ਭਾਰਤ ਦੀ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਦੋ ਪਾਕਿਸਤਾਨੀ ਕੈਦੀ ਸ਼ਨੀਵਾਰ ਸ਼ਾਮ ਅਟਾਰੀ-ਵਾਹਗਾ ਸਰਹੱਦ ਰਾਹੀਂ ਆਪਣੇ ਵਤਨ ਪਰਤ ਗਏ। ਇਨ੍ਹਾਂ ਦੋਵਾਂ ਕੈਦੀਆਂ ਨੂੰ ਬੀਐਸਐਫ ਅਧਿਕਾਰੀਆਂ ਨੇ ਜੁਆਇੰਟ ਚੈੱਕ ਪੋਸਟ (ਜੇਸੀਪੀ) ਅਟਾਰੀ ਵਿਖੇ ਜ਼ੀਰੋ ਲਾਈਨ ‘ਤੇ ਪਾਕਿ ਰੇਂਜਰਾਂ ਦੇ ਹਵਾਲੇ ਕਰ ਦਿੱਤਾ। ਫ਼ਿਰੋਜ਼ਪੁਰ ਜ਼ਿਲ੍ਹੇ ਦੀ ਪੁਲਿਸ ਇਨ੍ਹਾਂ ਦੋਵਾਂ ਕੈਦੀਆਂ ਨੂੰ ਜੇਲ੍ਹ ਤੋਂ ਸਿੱਧਾ ਜੁਆਇੰਟ ਚੈੱਕ ਪੋਸਟ ਅਟਾਰੀ ਲੈ ਗਈ।
ਜਾਣਕਾਰੀ ਅਨੁਸਾਰ ਪਾਕਿਸਤਾਨ ‘ਚ ਬੇਦੀਆਂ ਕਲਾਂ ਥਾਣਾ ਖੇਤਰ ਦੇ ਪਿੰਡ ਲੋਗਰ ਝੁੱਗੀ ਦਾ ਸਰਵਰ ਬੇਗ (50) ਸਾਲ 2016 ‘ਚ ਗੈਰ-ਕਾਨੂੰਨੀ ਢੰਗ ਨਾਲ ਭਾਰਤ ‘ਚ ਦਾਖਲ ਹੋਇਆ ਸੀ। ਬੀਐਸਐਫ ਨੇ ਉਸ ਨੂੰ ਫੜ ਲਿਆ। ਥਾਣਾ ਮਮਦੋਟ ਦੀ ਪੁਲੀਸ ਨੇ ਉਸ ਖ਼ਿਲਾਫ਼ ਪਾਸਪੋਰਟ ਐਕਟ ਤਹਿਤ ਕੇਸ ਦਰਜ ਕੀਤਾ ਸੀ। ਅਦਾਲਤ ਨੇ ਬੇਗ ਨੂੰ ਚਾਰ ਸਾਲ ਦੀ ਸਜ਼ਾ ਸੁਣਾਈ ਸੀ।
p>ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”