ਮਹਿੰਗਾਈ ਦੀ ਅਗਲੀ ਕਿਸ਼ਤ ਤੁਹਾਨੂੰ ਜਲਦ ਮਿਲਣਵਾਲੀ ਹੈ। ਕੱਚੇ ਮਾਲ ਦੀ ਲਾਗਤ ਵਧਣ ਨਾਲ ਕੰਪਨੀਆਂ ਕੰਜ਼ਿਊਮਰ ਇਲੈਕਟ੍ਰਾਨਿਕ ਜਿਵੇਂ ਟੀ.ਵੀ., ਵਾਸ਼ਿੰਗ ਮਸ਼ੀਨ ਤੇ ਫਰਿੱਜ ਦੀਆਂ ਕੀਮਤਾਂ ਵਿੱਚ ਵਾਧਾ ਕਰਨ ਦੀ ਤਿਆਰੀ ਕਰ ਰਹੀਆਂ ਹਨ।
ਰਿਪੋਰਟਾਂ ਮੁਤਾਬਕ ਕੰਜ਼ਿਊਮਰ ਇਲੈਕਟ੍ਰਾਨਿਕਸ ਦੀਆਂ ਕੀਮਤਾਂ ਵਿੱਚ ਮਈ ਅਖੀਰ ਜਾਂ ਜੂਨ ਦੀ ਸ਼ੁਰੂਆਤ ਵਿੱਚ ਬੜਤ ਵੇਖਣ ਨੂੰ ਮਿਲ ਸਕਦੀ ਹੈ। ਖਬਰ ਮੁਤਾਬਕ ਕੰਪਨੀਆਂ ‘ਤੇ ਕੱਚੇ ਮਾਲ ਦੀਆਂ ਵਧਦੀਆਂ ਕੀਮਤਾਂ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ ਤੇ ਮਾਰਜੀਨ ਬਣਾਈ ਰਖਣ ਲਈ ਉਹ ਵਧਦੀ ਲਾਗਤ ਦਾ ਕੁਝ ਹਿੱਸਾ ਗਾਹਕਾਂ ‘ਤੇ ਪਾਉਣ ਦੀ ਯੋਜਨਾ ਬਣਾ ਰਹੀਆਂ ਹਨ। ਮਿਲੀ ਜਾਣਕਾਰੀ ਮੁਤਾਬਕ ਮਹਿੰਗੇ ਕੱਚੇ ਮਾਲ ਦੇ ਨਾਲ-ਨਾਲ ਰੁਪਏ ਦੀ ਕਮਜ਼ੋਰੀ ਨਾਲ ਵੀ ਕੰਪਨੀਆਂ ‘ਤੇ ਦਬਾਅ ਵਧਿਆ ਹੈ, ਜਿਸ ਦਾ ਅਸਰ ਕੀਮਤਾਂ ‘ਤੇ ਵੇਖਣ ਨੂੰ ਮਿਲੇਗਾ।
ਰਿਪੋਰਟਾਂ ਮੁਤਾਬਗ ਅੰਦਾਜ਼ਾ ਹੈ ਕਿ ਟੀ.ਵੀ., ਫਰਿੱਜ ਤੇ ਵਾਸ਼ਿੰਗ ਮਸ਼ੀਨ ਅਗਲੇ ਇੱਕ ਮਹੀਨੇ ਦੇ ਅੰਦਰ 3 ਤੋਂ 5 ਫੀਸਦੀ ਤੱਕ ਮਹਿੰਗੇ ਹੋ ਸਕਦੇ ਹਨ। ਕੰਜ਼ਿਊਮਰ ਇਲੈਕਟ੍ਰਾਨਿਕਸ ਐਂਡ ਅਪਲਾਇੰਜ਼ ਮੈਨਿਊਫੈਕਚਰਰਸ ਦੇ ਪ੍ਰਧਾਨ ਏਰਿਕ ਬ੍ਰਗੈਂਜਾ ਮੁਤਾਬਕ ਕੱਚੇ ਮਾਲ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ ਦੂਜੇ ਪਾਸੇ ਰੁਪਏ ਵਿੱਚ ਕਮਜ਼ੋਰੀ ਨਾਲ ਦਬਾਅ ਵਧ ਗਿਆ ਹੈ, ਅਜਿਹੇ ਵਿੱਚ ਅਸੀਂ ਜੂਨ ਵਿੱਚ ਕੀਮਤਾਂ ਵਿੱਚ 4 ਤੋਂ 5 ਫੀਸਦੀ ਦੀ ਬੜਤ ਵੇਖ ਸਕਦੇ ਹਾਂ। ਇਨ੍ਹਾਂ ਵਿੱਚ ਕੂਲਿੰਗ ਪ੍ਰੋਡਕਟ ਜਿਵੇਂ ਏਸੀ ਤੇ ਫਰਿੱਜ ਤੋਂ ਲੈ ਕੇ ਵਾਸ਼ਿੰਗ ਮਸ਼ੀਨਾਂ ਤੱਕ ਸ਼ਾਮਲ ਹਨ।
ਗੋਦਰੇਜ ਅਪਲਾਇੰਸੇਜ਼ ਦੇ ਬਿਜ਼ਨੈੱਸ ਹੈੱਡ ਕਮਲ ਨੰਦੀ ਨੇ ਕਿਹਾ ਹੈ ਕਿ 3 ਫੀਸਦੀ ਤੱਕ ਬੜਤ ਦਾ ਅਨੁਮਾਨ ਹੈ ਸਵਾਲ ਸਿਰਫ ਇਹ ਹੈ ਕਿ ਕੀਮਤਾਂ ਵਿੱਚ ਬੜਤ ਕਦੋਂ ਹੁੰਦੀ ਹੈ। ਉਨ੍ਹਾਂ ਮੁਤਾਬਕ ਕੀਮਤਾਂ ਵਿੱਚ ਬੜਤ ਦਾ ਸੇਲਸ ‘ਤੇ ਅਸਰ ਨਾ ਦਿਸੇ ਇਸ ਲਈ ਕੰਪਨੀਆਂ ਕੀਮਤਾਂ ਵਿੱਚ ਬੜਤ ਦੇ ਸਮੇਂ ਨੂੰ ਲੈ ਕੇ ਫੈਸਲਾ ਨਹੀਂ ਕਰ ਪਾ ਰਹੀਆਂ ਤੇ ਕੀਮਤਾਂ ਉਦੋਂ ਵਧਾਉਣ ਦਾ ਸੋਚ ਰਹੀਆਂ ਹਨ ਜਦੋਂ ਵਿਕਰੀ ਪੀਕ ‘ਤੇ ਨਾ ਹੋਵੇ। ਉਨ੍ਹਾਂ ਕਿਹਾ ਕਿ ਕੀਮਤਾਂ ਦਾ ਅਸਰ ਸਾਰੇ ਪ੍ਰੋਡਕਟਾਂ ‘ਤੇ ਵੇਖਣ ਨੂੰ ਮਿਲ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: