ਟਰਾਂਸਪੋਰਟ ਵਿਭਾਗ ਨੇ ਸਾਬਕਾ ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਨੂੰ ਕਾਂਗਰਸ ਸਰਕਾਰ ਦੌਰਾਨ ਦਿੱਤੀ ਸਰਕਾਰੀ ਇਨੋਵਾ ਕ੍ਰਿਸਟਾ ਵਾਪਸ ਕਰਨ ਲਈ ਨੋਟਿਸ ਜਾਰੀ ਕੀਤਾ ਹੈ।
ਦਰਅਸਲ ਪੰਜਾਬ ਵਿੱਚ ਕਾਂਗਰਸ ਸਰਕਾਰ ਵੇਲੇ ਨੂੰ ਮੰਤਰੀ ਕਾਰ ਸ਼ਾਖਾ ਪੰਜਾਬ ਦੀ ਕੈਬਨਿਟ ਰੈਂਕ ਦੀ ਗੱਡੀ ਨੰ. PB65BA-1504 (ਇਨੋਵਾ ਕ੍ਰਿਸਟਾ ਟੌਪ ਮਾਡਲ) ਦਿੱਤੀ ਗਈ ਸੀ, ਜੋਕਿ ਸਿਰਫ ਕੈਬਨਿਟ ਮੰਤਰੀ ਸਾਹਿਬਾਨਾਂ ਲਈ ਹੀ ਹੁੰਦੀ ਹੈ। ਪਰ ਅਜੇ ਵੀ ਸਾਬਕਾ ਮੰਤਰੀ ਸੁਖਜਿੰਦਰ ਰੰਧਾਵਾ ਇਸ ਮੰਤਰੀਆਂ ਵਾਲੀ ਗੱਡੀ ਵਿੱਚ ਘੁੰਮ ਰਹੇ ਹਨ।
ਮੰਤਰੀ ਕਾਰ ਸ਼ਾਖਾ ਨੇ ਇਸ ਵੇਲੇ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਸੁਖਜਿੰਦਰ ਰੰਧਾਵਾ ਨੂੰ ਨੋਟਿਸ ਭੇਜ ਕੇ ਗੱਡੀ ਜਮ੍ਹਾ ਕਰਵਾਉਣ ਲਈ ਕਿਹਾ ਹੈ, ਤਾਂਜੋ ਬਣਦੀ ਇਨਟਾਈਟਲਮੈਂਟ ਮੁਤਾਬਕ ਉਨ੍ਹਾਂ ਦੀ ਗੱਡੀ ਬਦਲੀ ਜਾ ਸਕੇ।
ਮੰਤਰੀ ਸੁਖਜਿੰਦਰ ਰੰਧਾਵਾ ਤੋਂ ਇਲਾਵਾ ਮੌਜੂਦਾ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਧਾਇਕ ਪਰਗਟ ਸਿੰਘ ਨੂੰ ਗੱਡੀਆਂ ਵਾਪਸ ਕਰਨ ਦੇ ਹੁਕਮ ਦਿੱਤੇ ਹਨ। ਇਹ ਕਾਂਗਰਸੀ ਆਗੂ ਅਜੇ ਵੀ ਸਰਕਾਰੀ ਗੱਡੀਆਂ ਦੀ ਵਰਤੋਂ ਕਰ ਰਹੇ ਨੇ, ਜਿਨ੍ਹਾਂ ਨੂੰ ਮੰਤਰੀ ਰਹਿੰਦਿਆਂ ਇਨੋਵਾ ਕ੍ਰਿਸਟਾ ਗੱਡੀਆਂ ਮਿਲੀਆਂ ਸਨ।
ਵੀਡੀਓ ਲਈ ਕਲਿੱਕ ਕਰੋ -: