LPG ਸਿਲੰਡਰ ਦੀਆਂ ਨਵੀਆਂ ਦਰਾਂ ਮੁਤਾਬਕ ਅੱਜ ਇੰਡੇਨ ਸਿਲੰਡਰ 135 ਰੁਪਏ ਸਸਤਾ ਹੋ ਗਿਆ ਹੈ। ਪੈਟਰੋਲੀਅਮ ਕੰਪਨੀ ਇੰਡੀਅਨ ਆਇਲ ਨੇ ਕਮਰਸ਼ੀਅਲ ਸਿਲੰਡਰ ਦੇ ਰੇਟਾਂ ‘ਚ ਇਹ ਕਟੌਤੀ ਕੀਤੀ ਹੈ, ਜਦਕਿ ਘਰੇਲੂ ਐੱਲਪੀਜੀ ਸਿਲੰਡਰ ਖਪਤਕਾਰਾਂ ਨੂੰ ਕੋਈ ਰਾਹਤ ਨਹੀਂ ਮਿਲੀ ਹੈ। 14.2 ਕਿਲੋ ਦਾ ਘਰੇਲੂ ਸਿਲੰਡਰ ਨਾ ਤਾਂ ਸਸਤਾ ਹੋਇਆ ਹੈ ਅਤੇ ਨਾ ਹੀ ਮਹਿੰਗਾ ਹੋਇਆ ਹੈ। ਇਹ ਅਜੇ ਵੀ 19 ਮਈ ਦੀ ਦਰ ‘ਤੇ ਮਿਲ ਰਿਹਾ ਹੈ।
ਤੁਹਾਨੂੰ ਦੱਸ ਦੇਈਏ ਕਿ ਮਈ ਵਿੱਚ ਘਰੇਲੂ ਐੱਲ.ਪੀ.ਜੀ. ਸਿਲੰਡਰ ਦੇ ਖਪਤਕਾਰਾਂ ਨੂੰ ਦੋ ਵਾਰ ਝਟਕਾ ਲੱਗਾ ਸੀ। 7 ਮਈ ਨੂੰ ਘਰੇਲੂ ਸਿਲੰਡਰ ਦੇ ਰੇਟ ਪਹਿਲੀ ਵਾਰ ਇੱਕ ਮਹੀਨੇ ਵਿੱਚ 50 ਰੁਪਏ ਵਧਾਏ ਗਏ ਸਨ ਅਤੇ 19 ਮਈ ਨੂੰ ਵੀ ਘਰੇਲੂ ਐਲਪੀਜੀ ਗੈਸ ਸਿਲੰਡਰ ਦੀ ਕੀਮਤ ਵਿੱਚ ਵਾਧਾ ਕੀਤਾ ਗਿਆ ਸੀ।
7 ਮਈ ਨੂੰ ਰਸੋਈ ਗੈਸ ਦੇ ਰੇਟਾਂ ‘ਚ ਤਬਦੀਲੀ ਕਰਕੇ ਜਿੱਥੇ ਘਰੇਲੂ ਸਿਲੰਡਰ 50 ਰੁਪਏ ਮਹਿੰਗਾ ਹੋ ਗਿਆ, ਉੱਥੇ ਹੀ 19 ਕਿਲੋ ਦਾ ਕਮਰਸ਼ੀਅਲ ਸਿਲੰਡਰ ਕਰੀਬ 10 ਰੁਪਏ ਸਸਤਾ ਹੋ ਗਿਆ। 19 ਮਈ ਨੂੰ ਇਸ ਦਾ ਰੇਟ 8 ਰੁਪਏ ਵਧਾ ਦਿੱਤਾ ਗਿਆ ਸੀ।
ਅੱਜ ਯਾਨੀ 1 ਜੂਨ ਨੂੰ 19 ਕਿਲੋ ਦੇ ਸਿਲੰਡਰ ‘ਤੇ ਸਿੱਧੇ 135 ਰੁਪਏ ਤੱਕ ਦੀ ਰਾਹਤ ਮਿਲ ਰਹੀ ਹੈ। ਹੁਣ 19 ਕਿਲੋ ਦਾ ਸਿਲੰਡਰ ਦਿੱਲੀ ਵਿੱਚ 2354 ਦੀ ਬਜਾਏ 2219 ਰੁਪਏ, ਕੋਲਕਾਤਾ ਵਿੱਚ 2454 ਦੀ ਬਜਾਏ 2322, ਮੁੰਬਈ ਵਿੱਚ 2306 ਦੀ ਬਜਾਏ 2171.50 ਅਤੇ ਚੇਨਈ ਵਿੱਚ 2507 ਦੀ ਬਜਾਏ 2373 ਰੁਪਏ ਵਿੱਚ ਮਿਲੇਗਾ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
1 ਮਈ ਨੂੰ ਇਸ ‘ਚ ਕਰੀਬ 100 ਰੁਪਏ ਵਧਾਏ ਗਏ ਸਨ। ਉਸੇ ਸਮੇਂ ਮਾਰਚ ਵਿੱਚ ਦਿੱਲੀ ‘ਚ 19 ਕਿਲੋਗ੍ਰਾਮ ਦੇ ਐੱਲ.ਪੀ.ਜੀ. ਸਿਲੰਡਰ ਦੀ ਕੀਮਤ ਸਿਰਫ 2012 ਰੁਪਏ ਸੀ। 1 ਅਪ੍ਰੈਲ ਨੂੰ ਇਹ ਵਧ ਕੇ 2253 ਅਤੇ 1 ਮਈ ਨੂੰ 2355 ਰੁਪਏ ‘ਤੇ ਪਹੁੰਚ ਗਿਆ।