ਚੰਡੀਗੜ੍ਹ ਵਿੱਚ ਮਹਿੰਗਾਈ ਖਿਲਾਫ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਅਤੇ ਪੰਜਾਬ ਪ੍ਰਦੇਸ਼ ਦੇ ਪ੍ਰਧਾਨ ਰਹਿ ਚੁੱਕੇ ਨਵਜੋਤ ਸਿੰਘ ਸਿੱਧੂ ਦੀ ਆਪਸ ਵਿੱਚ ਹੋਈ ਤਿੱਖੀ ਬਹਿਸ ਨੂੰ ਵੇਖ ਕੇ ਸਾਬਕਾ ਮੰਤਰੀ ਸੁਖਜਿੰਦਰ ਰੰਧਾਵਾ ਅੱਗ ਬਬੂਲਾ ਹੋ ਗਏ। ਉਨ੍ਹਾਂ ਇਸ ਨੂੰ ਬਹੁਤ ਹੀ ਸ਼ਰਨਾਕ ਗੱਲ ਕਿਹਾ।
ਦੋਹਾਂ ਦੀ ਬਹਿਸ ਨੂੰ ਲੈ ਕੇ ਰੰਧਾਵਾ ਨੇ ਕਿਹਾ ਕਿ ਲੀਡਰਾਂ ‘ਤੇ ਕੋਈ ਉਂਗਲ ਨਹੀਂ ਖੜ੍ਹੀ ਹੋ ਰਹੀ, ਲੀਡਰਾਂ ਨੂੰ ਕਦੇ ਨੁਕਸਾਨ ਨਹੀਂ ਪਹੁੰਚਿਆ। ਇਨ੍ਹਾਂ ਲੀਡਰਾਂ ਨੂੰ ਸ਼ਰਮ ਨਾਲ ਮਰ ਜਾਣਾ ਚਾਹਦੀ ਹੈ ਜਿਨ੍ਹਾਂ ਨੇ ਇਹ ਸ਼ਰਨਾਕ ਹਰਕਤ ਕੀਤਾ।
ਉਨ੍ਹਾਂ ਕਿਹਾ ਜਿਹੜੇ ਸਾਡੇ ਬਜ਼ੁਰਗਾਂ ਨੇ ਇੰਨੀ ਮੁਸ਼ਕਲ ਨਾਲ ਇਹ ਕਾਂਗਰਸ ਭਵਨ ਬਣਾਇਆ। 1977 ਵਿੱਚ ਸਾਡੇ ਕੋਲ ਕਾਂਗਰਸ ਭਵਨ ਨਹੀਂ ਸੀ, ਪੰਜਾਬ ਕਾਂਗਰਸ ਦੇ ਪਹਿਲੇ ਪ੍ਰਧਾਨ ਸ. ਦਰਬਾਰਾ ਸਿੰਘ ਬਣੇ ਤੇ ਮੇਰੇ ਪਿਤਾ ਜਨਰਲ ਸਕੱਤਰ ਬਣੇ, ਅਸੀਂ ਘਰਾਂ ਵਿੱਚ ਬੈਠ ਕੇ ਕਾਂਗਰਸ ਚਲਾਈ ਹੈ। ਅੱਜ ਇਨ੍ਹਾਂ ਲੀਡਰਾਂ ਨੇ ਜਿਨ੍ਹਾਂ ਦਾ ਕੋਈ ਬੇਸ ਨਹੀਂ, ਉਨ੍ਹਾਂ ਕਾਂਗਰਸ ਖਤਮ ਕਰ ਕੇ ਰਖ ਦਿੱਤੀ।
ਵੀਡੀਓ ਲਈ ਕਲਿੱਕ ਕਰੋ -:
ਸਾਬਕਾ ਕਾਂਗਰਸੀ ਮੰਤਰੀ ਨੇ ਕਿਹਾ ਕਿ ਗਲਤੀ ਸਾਡੀ ਹੈ ਇਹ ਜਿਹੜੇ ਅਸੀਂ ਪੁਰਾਣੇ ਕਾਂਗਰਸੀ ਆਪਣੀਆਂ ਜ਼ੁਬਾਨਾਂ ਬੰਦ ਕਰ ਕੇ ਬੈਠੇ ਹਾਂ। ਉਨ੍ਹਾਂ ਕਿਹਾ ਕਾਲੇ ਚੋਰ ਨੂੰ ਮਿਲ ਜਾਏਗੀ ਪ੍ਰਧਾਨਗੀ, ਅਸੀਂ ਪ੍ਰਧਾਨਗੀ ਲਈ ਨਹੀਂ ਖੜ੍ਹੇ, ਇਨ੍ਹਾਂ ਪ੍ਰਧਾਨਗੀਆਂ ਲਈ ਅੱਜ ਕਾਂਗਰਸ ਦਾ ਬੇੜਾ ਗਰਕ ਹੋ ਗਿਆ। ਉਨ੍ਹਾਂ ਕਿਹਾ ਕਿ ਕਾਂਗਰਸ ਇਸ ਵੇਲੇ ਤਮਾਸ਼ੇ ਤੋਂ ਵੀ ਉਪਰ ਬਣ ਕੇ ਰਹਿ ਗਈ ਹੈ।