ਪੱਛਮੀ ਬੰਗਾਲ ਸਕੂਲ ਸੇਵਾ ਕਮਿਸ਼ਨ ਭਰਤੀ ਘਪਲੇ ਦੀ ਜਾਂਚ ਵਿਚ ਅੱਜ ਵੱਡਾ ਖੁਲਾਸਾ ਹੋਇਆ ਹੈ। ਈਡੀ ਨੇ ਅਰਪਿਤਾ ਮੁਖਰਜੀ ਦੇ 8 ਬੈਂਕ ਖਾਤਿਆਂ ‘ਚ 8 ਕਰੋੜ ਰੁਪਏ ਦੇ ਲੈਣ-ਦੇਣ ਦਾ ਪਤਾ ਲਗਾਇਆ ਹੈ। ਇਨ੍ਹਾਂ ਖਾਤਿਆਂ ਨੂੰ ਈਡੀ ਨੇ ਫ੍ਰੀਜ ਕਰ ਦਿੱਤਾ ਸੀ। ਅਧਿਕਾਰੀਆਂ ਮੁਤਾਬਕ ਲੋੜ ਪੈਣ ‘ਤੇ ਈਡੀ ਇਨ੍ਹਾਂ ਖਾਤਿਆਂ ਦਾ ਫੋਰੈਂਸਿੰਕ ਆਡਿਟ ਵੀ ਕਰ ਸਕਦਾ ਹੈ।
ਜਾਂਚ ਦੀ ਸ਼ੁਰੂਆਤ ‘ਚ ਈਡੀ ਨੇ ਕਿਹਾ ਕਿ ਹੁਣ ਉਹ ਇਨ੍ਹਾਂ ਫ੍ਰੀਜ਼ ਕੀਤੇ ਬੈਂਕ ਖਾਤਿਆਂ ‘ਚ ਪੈਸੇ ਟਰਾਂਸਫਰ ਦੀ ਦੋ ਤਰੀਕਿਆਂ ਨਾਲ ਜਾਂਚ ਕਰਨਗੇ। ਪਹਿਲਾ ਉਹ ਸਰੋਤ ਹੈ ਜਿੱਥੋਂ ਇੰਨੀ ਵੱਡੀ ਰਕਮ ਇਨ੍ਹਾਂ ਖਾਤਿਆਂ ਵਿੱਚ ਟਰਾਂਸਫਰ ਕੀਤੀ ਗਈ ਸੀ ਅਤੇ ਦੂਜਾ ਉਹ ਚੈਨਲ ਹੈ ਜਿੱਥੋਂ ਇਹ ਫੰਡ ਤੈਅ ਸਮੇਂ ਵਿੱਚ ਟਰਾਂਸਫਰ ਕੀਤੇ ਗਏ ਸਨ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ ਫਰੀਜ਼ ਕੀਤੇ ਬੈਂਕ ਖਾਤਿਆਂ ਦੇ ਲੈਣ-ਦੇਣ ਦੇ ਵੇਰਵਿਆਂ ਦੀ ਜਾਂਚ ਕਰਨ ਤੋਂ ਇਲਾਵਾ, ਇਨ੍ਹਾਂ ਦੇ ਸਰੋਤ ਮੌਜੂਦਾ ਸਮੇਂ ਪਾਰਥ ਦੀਆਂ ਕੰਪਨੀਆਂ ਦੇ ਅਧੀਨ ਵੱਖ-ਵੱਖ ਸ਼ੈੱਲ ਕੰਪਨੀਆਂ ਹਨ। ਅਰਪਿਤਾ ਮੁਖਰਜੀ ਤੋਂ ਇਲਾਵਾ, ਪਾਰਥ ਚੈਟਰਜੀ ਦੇ ਜਵਾਈ ਕਲਿਆਣਮਯ ਭੱਟਾਚਾਰੀਆ ਅਤੇ ਮੂੰਹਬੋਲੇ ਮਾਮਾ ਕ੍ਰਿਸ਼ਨ ਚੰਦਰ ਅਧਿਕਾਰੀ ਇਨ੍ਹਾਂ ਵਿੱਚੋਂ ਕੁਝ ਕੰਪਨੀਆਂ ਦੇ ਡਾਇਰੈਕਟਰ ਪਾਏ ਗਏ ਸਨ।
ਈਡੀ ਅਧਿਕਾਰੀ ਨੇ ਕਿਹਾ ਕਿ ਅਰਪਿਤਾ ਮੁਖਰਜੀ ਅਤੇ ਪਾਰਥਾ ਚੈਟਰਜੀ ਦੀ 3 ਅਗਸਤ ਤੱਕ ਹਿਰਾਸਤ ਦੇ ਇਸ ਪੜਾਅ ਦੇ ਬਾਕੀ ਦਿਨਾਂ ਵਿੱਚ ਉਹ ਇਸ ਮੁੱਦੇ ‘ਤੇ ਡੂੰਘਾਈ ਨਾਲ ਪੁੱਛਗਿੱਛ ਕਰਨਗੇ। ਉਨ੍ਹਾਂ ਕਿਹਾ ਕਿ ਜਦੋਂ ਚੈਟਰਜੀ ਨੂੰ ਐਤਵਾਰ ਦੁਪਹਿਰ ਨੂੰ ਕੋਲਕਾਤਾ ਦੇ ਦੱਖਣੀ ਬਾਹਰੀ ਇਲਾਕੇ ਜੋਕਾ ਦੇ ਈਐਸਆਈ ਹਸਪਤਾਲ ਲਿਜਾਇਆ ਗਿਆ ਤਾਂ ਸਾਬਕਾ ਮੰਤਰੀ ਨੇ ਦਾਅਵਾ ਕੀਤਾ ਕਿ ਇਹ ਪੈਸੇ ਉਨ੍ਹਾਂ ਦੇ ਨਹੀਂ ਸਨ। ਹਾਲਾਂਕਿ, ਜਦੋਂ ਇਹ ਪੁੱਛਿਆ ਗਿਆ ਕਿ ਇੰਨੀ ਵੱਡੀ ਨਕਦੀ ਅਤੇ ਬਰਾਮਦ ਕੀਤੇ ਗਏ ਸੋਨੇ ਦਾ ਅਸਲ ਮਾਲਕ ਕੌਣ ਹੈ, ਤਾਂ ਉਨ੍ਹਾਂ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।
ਦੱਸ ਦੇਈਏ ਕਿ 23 ਜੁਲਾਈ ਨੂੰ ਈਡੀ ਅਧਿਕਾਰੀਆਂ ਨੇ 31.20 ਕਰੋੜ ਰੁਪਏ, ਕਰੀਬ 60 ਲੱਖ ਰੁਪਏ ਦੀ ਵਿਦੇਸ਼ੀ ਕਰੰਸੀ ਅਤੇ ਸੋਨੇ ਦੇ ਗਹਿਣੇ ਬਰਾਮਦ ਕੀਤੇ ਸਨ। ਦੱਖਣੀ ਕੋਲਕਾਤਾ ਦੇ ਟਾਲੀਗੰਜ ਸਥਿਤ ਡਾਇਮੰਡ ਸਿਟੀ ਹਾਊਸਿੰਗ ਕੰਪਲੈਕਸ ‘ਚ ਅਰਪਿਤਾ ਮੁਖਰਜੀ ਦੇ ਫਲੈਟ ‘ਚੋਂ 90 ਲੱਖ ਰੁਪਏ ਮਿਲੇ ਹਨ। ਅਤੇ ਫਿਰ 28 ਜੁਲਾਈ ਨੂੰ, ਈਡੀ ਅਧਿਕਾਰੀਆਂ ਨੇ ਬੇਲਘਰੀਆ ਦੇ ਇੱਕ ਹੋਰ ਫਲੈਟ ਤੋਂ 27.90 ਕਰੋੜ ਰੁਪਏ ਦੀ ਭਾਰਤੀ ਕਰੰਸੀ ਅਤੇ 6 ਕਿਲੋ ਸੋਨਾ ਜ਼ਬਤ ਕੀਤਾ।
ਵੀਡੀਓ ਲਈ ਕਲਿੱਕ ਕਰੋ -: