ਕ੍ਰੈਡਿਟ ਕਾਰਡ ਯੂਜ਼ ਕਰਨ ਵਾਲਿਆਂ ਲਈ ਖੁਸ਼ਖਬਰੀ ਹੈ। ਰਿਜ਼ਰਵ ਬੈਂਕ ਆਫ ਇੰਡੀਆ ਨੇ ਕ੍ਰੈਡਿਟ ਕਾਰਡ ਨੂੰ ਯੂਪੀਆਈ ਨਾਲ ਲਿੰਕ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਦੀ ਸ਼ੁਰਆਤ RuPay ਕਾਰਡ ਨਾਲ ਕੀਤੀ ਜਾ ਰਹੀ ਹੈ। ਇਸ ਵੇਲੇ ਯੂਪੀਆਈ ਨਾਲ ਸਿਰਫ ਸੇਵਿੰਗ ਦੇ ਕਰੈਂਟ ਅਕਾਊਂਟ ਨੂੰ ਲਿੰਕ ਕੀਤਾ ਜਾ ਸਕਦਾ ਹੈ।
ਇਸ ਨਾਲ ਲੈਣ-ਦੇਣ ਕਰਨਾ ਬਹੁਤ ਆਸਾਨ ਹੋ ਜਾਵੇਗਾ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਬੁੱਧਵਾਰ ਨੂੰ ਇਹ ਐਲਾਨ ਕੀਤਾ। ਇਸ ਨਾਲ ਸਬੰਧਤ ਨਿਰਦੇਸ਼ NPCI ਨੂੰ ਕ੍ਰੈਡਿਟ ਕਾਰਡ ਨੂੰ UPI ਨਾਲ ਲਿੰਕ ਕਰਨ ਲਈ ਜਾਰੀ ਕੀਤੇ ਜਾਣਗੇ।
ਆਰਬੀਆਈ ਦਾ ਕਹਿਣਾ ਹੈ ਕਿ ਯੂਪੀਆਈ ਨਾਲ ਕ੍ਰੈਡਿਟ ਕਾਰਡ ਲਿੰਕ ਕਰਨ ਨਾਲ ਗਾਹਕਾਂ ਨੂੰ ਜ਼ਿਆਦਾ ਸਹੂਲਤ ਮਿਲੇਗੀ। ਇਹ ਵੀ ਕਿਹਾ ਗਿਆ ਕਿ ਇਸ ਨੂੰ ਉਦੋਂ ਤੱਕ ਲਾਗੂ ਨਹੀਂ ਕੀਤਾ ਜਾਵੇਗਾ ਜਦੋਂ ਤੱਕ ਸਿਸਟਮ ਵਿੱਚ ਜ਼ਰੂਰੀ ਬਦਲਾਅ ਨਹੀਂ ਕੀਤੇ ਜਾਂਦੇ। ਇਸ ਤੋਂ ਇਲਾਵਾ NPCI ਨੂੰ ਵੀ ਵੱਖ-ਵੱਖ ਹਦਾਇਤਾਂ ਜਾਰੀ ਕੀਤੀਆਂ ਜਾਣਗੀਆਂ।
ਤੁਹਾਨੂੰ ਪਹਿਲਾਂ ਕਾਰਡ ਨੂੰ UPI ਐਪ ਵਿੱਚ ਜੋੜਨਾ ਹੋਵੇਗਾ। ਗੂਗਲ ਪੇਅ ਵੈਬਸਾਈਟ ਮੁਤਾਬਕ ਯੂਜ਼ਰਸ ਐਪ ਤੋਂ ਬੈਂਕਾਂ ਦੇ ਡੈਬਿਟ ਅਤੇ ਕ੍ਰੈਡਿਟ ਕਾਰਡ ਜੋੜ ਸਕਦੇ ਹਨ, ਬਸ਼ਰਤੇ ਉਹ ਵੀਜ਼ਾ ਅਤੇ ਮਾਸਟਰਕਾਰਡ ਭੁਗਤਾਨ ਗੇਟਵੇ ‘ਤੇ ਆਪ੍ਰੇਟ ਹੁੰਦਾ ਹੋਵੇ।
ਇੱਕ ਗੱਲਬਾਤ ਦੌਰਾਨ ਇਨਵੈਸਟ ਆਜ ਫਾਰ ਕਲ ਦੇ ਅਨੰਤ ਆਜ ਫਾਰ ਕਲ ਨੇ ਕਿਹਾ ਕਿ ਇਸ ਸਹੂਲਤ ਦੀ ਸ਼ੁਰੂਆਤ ਨਾਲ, ਤੁਸੀਂ UPI ਦੀ ਮਦਦ ਨਾਲ ਕਿਸੇ ਵੀ ਕਰਿਆਨੇ ਦੀ ਦੁਕਾਨ ‘ਤੇ ਕ੍ਰੈਡਿਟ ਕਾਰਡ ਭੁਗਤਾਨ ਕਰਨ ਦੇ ਯੋਗ ਹੋਵੋਗੇ। ਅੱਜ ਕੱਲ੍ਹ ਹਰ ਦੁਕਾਨ ਵਿੱਚ UPI ਭੁਗਤਾਨ ਲਈ QR ਕੋਡ ਦੀ ਸਹੂਲਤ ਹੈ। ਯੂਜ਼ਰਸ ਨੂੰ ਕ੍ਰੈਡਿਟ ਕਾਰਡ ਰਾਹੀਂ ਭੁਗਤਾਨ ਕਰਨ ‘ਤੇ ਲਗਭਗ 50 ਦਿਨਾਂ ਦੀ ਵਿਆਜ ਮੁਕਤ ਮਿਆਦ ਮਿਲਦੀ ਹੈ।
ਇਸ ਤੋਂ ਇਲਾਵਾ ਰਿਵਾਰਡ ਪੁਆਇੰਟ ਵੱਖਰੇ ਤੌਰ ‘ਤੇ ਉਪਲਬਧ ਹਨ। ਅਨੰਤ ਦਾ ਇਹ ਵੀ ਕਹਿਣਾ ਹੈ ਕਿ ਫਿਲਹਾਲ ਇਸ ਬਾਰੇ ਜ਼ਿਆਦਾ ਗੱਲ ਕਰਨਾ ਜਲਦਬਾਜ਼ੀ ਹੋਵੇਗੀ। ਆਰਬੀਆਈ ਦੀ ਇਸ ਨਵੀਂ ਘੋਸ਼ਣਾ ਤੋਂ ਬਾਅਦ, ਇਹ ਅਜੇ ਸਪੱਸ਼ਟ ਨਹੀਂ ਹੈ ਕਿ ਕ੍ਰੈਡਿਟ ਕਾਰਡਾਂ ਨਾਲ ਜੁੜੇ UPI ਲੈਣ-ਦੇਣ ਲਈ ਵਪਾਰੀ ਛੋਟ ਦਰ (MDR) ਕਿਵੇਂ ਲਾਗੂ ਹੋਵੇਗੀ। ਅਜਿਹਾ ਇਸ ਲਈ ਹੈ ਕਿਉਂਕਿ ਮੌਜੂਦਾ ਸਥਿਤੀ ਵਿੱਚ, ਸਭ ਤੋਂ ਵੱਧ MDR ਕ੍ਰੈਡਿਟ ਕਾਰਡ ਨਾਲ ਕੀਤੀ ਟਰਾਂਜ਼ੈਕਸ਼ਨ ‘ਤੇ ਲਗਾਇਆ ਜਾਂਦਾ ਹੈ। ਇਹ 2%-3% ਦੇ ਨੇੜੇ ਹੈ। ਜੇਕਰ ਕ੍ਰੈਡਿਟ ਕਾਰਡ ਤੋਂ ਭੁਗਤਾਨ UPI ਦੀ ਮਦਦ ਨਾਲ ਹੁੰਦਾ ਹੈ, ਤਾਂ ਕ੍ਰੈਡਿਟ ਕਾਰਡ ਕੰਪਨੀ MDR ਕਿਸ ਤੋਂ ਵਸੂਲ ਕਰੇਗੀ, ਇਹ ਵੱਡਾ ਸਵਾਲ ਹੈ। ਇਸ ਸਮੇਂ ਕਈ ਮੁੱਦਿਆਂ ‘ਤੇ ਸਪੱਸ਼ਟਤਾ ਦੀ ਲੋੜ ਹੈ।
ਵੀਡੀਓ ਲਈ ਕਲਿੱਕ ਕਰੋ -: