ਬਟਾਲਾ ਪੁਲਿਸ ਅਤੇ ਗੈਂਗਸਟਰਾਂ ਦਰਮਿਆਨ ਨਵਾਂ ਪਿੰਡ ਨੇੜੇ ਪੈਂਦੇ ਪਿੰਡ ਅਕਾਲਗੜ੍ਹ ਢੱਪੀਆਂ ਵਿੱਚ ਗੋਲੀਬਾਰੀ ਹੋਈ। ਜਿਸ ਵਿੱਚ ਇੱਕ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਿਆ। ਪਰ ਪੁਲਿਸ 3 ਦੋਸ਼ੀਆਂ ਨੂੰ ਫੜਨ ‘ਚ ਕਾਮਯਾਬ ਰਹੀ ਹੈ ਅਤੇ 6 ਦੋਸ਼ੀ ਮੌਕੇ ਤੋਂ ਫਰਾਰ ਹੋਣ ‘ਚ ਕਾਮਯਾਬ ਹੋ ਗਏ ਹਨ। ਪੁਲੀਸ ਨੇ ਤਿੰਨ ਗ੍ਰਿਫ਼ਤਾਰ ਮੁਲਜ਼ਮਾਂ ਕੋਲੋਂ ਦੋ ਰਿਵਾਲਵਰ ਵੀ ਬਰਾਮਦ ਕੀਤੇ ਹਨ।
ਬਟਾਲਾ ਦੇ ਥਾਣਾ ਸਦਰ ‘ਚ ਤਾਇਨਾਤ ਏ.ਐੱਸ.ਆਈ ਜਸਪਾਲ ਸਿੰਘ ਨੇ ਦੱਸਿਆ ਕਿ ਉਹ ਆਪਣੀ ਟੀਮ ਸਮੇਤ ਗਸ਼ਤ ‘ਤੇ ਸਨ। ਇਸੇ ਦੌਰਾਨ ਉਨ੍ਹਾਂ ਨੂੰ ਸੂਤਰਾਂ ਤੋਂ ਸੂਚਨਾ ਮਿਲੀ ਕਿ ਸੰਤੋਖ ਸਿੰਘ ਵਾਸੀ ਵੱਲਾ ਦੀ ਮੋਟਰ ‘ਤੇ ਕੁਝ ਨੌਜਵਾਨ ਇਕੱਠੇ ਹੋਏ ਹਨ ਅਤੇ ਇਹ ਸਾਰੇ ਮੁਲਜ਼ਮ ਹਥਿਆਰਾਂ ਨਾਲ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹਨ। ਜਿਸ ਤੋਂ ਬਾਅਦ ਬਿਨਾਂ ਸਮਾਂ ਬਰਬਾਦ ਕੀਤੇ ਟੀਮ ਅੰਮ੍ਰਿਤਸਰ ਦਿਹਾਤੀ ਦੀ ਪੁਲਿਸ ਦੇ ਨਾਲ ਗਰੋਹ ਵੱਲ ਚੱਲ ਪਈ। ਦੱਸੀ ਗਈ ਥਾਂ ‘ਤੇ 9 ਨੌਜਵਾਨ ਬੈਠੇ ਸਨ। ਪੁਲਸ ਨੂੰ ਦੇਖ ਕੇ ਉਹ ਚੌਕਸ ਹੋ ਗਏ ਅਤੇ ਟੀਮ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਇਕ ਗੋਲੀ ਉਸ ਦੇ ਸਾਥੀ ਕਾਂਸਟੇਬਲ ਸਤਨਾਮ ਸਿੰਘ ਦੇ ਪੇਟ ਵਿਚ ਲੱਗੀ। ਟੀਮ ਨੇ ਦਲੇਰੀ ਨਾਲ ਤਿੰਨਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ।
ਇਸ ਆਪਰੇਸ਼ਨ ਵਿਚ ਜ਼ਖਮੀ ਸਤਨਾਮ ਸਿੰਘ ਨੂੰ ਫੋਰਟਿਸ ਐਸਕਾਰਟ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਜਸਪਾਲ ਸਿੰਘ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਉਹ ਤੁਰੰਤ ਸਤਨਾਮ ਨੂੰ ਸਰਕਾਰੀ ਗੱਡੀ ਵਿੱਚ ਪਾ ਕੇ ਹਸਪਤਾਲ ਲੈ ਆਏ। ਉਸ ਦੇ ਪੇਟ ਵਿੱਚ ਗੋਲੀ ਲੱਗੀ ਸੀ। ਫਿਲਹਾਲ ਉਸ ਦੀ ਹਾਲਤ ਸਥਿਰ ਹੈ।
ਵੀਡੀਓ ਲਈ ਕਲਿੱਕ ਕਰੋ -: