ਹਾਂ ਨੂੰ ਹੋਰ ਵੀ ਗੁੱਸਾ ਚੜ੍ਹ ਗਿਆ ਹੈ।
ਪਾਰਟੀ ਦੇ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਇਸ ਹਾਰ ਦਾ ਵੱਡਾ ਕਾਰਨ ਕੈਪਟਨ ਅਮਰਿੰਦਰ ਸਿੰਘ ਨੂੰ ਮੰਨਿਆ ਹੈ, ਉਥੇ ਨਾਲ ਹੀ ਉਨ੍ਹਾਂ ਮੁੱਖ ਮੰਤਰੀ ਚਰਨਜੀਤ ਸਿੰਘ ‘ਤੇ ਵੀ ਤੰਜ ਕੱਸਿਆ, ਜਿਸ ਤੋਂ ਉਨ੍ਹਾਂ ਦਾ ਪਾਰਟੀ ਦੀ ਹਾਰ ਲਈ ਗੁੱਸਾ ਸਾਫ ਨਜ਼ਰ ਆ ਰਿਹਾ ਸੀ।
ਦਰਅਸਲ ਰਵਨੀਤ ਬਿੱਟੂ ਤੋਂ ਜਦੋਂ ਕਾਂਗਰਸ ਦੀ ਹਾਰ ਬਾਰੇ ਸਵਾਲ ਕੀਤਾ ਜਾ ਰਿਹਾ ਸੀ ਤਾਂ ਉਨ੍ਹਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਤਾਂ ਹੁਣ ਬੱਕਰੀ ਦੀਆਂ ਧਾਰਾਂ ਹੀ ਚੋਣਗੇ, ਉਨ੍ਹਾਂ ਨੇ ਆਪਣਾ ਕੰਮ ਚੁਣ ਲਿਆ ਹੈ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਦੱਸ ਦੇਈਏ ਕਿ ਚੋਣ ਨਤੀਜਿਆਂ ਦੇ ਐਲਾਨ ਤੋਂ ਦੋ ਦਿਨ ਪਹਿਲਾਂ ਚਰਨਜੀਤ ਸਿੰਘ ਚੰਨੀ ਭਦੌੜ ਹਲਕੇ ਵਿੱਚ ਪਹੁੰਚੇ ਸਨ ਤੇ ਇਸ ਤੋਂ ਬਾਅਦ ਉਹ ਪਿੰਡ ਬੱਲੋ ਰੁਕੇ ਜਿਥੇ ਉਨ੍ਹਾਂ ਬੱਕਰੀ ਦੀਆਂ ਧਾਰਾਂ ਕੱਢੀਆਂ ਤੇ ਕਿਹਾ ਕਿ ਮੈਂ ਬੜੀਆਂ ਧਾਰਾਂ ਕੱਢੀਆਂ ਨੇ, ਮੈਂ ਦੋਵਾਂ ਹੱਥਾਂ ਨਾਲ ਵੀ ਚੋ ਸਕਦਾ ਹਾਂ।
ਜ਼ਿਕਰਯੋਗ ਹੈ ਕਿ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਦੇ ਅਹੁਦੇ ‘ਤੇ ਕਾਬਜ਼ ਹੋਣ ਪਿੱਛੋਂ ਪੰਜਾਬ ਦੀ ਜਨਤਾ ਨੂੰ ਲੁਭਾਉਣ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ, ਕਈ ਐਲਾਨ ਕੀਤੇ ਗਏ, ਸੀ.ਐੱਮ. ਚੰਨੀ ਆਮ ਲੋਕਾਂ ਵਿੱਚ ਵੀ ਵਿਚਰੇ ਪਰ ਪੰਜਾਬੀਆਂ ਨੂੰ ਲੁਭਾਉਣ ਦੀਆਂ ਉਨ੍ਹਾਂ ਦੀਆਂ ਸਾਰੀਆਂ ਕੋਸ਼ਿਸ਼ਾਂ ਧਰੀਆਂ ਹੀ ਧਰੀਆਂ ਰਹਿ ਗਈਆਂ ਤੇ ਬਾਜ਼ੀ ਆਮ ਆਦਮੀ ਪਾਰਟੀ ਮਾਰ ਗਈ।