ਲੁਧਿਆਣਾ : ਲੁਟੇਰੇ ਬੇਖੌਫ ਹੋ ਕੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਇਹ ਲੁਟੇਰੇ ਦਿਨ-ਦਿਹਾੜੇ, ਅੱਧੀ ਰਾਤੀ ਸਰਗਰਮ ਰਹਿੰਦੇ ਹਨ। ਇਥੇ ਹੁਣ ਇੱਕ ਨਿਊਜ਼ ਪੇਪਰ ਸਪਲਾਇਰ ਤੜਕਸਾਰ ਇਨ੍ਹਾਂ ਲੁਟੇਰਿਆਂ ਦਾ ਸ਼ਿਕਾਰ ਹੋ ਗਿਆ, ਜਿਸ ‘ਤੇ ਹਮਲਾ ਕਰਕੇ ਲੁਟੇਰੇ ਉਸ ਤੋਂ 7500 ਰੁਪਏ ਲੁੱਟ ਕੇ ਫਰਾਰ ਹੋ ਗਏ।
ਦਰਅਸਲ ਰਾਜੇਸ਼ ਸ਼ਰਮਾ, ਜੋਕਿ ਇੱਕ ਨਿਊਜ਼ ਸਪਲਾਇਰ ਹੈ, ਅੱਜ ਸ਼ੁੱਕਰਕਾਰ ਤੜਕੇ 4.30 ਵਜੇ ਆਪਣੇ ਘਰ ਤੋਂ ਘੰਟਾ ਘਰ ਅਖ਼ਬਾਰ ਲੈਣ ਲਈ ਆ ਰਹੇ ਸਨ ਕਿ ਰਸਤੇ ਵਿੱਚ ਵੱਡੀ ਹੈਬੋਵਾਲ ਦੇ ਗੰਦੇ ਨਾਲੇ ਦੇ ਕੋਲ 2 ਬੰਦਿਆਂ ਨੇ ਉਨ੍ਹਾਂ ਨੂੰ ਰੋਕ ਲਿਆ ਤੇ ਉਨ੍ਹਾਂ ‘ਤੇ ਬੇਸਬਾਲ ਤੇ ਚਾਕੂ ਨਾਲ ਹਮਲਾ ਕਰ ਦਿੱਤਾ।
ਲੁਟੇਰੇ ਉਨ੍ਹਾਂ ਤੋਂ 7500 ਰੁਪਏ ਦੀ ਨਕਦੀ ਤੇ ਐਕਟਿਵਾ ਖੋਹ ਕੇ ਫਰਾਰ ਹੋ ਗਏ। ਕੁਝ ਦੂਰ ਜਾ ਕੇ ਉਨ੍ਹਾਂ ਐਕਟਿਵਾ ਉਥੇ ਹੀ ਸੁੱਟ ਦਿੱਤੀ ਅਤੇ ਨਕਦੀ ਲੈ ਕੇ ਰਫੂ-ਚੱਕਰ ਹੋ ਗਏ।
ਇਹ ਵੀ ਪੜ੍ਹੋ : ਸੰਗਰੂਰ ‘ਚ ਨਵੀਂ ਪਹਿਲ, ਝੁੱਗੀ-ਝੌਂਪੜੀ ਵਾਲੇ ਬੱਚਿਆਂ ਨੂੰ ਚੱਲਦੀ ਬੱਸ ‘ਚ ਮਿਲੂ ‘ਗਿਆਨ ਦੀਆਂ ਕਿਰਨਾਂ’
ਦੱਸ ਦੇਈਏ ਕਿ ਜ਼ਿਲ੍ਹੇ ਵਿੱਚ ਚੋਰੀ, ਲੁੱਟ-ਖੋਹਾਂ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਇੱਕ ਅਜਿਹੀ ਘਟਨਾ ਪਿੰਡ ਕਾਲਖ ਤੋਂ ਵੀ ਸਾਹਮਣੇ ਆਈ, ਜਿਥੇ ਚੋਰਾਂ ਨੇ ਯੂਕੋ ਬੈਂਕ ਤੋਂ ਸੇਫ ਤੋੜ ਕੇ ਉਥੋਂ ਨਕਦੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ। ਦੱਸਿਆ ਜਾ ਰਿਹਾ ਹੈ ਕਿ ਬੈਂਕ ਵਿੱਚ ਤਿੰਨ-ਚਾਰ ਲੋਕ ਖਿੜਕੀ ਤੋੜ ਕੇ ਅੰਦਰ ਵੜੇ ਅਤੇ ਸੇਫ ਤੋੜਨ ਦੀ ਕੋਸ਼ਿਸ਼ ਕੀਤੀ।
ਵੀਡੀਓ ਲਈ ਕਲਿੱਕ ਕਰੋ -:
“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “
ਇਹ ਘਟਨਾ ਬੀਤੇ ਦਿਨ ਸਵੇਰੇ 5.15 ‘ਤੇ ਹੋਈ ਸੀ। ਹਾਲਾਂਕਿ ਚੋਰ ਲੋਹੇ ਦੀ ਸੇਫ ਤੋੜਨ ਵਿੱਚ ਸਫਲ ਨਹੀਂ ਹੋਏ ਤਾਂ ਬੈਂਕ ਤੋਂ ਬਾਹਰ ਚਲੇ ਗਏ। ਬੈਂਕ ਮੈਨੇਜਰ ਮੁਤਾਬਕ ਬੈਂਕ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਚੋਰ ਕੈਦ ਹੋਏ ਹਨ।