ਨਵੀਂ ਦਿੱਲੀ : ਜੈੱਟ ਏਅਰਵੇਜ਼ ਲਈ ਆਪਣੀਆਂ ਕਮਰਸ਼ੀਅਲ ਫਲਾਈਟਸ ਸ਼ੁਰੂ ਕਰਨ ਦਾ ਰਾਹ ਪੱਧਰਾ ਹੋ ਗਿਆ ਹੈ। ਤਿੰਨ ਸਾਲਾਂ ਮਗਰੋਂ ਇੱਕ ਵਾਰ ਫਿਰ ਏਅਰਲਾਈਨ ਜੈੱਟ ਏਅਰਵੇਜ਼ ਦੇ ਜਹਾਜ਼ ਉਡਾਣਾਂ ਭਰਨ ਲਈ ਤਿਆਰ ਹਨ। ਸਿਵਲ ਏਵੀਏਸ਼ਨ ਦੇ ਡਾਇਰੈਕਟਰ ਜਨਰਲ (DGCA) ਨੇ ਜੈੱਟ ਏਅਰਵੇਜ਼ ਨੂੰ ਸੰਚਾਲਨ ਮੁੜ ਸ਼ੁਰੂ ਕਰਨ ਲਈ ਏਅਰ ਆਪਰੇਟਰ ਸਰਟੀਫਿਕੇਟ ਦੇ (AOC) ਦਿੱਤਾ ਹੈ।
ਜੈਟ ਏਅਰਵੇਜ਼, ਜੋਕਿ ਅਪ੍ਰੈਲ 2019 ਤੋਂ ਬੰਦ ਹੈ, ਨਵੇਂ ਪ੍ਰਮੋਟਰ ਜਾਲਾਨ-ਕੈਲਰੋਕ ਕੰਸੋਰਟੀਅਮ ਦੇ ਅਧੀਨ ਕੰਮ ਮੁੜ ਸ਼ੁਰੂ ਕਰਨ ਦੀ ਪ੍ਰਕਿਰਿਆ ਵਿੱਚ ਹੈ। ਜਾਲਾਨ-ਕਾਲਰੋਕ ਕੰਸੋਰਟੀਅਮ ਇਸ ਵੇਲੇ ਜੈੱਟ ਏਅਰਵੇਜ਼ ਦਾ ਪ੍ਰਮੋਟਰ ਹੈ। ਪਹਿਲਾਂ ਇਹ ਏਅਰਲਾਈਨ ਨਰੇਸ਼ ਗੋਇਲ ਦੀ ਮਲਕੀਅਤ ਸੀ ਅਤੇ ਉਸ ਨੇ 17 ਅਪ੍ਰੈਲ, 2019 ਨੂੰ ਆਪਣੀ ਆਖਰੀ ਉਡਾਣ ਚਲਾਈ ਸੀ।
ਹਾਲ ਹੀ ਵਿੱਚ ਜੈੱਟ ਏਅਰਵੇਜ਼ ਦੇ ਬੁਲਾਰੇ ਨੇ ਕਿਹਾ ਸੀ, “ਹੁਣ ਤੱਕ, ਮੌਜੂਦਾ ਸਟਾਰਟਅਪ ਪੜਾਅ ਵਿੱਚ ਸਾਡੇ ਕੈਬਿਨ ਕਰੂ ਵਿੱਚ ਸਿਰਫ਼ ਔਰਤਾਂ ਹਨ। ਪਰ ਸਭ ਨੂੰ ਬਰਾਬਰ ਮੌਕੇ ਦੇਣ ਵਾਲੇ ਮਾਲਕ ਹੋਣ ਦੇ ਨਾਤੇ, ਸਾਡੇ ਕੋਲ ਬਾਅਦ ਵਿੱਚ ਕੈਬਿਨ ਕਰੂ ਦੇ ਤੌਰ ‘ਤੇ ਪੁਰਸ਼ ਹੋਣਗੇ।”
ਵੀਡੀਓ ਲਈ ਕਲਿੱਕ ਕਰੋ -: