ਭਾਰਤੀ ਜੀਵਨ ਬੀਮਾ ਨਿਗਮ (LIC) ਦਾ IPO ਅੱਜ ਤੋਂ ਸਬਸਕ੍ਰਿਪਸ਼ਨ ਲਈ ਖੁੱਲ੍ਹ ਚੁੱਕਾ ਹੈ। ਐੱਲ.ਆਈ.ਸੀ. ਆਈ.ਪੀ.ਓ. ਨੂੰ ਰਿਟੇਲ ਨਿਵੇਸ਼ਕਾਂ ਤੋਂ ਸ਼ਾਨਦਾਰ ਹੁੰਗਾਰਾ ਮਿਲ ਰਿਹਾ ਹੈ। ਰਿਟੇਲ ਨਿਵੇਸ਼ਕਾਂ ਨੂੰ ਇਸ ਵਿੱਚ ਪੈਸਾ ਲਾਉਣ ਲਈ ਇੱਕ ਦਿਨ ਵਾਧੂ ਮਿਲਿਆ ਹੈ।
ਨੈਸ਼ਨਲ ਸਟਾਕ ਐਕਚੇਂਜ (NSE) ਨੇ ਇੱਕ ਨੋਟੀਫ਼ਿਕੇਸ਼ਨ ਵਿੱਚ ਕਿਹਾ ਹੈ ਕਿ LIC ਦਾ ਆਈ.ਪੀ.ਓ. ਸਬਸਕ੍ਰਿਪਸ਼ਨ ਲਈ ਸ਼ਨੀਵਾਰ ਨੂੰ ਵੀ ਖੁੱਲ੍ਹਾ ਰਹੇਗਾ। ਯਾਨੀ ਚਾਹਵਾਨ ਸ਼ਨੀਵਾਰ ਨੂੰ ਵੀ LIC IPO ਵਿੱਚ ਪੈਸਾ ਲਾ ਸਕਣਗੇ। ਦੇਸ਼ ਦੇ ਸਭ ਤੋਂ ਵੱਡੇ IPO ਵਿੱਚ ਰਿਟੇਲ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਦੇ ਉਦੇਸ਼ ਨਾਲ ਇਹ ਕਦਮ ਚੁੱਕਿਆ ਗਿਆ ਹੈ।
IPO 9 ਮਈ ਨੂੰ ਬੰਦ ਹੋਵੇਗਾ। ਇਸ ਇਸ਼ੂ ਦਾ ਪ੍ਰਾਈਸ ਬੈਂਡ 902-949 ਰੁਪਏ ਪ੍ਰਤੀ ਸ਼ੇਅਰ ਹੈ। ਸਰਕਾਰ ਆਈਪੀਓ ਤੋਂ 21,000 ਕਰੋੜ ਰੁਪਏ ਇਕੱਠਾ ਕਰ ਸਕਦੀ ਹੈ।
ਤੁਹਾਨੂੰ ਦੱਸ ਦੇਈਏ ਕਿ ਸ਼ਨੀਵਾਰ ਤੇ ਐਤਵਾਰ ਨੂੰ ਸ਼ੇਅਰ ਮਾਰਕੀਟ ਬੰਦ ਹੁੰਦਾ ਹੈ ਪਰ ਇਸ ਦੇ ਬਾਵਜੂਦ ਰਿਟੇਲ ਨਿਵੇਸ਼ਕ ਸ਼ਨੀਵਾਰ ਨੂੰ ਯਾਨੀ 7 ਮਈ ਨੂੰ ਵੀ ਇਸ਼ੂ ਵਿੱਚ ਨਿਵੇਸ਼ ਕਰ ਸਕਣਗੇ।
ਦੇਸ਼ ਦੀ ਸਭ ਤੋਂ ਵੱਡੀ ਇਨਸ਼ੋਰੈਂਸ ਕੰਪਨੀ ਭਾਰਤੀ ਜੀਵਨ ਬੀਮਾ ਨਿਗਮ ਦੇ ਆਈ.ਪੀ.ਓ. ਨੂੰ ਰਿਟੇਲ ਨਿਵੇਸ਼ਕਾਂ ਦਾ ਸ਼ਾਨਦਾਰ ਰਿਸਪਾਂਸ ਮਿਲ ਰਿਹਾ ਹੈ। ਲਾਂਚ ਦੇ ਪਹਿਲੇ ਦਿਨ ਢਾਈ ਘੰਟੇ ਅੰਦਰ ਇਸ਼ੂ 31 ਫੀਸਦੀ ਬੁਕ ਹੋ ਗਿਆ। 12.30 ਵਜੇ ਤੱਕ ਪਾਲਿਸੀਹੋਲਡਰਸ ਦਾ ਹਿੱਸਾ 100 ਫੀਸਦੀ ਭਰ ਗਿਆ ਹੈ, ਜਦਕਿ ਕਰਮਚਾਰੀਆਂ ਦਾ ਹਿੱਸਾ 51 ਫੀਸਦੀ ਭਰਿਆ ਹੈ। ਰਿਟੇਲ ਨਿਵੇਸ਼ਕਾਂ ਦਾ ਹਿੱਸਾ 33 ਫੀਸਦੀ ਭਰਿਆ ਹੈ। 12 ਵਜੇ ਤੱਕ ਇਸ਼ੂ 31 ਫੀਸਦੀ ਬੁੱਕ ਹੋਇਆ ਸੀ।
ਨਾਨ-ਇੰਸਟੀਚਿਊਸ਼ਨਲ ਇਨਵੈਸਟਰ (NII) ਦਾ ਹਿੱਸਾ 6 ਫੀਸਦੀ ਜਦਕਿ ਕੁਆਲੀਫਾਈਡ ਇੰਸਟੀਚਿਊਸ਼ਨਲ ਬਾਇਰਸ (QIB) ਨੇ ਹੁਣ ਤੱਕ 4,110 ਸ਼ੇਅਰ ਖਰੀਦੇ ਹਨ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
LIC ਨੇ ਦੱਸਿਆ ਕਿ ਉਸ ਨੇ ਐਂਕਰ ਨਿਵੇਸ਼ਕਾਂ ਤੋਂ 5,627 ਕਰੋੜ ਰੁਪਏ ਇਕੱਠੇ ਕਰ ਲਏ ਹਨ। ਐਂਕਰ ਨਿਵੇਸ਼ਕਾਂ ਲਈ 949 ਰੁਪਏ ਪ੍ਰਤੀ ਇਕੁਇਟੀ ਸ਼ੇਅਰ ਦੀ ਦਰ ‘ਤੇ5.92 ਕਰੋੜ ਸ਼ੇਅਰ ਰਿਜ਼ਰਵ ਰਖੇ ਗਏ ਸਨ।
LIC ਆਪਣੇ 3.5 ਫੀਸਦੀ ਸ਼ੇਅਰ IPO ਰਾਹੀਂ ਵੇਚਣ ਜਾ ਰਹੀ ਹੈ। ਇਸ ਨਾਲ 20,557 ਕਰੋੜ ਰੁਪਏ ਜੁਟਾਉਣ ਦੀ ਉਮੀਦ ਹੈ।
ਇਸ ਆਫਰ ‘ਚ ਕੁੱਲ ਸ਼ੇਅਰਾਂ ਦਾ 35 ਫੀਸਦੀ ਰਿਟੇਲ ਨਿਵੇਸ਼ਕਾਂ ਲਈ ਰਾਖਵਾਂ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਕਰਮਚਾਰੀਆਂ ਨੂੰ ਆਈਪੀਓ ਕੀਮਤ ‘ਚ 45 ਰੁਪਏ ਦੀ ਛੋਟ ਦਿੱਤੀ ਜਾ ਰਹੀ ਹੈ। 10 ਫੀਸਦੀ ਸ਼ੇਅਰ LIC ਪਾਲਿਸੀ ਧਾਰਕਾਂ ਲਈ ਰਾਖਵਾਂ ਹੈ। ਪਾਲਿਸੀਧਾਰਕਾਂ ਨੂੰ ਪ੍ਰਤੀ ਸ਼ੇਅਰ 60 ਰੁਪਏ ਦੀ ਛੋਟ ਦਿੱਤੀ ਜਾ ਰਹੀ ਹੈ। ਇਸ ਵਿੱਚ ਲਾਟ ਸਾਈਜ਼ 15 ਸ਼ੇਅਰ ਹੈ। ਨਿਵੇਸ਼ਕ ਵੱਧ ਤੋਂ ਵੱਧ 14 ਲਾਟਾਂ ਲਈ ਬੋਲੀ ਲਗਾ ਸਕਦੇ ਹਨ।