ਪੰਜਾਬ ਵਿਚ ਪੈ ਰਹੇ ਮੀਂਹ ਕਾਰਨ ਬਿਜਲੀ ਦੀ ਮੰਗ ਵਿਚ ਭਾਰੀ ਗਿਰਾਵਟ ਆਈ ਹੈ। ਕੋਲਾ ਬਚਾਉਣ ਲਈ ਸਰਕਾਰੀ ਥਰਮਲ ਪਲਾਂਟ ਰੋਪੜ ਤੇ ਲਹਿਰਾ ਮੁਹੱਬਤ ਦੀਆਂ ਸਾਰੀਆਂ 8 ਯੂਨਿਟਾਂ ਤੇ ਪ੍ਰਾਈਵੇਟ ਵਿਚ ਗੋਇੰਦਵਾਲ ਦੀ ਇੱਕੋ-ਇਕ ਚਾਲੂ ਯੂਨਿਟ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਗੋਇੰਦਵਾਲ ਦੀ ਇੱਕ ਹੋਰ ਯੂਨਿਟ ਕਾਫੀ ਸਮੇਂ ਤੋਂ ਕੋਲੇ ਦੀ ਕਮੀ ਕਾਰਨ ਬੰਦ ਪਈ ਹੈ। ਤਲਵੰਡੀ ਸਾਬੋ ਪਲਾਂਟ ਦੀਆਂ ਤਿੰਨ ਯੂਨਿਟਾਂ ਨੂੰ ਅੱਧੀ ਸਮਰੱਥਾ ਨਾਲ ਚਲਾਇਆ ਗਿਆ। ਥਰਮਲ ਪਲਾਂਟ ਵਿਚ ਕੋਲੇ ਦਾ ਸੰਕਟ ਬਣਿਆ ਹੋਇਆ ਹੈ।
ਪੰਜਾਬ ਵਿਚ ਤਿੰਨ ਦਿਨ ਪਹਿਲਾਂ ਤਕ ਜਿੱਥੇ ਬਿਜਲੀ ਦੀ ਮੰਗ ਸਾਢੇ 10,000 ਮੈਗਾਵਾਟ ਵੀ ਪਾਰ ਕਰ ਗਈ ਸੀ ਉਥੇ ਹੀ ਪਿਛਲੇ ਦੋ ਦਿਨਾਂ ਤੋਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚ ਮੀਂਹ ਦੀ ਵਜ੍ਹਾ ਨਾਲ ਬਿਜਲੀ ਦੀ ਮੰਗ ਡਿੱਗ ਗਈ। ਮੰਗਲਵਾਰ ਨੂੰ ਪੰਜਾਬ ਵਿਚ ਬਿਜਲੀ ਦੀ ਅਧਿਕਮਤ ਮੰਗ 7262 ਮੈਗਾਵਾਟ ਦਜ ਕੀਤੀ ਗਈ ਜੋ ਪਿਛਲੇ ਦਿਨਾਂ ਦੀ 10649 ਮੈਗਾਵਾਟ ਦੀ ਡਿਮਾਂਡ ਦੇ ਮੁਕਾਬਲੇ 3378 ਮੈਗਾਵਾਟ ਘੱਟ ਰਹੀ।
ਬਿਜਲੀ ਦੀ ਮੰਗ ਵਿਚ ਇਸ ਕਮੀ ਦੇ ਚੱਲਦਿਆਂ ਪਾਵਰਕਾਮ ਨੇ ਆਪਣੇ ਰੋਪੜ ਤੇ ਲਹਿਰਾ ਮਿਹੱਬਤ ਪਲਾਂਟ ਦੀਆਂ ਸਾਰੀਆਂ 8 ਯੂਨਿਟਾਂ ਨੂੰ ਕੋਲਾ ਬਚਾਉਣ ਲਈ ਬੰਦ ਕਰ ਦਿੱਤਾ ਹੈ। ਦੂਜੇ ਪਾਸੇ ਗੋਇੰਦਵਾਰ ਦੀ ਚੱਲ ਰਹੀ 270 ਮੈਗਾਵਟ ਦੀ ਯੂਨਿਟ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਇਸ ਤਰ੍ਹਾਂ ਵੱਖ-ਵੱਖ ਥਰਮਲ ਪਲਾਂਟ ਦੀਆਂ ਕੁੱਲ 15 ਯੂਨਿਟਾਂ ਵਿਚੋਂ 10 ਯੂਨਿਟਾਂ ਬੰਦ ਪਈਆਂ ਹਨ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਤਲਵੰਡੀ ਸਾਬੋ ਦੀ 660-660 ਮੈਗਾਵਟ ਦੀਆਂ ਤਿੰਨ ਯੂਨਿਟਾਂ ਨੂੰ ਵੀ ਮੰਗਲਵਾਰ ਨੂੰ ਬਿਜਲੀ ਦੀ ਘੱਟ ਮੰਗ ਦੇ ਮੱਦੇਨਜ਼ਰ ਅੱਧੀ ਸਮਰੱਥਾ ‘ਤੇ ਚਲਾਇਆ ਗਿਆ। ਪਾਵਰਕਾਮ ਨੂੰ ਵੱਖ-ਵੱਖ ਹਾਈਡ੍ਰੋ ਪ੍ਰਾਜੈਕਟਾਂ ਤੋਂ 375 ਮੈਗਾਵਾਟ ਬਿਜਲੀ ਮਿਲੀ ਜਦੋਂ ਕਿ ਰਾਜਪੁਰਾ ਪਲਾਂਟ ਤੋਂ 1319 ਮੈਗਾਵਾਟ ਤੇ ਤਲਵੰਡੀ ਸਾਬੋ ਤੋਂ 1176 ਮੈਗਾਵਾਟ ਬਿਜਲੀ ਪ੍ਰਾਪਤ ਹੋਈ। ਪਾਵਰਕਾਮ ਕੋਲ ਮੰਗ ਦੇ ਹਿਸਾਬ ਨਾਲ ਬਿਜਲੀ ਦੀ ਉਪਲਬਧਤਾ 3183 ਮੈਗਾਵਾਟ ਹੀ ਰਹੀ। ਬਾਕੀ ਦੀ ਬਿਜਲੀ ਦਾ ਪਾਵਰਕਾਮ ਨੇ ਬਾਹਰ ਤੋਂ ਪ੍ਰਬੰਧ ਕੀਤਾ। ਇਸ ਸਮੇਂ ਰੋਪੜ ਪਲਾਂਟ ਵਿਚ 5 ਦਿਨ, ਲਹਿਰਾ ਵਿਚ 9, ਤਲਵੰਡੀ ਸਾਬੋ ਵਿਚ 5 ਰਾਜਪੁਰਾ ਕੋਲ 21 ਤੇ ਗੋਇੰਦਵਾਰ ਵਿਚ 4 ਦਿਨਾਂ ਦਾ ਕੋਲਾ ਬਚਿਆ ਹੈ।