ਦਿੱਲੀ ਵਿਚ ਮੰਕੀਪੌਕਸ ਦਾ ਇਕ ਹੋਰ ਮਾਮਲਾ ਸਾਹਮਣੇ ਆਉਣ ਦੇ ਬਾਅਦ ਸਿਹਤ ਵਿਭਾਗ ਵਿਚ ਹੜਕੰਪ ਮਚ ਗਿਆ ਹੈ। ਹੁਣ ਤੱਕ ਦਿੱਲੀ ਵਿਚ ਮੰਕੀਪੌਕਸ ਦੇ ਕੁੱਲ ਤਿੰਨ ਮਾਮਲੇ ਸਾਹਮਣੇ ਆ ਚੁੱਕੇ ਹਨ। ਮਿਲੀ ਜਾਣਕਾਰੀ ਮੁਤਾਬਕ ਦਿੱਲੀ ਵਿਚ ਰਹਿ ਰਹੇ ਅਫਰੀਕੀ ਨਾਗਰਿਕ ਵਿਚ ਮੰਕੀਪੌਕਸ ਦੀ ਪੁਸ਼ਟੀ ਹੋਈ ਹੈ। ਸੰਕਰਮਿਤ ਵਿਅਕਤੀ ਨੂੰ ਤੇਜ਼ ਬੁਖਾਰ ਤੇ ਚਮੜੀ ‘ਤੇ ਜ਼ਖਮੀ ਦੀ ਸ਼ਿਕਾਇਤ ਦੇ ਬਾਅਦ LNJP ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ ਜਿਥੇ ਸੰਕਰਮਿਤ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਐੱਲਐੱਨਜੇਪੀ ਵਿਚ ਹੀ ਭਰਤੀ ਮੰਕੀਪੌਕਸ ਤੋਂ ਪੀੜਤ ਇਕ ਵਿਅਕਤੀ ਨੂੰ ਅੱਜ ਹੀ ਛੁੱਟੀ ਦੇ ਦਿੱਤੀ ਗਈ। ਇਹ ਦਿੱਲੀ ਵਿਚ ਮੰਕੀਪੌਕਸ ਦਾ ਪਹਿਲਾ ਮਾਮਲਾ ਸੀ। ਡਾ. ਸੁਰੇਸ਼ ਕੁਮਾਰ ਨੇ ਦੱਸਿਆ ਕਿ ਅਸੀਂ ਉਸ ਮਰੀਜ਼ ਨੂੰ ਛੁੱਟੀ ਦੇ ਦਿੱਤੀ ਹੈ ਜੋ ਦਿੱਲੀ ਵਿਚ ਮੰਕੀਪੌਕਸ ਦਾ ਪਹਿਲਾ ਮਾਮਲਾ ਸੀ। ਉਨ੍ਹਾਂ ਦੱਸਿਆ ਕਿ ਸੰਕਰਮਿਤ 25 ਦਿਨਾਂ ਵਿਚ ਪੂਰੀ ਤਰ੍ਹਾਂ ਠੀਕ ਹੋ ਗਿਆ ਸੀ ਤੇ ਉਸ ਦੇ ਸਾਰੇ ਲੱਛਣ ਵੀ ਖਤਮ ਹੋ ਗਏ।
ਇਹ ਵੀ ਪੜ੍ਹੋ : ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਡਾ. ਜ਼ੋਰਾ ਸਿੰਘ ਵੱਲੋਂ ਪ੍ਰੋ. ਐਮਰਾਈਟਸ ਅੱਛਰੂ ਸਿੰਘ ਦੀ ਨਵੀਂ ਇੰਗਲਿਸ਼ ਗਰਾਮਰ ਰਿਲੀਜ਼
ਦਿੱਲੀ ਵਿਚ ਮੰਕੀਪੌਕਸ ਨਾਲ ਸੰਕਰਮਿਤ ਦੂਜੇ ਮਰੀਜ਼ ਬਾਰੇ ਡਾ. ਸੁਰੇਸ਼ ਨੇ ਦੱਸਿਆ ਕਿ ਮੰਕੀਪੌਕਸ ਲਈ ਟੈਸਟ ਕੀਤਾ ਗਿਆ ਮਰੀਜ਼ ਅਫ਼ਰੀਕੀ ਉਪ-ਮਹਾਂਦੀਪ ਤੋਂ ਹੈ। ਉਸ ਨੂੰ ਬੁਖਾਰ ਦੇ ਨਾਲ-ਨਾਲ ਸਰੀਰ ਦੇ ਵੱਖ-ਵੱਖ ਹਿੱਸਿਆਂ ‘ਤੇ ਚਮੜੀ ਫਟ ਗਈ ਸੀ ਅਤੇ ਧੱਫੜ ਸਨ। ਉਸਨੂੰ ਆਈਸੋਲੇਸ਼ਨ ਸਹੂਲਤ ਵਿੱਚ ਰੱਖਿਆ ਗਿਆ ਹੈ ਅਤੇ ਮਾਹਿਰਾਂ ਦੀ ਟੀਮ ਉਸਦੀ ਦੇਖਭਾਲ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਮਰੀਜ਼ ਦੀ ਹਾਲਤ ਸਥਿਰ ਹੈ । ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਇਹ ਵੀ ਜਲਦੀ ਠੀਕ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸਮੇਂ ਆਈਸੋਲੇਸ਼ਨ ਵਾਰਡ ਵਿੱਚ 10 ਬੈੱਡ ਹਨ ਅਤੇ ਜੇਕਰ ਲੋੜ ਪਈ ਤਾਂ ਹੋਰ ਬੈੱਡ ਵਧਾਏ ਜਾਣਗੇ।
ਵੀਡੀਓ ਲਈ ਕਲਿੱਕ ਕਰੋ -:
“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “
ਕੈਮਰਿਆਂ ਦੀ ਮਦਦ ਨਾਲ
ਜ਼ਿਕਰਯੋਗ ਹੈ ਕਿ ਮੰਕੀਪੌਕਸ ਦੇ ਮਰੀਜ਼ਾਂ ਦੀ ਵਧਦੀ ਗਿਣਤੀ ਨੇ ਦੇਸ਼ ਭਰ ‘ਚ ਚਿੰਤਾ ਵਧਾ ਦਿੱਤੀ ਹੈ। ਸੋਮਵਾਰ ਨੂੰ ਹੀ ਕੇਰਲ ‘ਚ ਮੰਕੀਪੌਕਸ ਕਾਰਨ ਮੌਤ ਹੋ ਗਈ ਸੀ। ਮ੍ਰਿਤਕ ਇੱਕ 22 ਸਾਲਾ ਨੌਜਵਾਨ ਸੀ ਜੋ ਕੇਰਲ ਦਾ ਰਹਿਣ ਵਾਲਾ ਸੀ ਅਤੇ ਹਾਲ ਹੀ ਵਿੱਚ ਯੂਏਈ ਤੋਂ ਵਾਪਸ ਆਇਆ ਸੀ। ਯੂਏਈ ਵਿੱਚ ਹੀ ਨੌਜਵਾਨਾਂ ਵਿੱਚ ਮੰਕੀਪੌਕਸ ਦੀ ਪੁਸ਼ਟੀ ਹੋਈ ਸੀ। ਇਸ ਮੌਤ ਤੋਂ ਬਾਅਦ ਕੇਂਦਰ ਸਰਕਾਰ ਨੇ ਮੰਕੀਪੌਕਸ ਟਾਸਕ ਫੋਰਸ ਵੀ ਬਣਾਈ ਹੈ।