ਲੁਧਿਆਣਾ ਵਿੱਚ ਆਟੋ ਵਾਲੇ ਨੇ ਸਾਥੀਆਂ ਸਣੇ ਅੱਕ ਨੌਜਵਾਨ ਨੂੰ ਕੁੱਟਿਆ ਤੇ ਫਿਰ ਉਸ ਨੂੰ ਨੂੰ ਲੁੱਟ ਕੇ ਫਰਾਰ ਹੋ ਗਿਆ। ਮਾਮਲਾ ਥਾਣਾ ਸਾਹਨੇਵਾਲ ਦਾ ਹੈ। ਮਨੋਜ ਨਾਂ ਦਾ ਪੈਸੇਂਜਰ ਛੱਤੀਸਗੜ੍ਹ ਐਕਸਪ੍ਰੈਸ ਤੋਂ ਉਤਰਿਆ, ਜਿਵੇਂ ਹੀ ਉਹ ਰੇਲਵੇ ਸਟੇਸ਼ਨ ਤੋਂ ਬਾਹਰ ਆਇਆ ਤਾਂ ਇਕ ਆਟੋ ਚਾਲਕ ਉਸ ਦੇ ਕੋਲ ਆ ਕੇ ਰੁਕਿਆ। ਮਨੋਜ ਨੇ ਆਟੋ ਵਾਲੇ ਨੂੰ ਢੰਡਾਰੀ ਕਲਾਂ ਜਾਣ ਲਈ ਕਿਹਾ। ਆਟੋ ਵਿੱਚ ਪਹਿਲਾਂ ਹੀ 4 ਲੋਕ ਬੈਠੇ ਸਨ। ਮਨੋਜ ਵੀ ਬੈਠ ਗਿਆ।
ਕੁਝ ਦੂਰ ਜਾ ਕੇ ਆਟੋ ਵਾਲੇ ਨੇ ਕਿਹਾ ਕਿ ਇੱਕ ਸਵਾਰੀ ਨੂੰ ਪਿੱਪਲ ਚੌਕ ਛੱਡਣਾ ਹੈ, ਉਸ ਤੋਂ ਬਾਅਦ ਉਹ ਉਸ ਨੂੰ ਢੰਡਾਰੀ ਕੋਲ ਛੱਡ ਦੇਵੇਗਾ। ਆਟੋ ਚਾਲਕ ਨੇ ਪਿੱਪਲ ਚੌਕ ‘ਤੇ ਸਵਾਰੀ ਨੂੰ ਲਾਹਿਆ ਅਤੇ ਕੱਚੇ ਰਸਤੇ ‘ਤੇ ਪਾ ਦਿੱਤਾ। ਕੁਝ ਦੇਰ ਬਾਅਦ ਨੌਜਵਾਨ ਨੂੰ ਲੱਗਾ ਕਿ ਉਸ ਨੂੰ ਗਲਤ ਰਸਤੇ ਲਿਜਾਇਆ ਜਾ ਰਿਹਾ ਹੈ। ਨੌਜਵਾਨ ਨੇ ਆਟੋ ਵਾਲੇ ਨੂੰ ਰੁਕਣ ਲਈ ਕਿਹਾ।
ਆਟੋ ‘ਚ ਪਹਿਲਾਂ ਤੋਂ ਬੈਠੇ 3 ਵਿਅਕਤੀਆਂ ਸਣੇ ਆਟੋ ਵਾਲੇ ਨੇ ਉਸ ‘ਤੇ ਹਮਲਾ ਕਰ ਦਿੱਤਾ। ਹਨੇਰੇ ਵਿੱਚ ਆਟੋ ਰੋਕ ਕੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਆਟੋ ਵਾਲਾ ਨੌਜਵਾਨ ਨੂੰ ਜ਼ਖਮੀ ਹਾਲਤ ‘ਚ ਕੱਚੀ ਸੜਕ ‘ਤੇ ਸੁੱਟ ਕੇ ਸਾਥੀਆਂ ਸਣੇ ਫਰਾਰ ਹੋ ਗਿਆ। ਹੋਸ਼ ‘ਚ ਆਉਣ ‘ਤੇ ਮਨੋਜ ਨੇ ਇਕ ਰਾਹਗੀਰ ਦਾ ਫ਼ੋਨ ਲੈ ਕੇ ਆਪਣੀ ਫ਼ੈਕਟਰੀ ਦੇ ਸੁਪਰਵਾਈਜ਼ਰ ਬਜਰੰਗ ਨੂੰ ਫ਼ੋਨ ਕੀਤਾ।
ਮਨੋਜ ਫੋਕਲ ਪੁਆਇੰਟ ਵਿੱਚ ਇੱਕ ਪ੍ਰਾਈਵੇਟ ਕੰਪਨੀ ਵਿੱਚ ਪ੍ਰੈਸਮੈਨ ਵਜੋਂ ਕੰਮ ਕਰਦਾ ਹੈ। ਮਨੋਜ ਮੂਲ ਤੌਰ ‘ਤੇ ਮੁਜ਼ੱਫਰਨਗਰ ਦਾ ਰਹਿਣ ਵਾਲਾ ਹੈ। ਜ਼ਖਮੀ ਮਨੋਜ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੇ ਸਿਰ ‘ਤੇ ਟਾਂਕੇ ਲੱਗੇ ਹਨ। ਇਸ ਦੇ ਨਾਲ ਹੀ ਥਾਣਾ ਸਾਹਨੇਵਾਲ ਦੀ ਪੁਲਸ ਨੇ ਅਣਪਛਾਤੇ ਹਮਲਾਵਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ : ਸੰਨੀ ਦਿਓਲ ਨੇ ਕਿਉਂ ਨਹੀਂ ਪਾਈ ਰਾਸ਼ਟਰਪਤੀ ਚੋਣਾਂ ਲਈ ਵੋਟ, ਸਾਂਸਦ ਨੇ ਦੱਸਿਆ ਕਾਰਨ
ਪੁਲਿਸ ਇਲਾਕੇ ਵਿੱਚ ਲੱਗੇ ਸੀਸੀਟੀਵੀ ਦੀ ਜਾਂਚ ਕਰ ਰਹੀ ਹੈ। ਸੁਪਰਵਾਈਜ਼ਰ ਬਜਰੰਗ ਨੇ ਦੱਸਿਆ ਕਿ ਬਦਮਾਸ਼ ਮਨੋਜ ਤੋਂ ਮੋਬਾਈਲ, 5300 ਰੁਪਏ ਅਤੇ ਸੂਟਕੇਸ ਖੋਹ ਕੇ ਫਰਾਰ ਹੋ ਗਏ।
ਵੀਡੀਓ ਲਈ ਕਲਿੱਕ ਕਰੋ -: