ਪਟਿਆਲਾ ਤੋਂ ਇੱਕ ਬੱਚੇ ਵੱਲੋਂ ਬੈਂਕ ‘ਚ ਨਕਦੀ ਲੈ ਕੇ ਫਰਾਰ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਥਾਣਾ ਕੋਤਵਾਲੀ ਅਧੀਨ ਪੈਂਦੇ ਸ਼ੇਰਾਵਾਲਾ ਗੇਟ ਸਥਿਤ ਸਟੇਟ ਬੈਂਕ ਆਫ ਇੰਡੀਆ (ਐੱਸ.ਬੀ.ਆਈ.) ਦੀ ਮੇਨ ਬ੍ਰਾਂਚ ‘ਚੋਂ ਬੁੱਧਵਾਰ ਨੂੰ ਇਕ ਬੱਚਾ 35 ਲੱਖ ਦੀ ਨਕਦੀ ਲੈ ਕੇ ਫਰਾਰ ਹੋ ਗਿਆ।
ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਐਸਬੀਆਈ ਦੀ ਮੇਨ ਬ੍ਰਾਂਚ ਵਿੱਚ ਵਾਪਰੀ, ਜੋ ਕਿ ਪਾਬੰਦੀਸ਼ੁਦਾ ਖੇਤਰ ਹੈ। ਬੈਂਕ ਦਾ ਕੈਸ਼ ਇੱਥੇ ਪਿਆ ਹੈ। ਉਥੇ ਕੋਈ ਵੀ ਦਾਖਲ ਨਹੀਂ ਹੋ ਸਕਦਾ ਪਰ ਇਕ ਬੱਚਾ ਨੋਟਾਂ ਨਾਲ ਭਰਿਆ ਬੈਗ ਲੈ ਕੇ ਭੱਜ ਗਿਆ। ਬੈਂਕ ਦੇ ਕਰਮਚਾਰੀਆਂ ਮੁਤਾਬਕ ਇਹ ਕੈਸ਼ ਏ.ਟੀ.ਐਮ ਵਿੱਚ ਜਮ੍ਹਾ ਕਰਵਾਉਣ ਲਈ ਰੱਖਿਆ ਗਿਆ ਸੀ। ਇਸ ਵਿੱਚ 35 ਲੱਖ ਦੀ ਨਕਦੀ ਸੀ।
ਇਸ ਘਟਨਾ ਤੋਂ ਬਾਅਦ ਬੈਂਕ ਕਰਮਚਾਰੀਆਂ ਵਿੱਚ ਭਾਜੜਾਂ ਪੈ ਗਈਆਂ। ਸੀਆਈਏ ਟੀਮ ਦੇ ਇੰਚਾਰਜ ਸ਼ਮਿੰਦਰ ਸਿੰਘ ਮੌਕੇ ’ਤੇ ਪਹੁੰਚ ਗਏ ਹਨ। ਬੈਂਕ ਦੇ ਅੰਦਰ ਅਤੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਬੱਚੇ ਦੀ ਉਮਰ 12 ਤੋਂ 15 ਸਾਲ ਦੇ ਵਿਚਕਾਰ ਹੈ। ਜਿਸ ਨਾਲ ਕੋਈ ਬੰਦਾ ਹੋਣ ਦਾ ਵੀ ਸ਼ੱਕ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਬੱਚੇ ਨੂੰ ਫੜਨ ਲਈ ਸ਼ਹਿਰ ‘ਚ ਨਾਕਾਬੰਦੀ ਕੀਤੀ ਹੋਈ ਹੈ। ਪੁਲਿਸ ਮੁਲਾਕਾਤੀਆਂ ਤੋਂ ਪੁੱਛਗਿੱਛ ਕਰ ਰਹੀ ਹੈ।
ਇਹ ਵੀ ਪੜ੍ਹੋ : ਫਰੀਦਕੋਟ ‘ਚ ASI ਗ੍ਰਿਫ਼ਤਾਰ, ਜੇਲ੍ਹ ‘ਚ ਨਸ਼ਾ ਪਹੁੰਚਾਉਣ ਦੇ ਲੱਗੇ ਇਲਜ਼ਾਮ
ਜ਼ਿਕਰਯੋਗ ਹੈ ਪਿਛਲੇ ਮਹੀਨੇ ਨਾਭਾ ਬਲਾਕ ਦੇ ਪਿੰਡ ਗੁਰਦਿੱਤਾਪੁਰਾ ਵਿੱਚ ਲੁਟੇਰਿਆਂ ਨੇ ਸਟੇਟ ਬੈਂਕ ਆਫ਼ ਇੰਡੀਆ ਦਾ ਏਟੀਐਮ ਹੈਕ ਕਰਕੇ 14.76 ਲੱਖ ਰੁਪਏ ਲੁੱਟ ਲਏ ਸਨ। ਬੈਂਕ ਦੇ ਮੈਨੇਜਰ ਦੀ ਸ਼ਿਕਾਇਤ ‘ਤੇ ਥਾਣਾ ਸਦਰ ਨਾਭਾ ਦੀ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਜੇ ਤੱਕ ਇਸ ਮਾਮਲੇ ਵਿੱਚ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ। ਖਾਸ ਗੱਲ ਇਹ ਹੈ ਕਿ ਲੁਟੇਰਿਆਂ ਨੇ ਇਸ ਵਾਰਦਾਤ ਨੂੰ ਸਿਰਫ ਅੱਧੇ ਘੰਟੇ ‘ਚ ਅੰਜਾਮ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: