ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਭਗਤਾ ਭਾਈਕਾ ਦੇ ਬੱਸ ਸਟੈਂਡ ‘ਤੇ ਅੱਗ ਲੱਗ ਗਈ। ਜਿਸ ਕਾਰਨ 4 ਬੱਸਾਂ ਪੂਰੀ ਤਰ੍ਹਾਂ ਸੜ ਕੇ ਸਵਾਹ ਹੋ ਗਈਆਂ। ਇਸ ‘ਚ ਬੱਸ ਦੇ ਅੰਦਰ ਸੁੱਤੇ ਪਏ ਕੰਡਕਟਰ ਦੀ ਜ਼ਿੰਦਾ ਸੜਨ ਕਾਰਨ ਮੌਤ ਹੋ ਗਈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ। ਘਟਨਾ ਵੀਰਵਾਰ ਦੇਰ ਰਾਤ ਦੀ ਹੈ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ। ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ।
ਇਲਾਕੇ ਦੇ ਲੋਕਾਂ ਮੁਤਾਬਕ ਪਹਿਲਾਂ ਇੱਕ ਬੱਸ ਨੂੰ ਅੱਗ ਲੱਗੀ। ਇਸ ਤੋਂ ਬਾਅਦ 3 ਹੋਰ ਬੱਸਾਂ ਨੂੰ ਅੱਗ ਲੱਗ ਗਈ। ਇਨ੍ਹਾਂ ਵਿੱਚ ਕੰਡਕਟਰ ਗੁਰਦੇਵ ਸਿੰਘ ਨਿਊ ਮਾਲਵਾ ਬੱਸ ਦੇ ਅੰਦਰ ਹੀ ਸੁੱਤਾ ਪਿਆ ਸੀ। ਜ਼ਿੰਦਾ ਸੜਨ ਕਾਰਨ ਉਸ ਦੀ ਮੌਤ ਹੋ ਗਈ। ਅੱਗ ਨਾਲ ਸੜ ਗਈਆਂ ਬੱਸਾਂ ਵਿੱਚ ਨਿਊ ਮਾਲਵਾ ਟਰਾਂਸਪੋਰਟ ਭੁੱਚੋ ਮੰਡੀ ਦੀਆਂ 2 ਬੱਸਾਂ ਵੀ ਸ਼ਾਮਲ ਹਨ। ਮਾਲਕ ਅਨੁਸਾਰ ਉਹ ਕੱਲ੍ਹ ਹੀ ਇਨ੍ਹਾਂ ਨੂੰ ਲੈ ਕੇ ਆਇਆ ਸੀ ਅਤੇ ਰਾਤ ਨੂੰ ਅੱਗ ਲੱਗ ਗਈ। ਇਸ ਤੋਂ ਇਲਾਵਾ ਜੀਬੀਐਸ ਅਤੇ ਜਲਾਲ ਬੱਸ ਸਰਵਿਸ ਦੀਆਂ ਦੋ ਬੱਸਾਂ ਵੀ ਸੜ ਗਈਆਂ। ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ।
ਵੀਡੀਓ ਲਈ ਕਲਿੱਕ ਕਰੋ -: