ਕੋਲਾ ਸੰਕਟ ‘ਤੇ ਅੱਜ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਘਰ ਵੱਡੀ ਬੈਠਕ ਹੋਈ। ਮੀਟਿੰਗ ਵਿਚ ਰੇਲ ਮੰਤਰੀ ਅਸ਼ਵਨੀ ਵੈਸ਼ਣਵ, ਊਰਜਾ ਮੰਤਰੀ ਆਰਕੇ ਸਿੰਘ ਤੇ ਕੋਲਾ ਮੰਤਰੀ ਪ੍ਰਹਿਲਾਦ ਜੋਸ਼ੀ ਸ਼ਾਮਲ ਹੋਏ। ਬੈਠਕ ਲਈ ਕੋਲਾ ਤੇ ਊਰਜਾ ਸਕੱਤਰ ਸਣੇ ਕਈ ਵੱਡੇ ਅਧਿਕਾਰੀਆਂ ਨੂੰ ਵੀ ਬੁਲਾਇਆ ਗਿਆ ਹੈ। ਪਿਛਲੇ ਦਿਨੀਂ ਬਿਜਲੀ ਸੰਕਟ ਦੇ ਬਾਅਦ ਕਈ ਸੂਬਿਆਂ ਦੇ ਮੁੱਖ ਮੰਤਰੀਆਂ ਨੇ ਕੋਲੇ ਕ੍ਰਾਈਸਿਸ ਦਾ ਮੁੱਦਾ ਚੁੱਕਿਆ ਸੀ।
ਅਖਿਲ ਭਾਰਤੀ ਬਿਜਲੀ ਇੰਜੀਨੀਅਰ ਮਹਾਸੰਘ (AIPEF) ਮੁਤਾਬਕ ਰਾਜਸਥਾਨ, ਮੱਧਪ੍ਰਦੇਸ਼, ਬਿਹਾਰ, ਉੱਤਰ ਪ੍ਰਦੇਸ਼ ਸਣੇ 12 ਸੂਬੇ ਬਿਜਲੀ ਸੰਕਟ ਨਾਲ ਜੂਝ ਰਹੇ ਹਨ। AIPEF ਦੇ ਬੁਲਾਰੇ ਵੀਕੇ ਗੁਪਤਾ ਨੇ ਕਿਹਾ ਕਿ ਗਰਮੀ ਦੇ ਦਿਨਾਂ ਵਿਚ ਬਿਜਲੀ ਦੀ ਮੰਗ ਵਧ ਜਾਂਦੀ ਹੈ। ਇਸ ਲਈ ਬਿਜਲੀ ਉਤਪਾਦਨ ਲਈ ਜ਼ਿਆਦਾ ਕੋਲੇ ਦੀ ਲੋੜ ਹੁੰਦੀ ਹੈ।
ਦੇਸ਼ ਭਰ ‘ਚ ਤੇਜ਼ ਗਰਮੀ ਵਿਚ ਇਸ ਹਫਤੇ ‘ਚ ਪੀਕ ਪਾਵਰ ਸਪਲਾਈ ਤਿੰਨ ਵਾਰ ਰਿਕਾਰਡ ਲੈਵਲ ਤੱਕ ਪਹੁੰਚੀ। ਪੀਕ ਪਾਵਰ ਸਪਲਾਈ ਨੇ 26 ਅਪ੍ਰੈਲ ਨੂੰ ਰਿਕਾਰਡ 201.65GW ਦੇ ਲੈਵਲ ਨੂੰ ਛੂਹਿਆ। ਇਸ ਤੋਂ ਬਾਅਦ 28 ਅਪ੍ਰੈਲ ਨੂੰ 204.65 GW ਦਾ ਨਵਾਂ ਰਿਕਾਰਡ ਬਣਾਇਆ ਤੇ 29 ਅਪ੍ਰੈਲ ਨੂੰ 207.11 GW ਦੇ ਆਲਟਾਈਮ ਹਾਈ ‘ਤੇ ਪਹੁੰਚ ਗਈ। 27 ਅਪ੍ਰੈਲ ਨੂੰ ਇਹ 200.65 GW ਸੀ ਤੇ 15 ਅਪ੍ਰੈਲ ਨੂੰ 199.34 GW
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਭਾਰਤ ਲਗਭਗ 200 ਗੀਗਾਵਾਟ ਬਿਜਲੀ ਮਤਲਬ ਲਗਭਗ 70 ਫੀਸਦੀ ਬਿਜਲੀ ਦਾ ਉਤਪਾਦਨ ਕੋਲੇ ਦੇ ਚੱਲਣ ਵਾਲੇ ਪਲਾਂਟਸ ਨਾਲ ਕਰਦਾ ਹੈ। ਦੇਸ਼ ਵਿਚ ਕੋਲੇ ਤੋਂ ਚੱਲਣ ਵਾਲੇ 150 ਬਿਜਲੀ ਦੇ ਪਲਾਂਟਸ ਹਨ। ਪਿਛਲੇ ਦਿਨੀਂ ਬਿਜਲੀ ਸੰਕਟ ਗਹਿਰਾਉਣ ‘ਤੇ ਬਿਜਲੀ ਪਲਾਂਟਸ ਤੱਕ ਕੋਲਾ ਲੈ ਜਾਣ ਵਾਲੀਆਂ ਟ੍ਰੇਨਾਂ ਨੂੰ ਰਸਤਾ ਦੇਣ ਲਈ ਰੇਲਵੇ ਨੇ ਟਰੇਨਾਂ ਦੇ 670 ਫੇਰੇ ਰੱਦ ਕਰ ਦਿੱਤੇ ਸਨ।