ਫਰੀਦਕੋਟ ਦੀ ਅਦਾਲਤ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਟ੍ਰਾਂਜਿਟ ਰਿਮਾਂਡ ‘ਤੇ ਬਟਾਲਾ ਪੁਲਿਸ ਦੇ ਹਵਾਲੇ ਕੀਤਾ। ਕੋਟਕਪੂਰਾ ਦੇ ਕਾਰੋਬਾਰੀ ਤੋਂ 50 ਲੱਖ ਫਿਰੌਤੀ ਮਾਮਲੇ ਵਿਚ 2 ਦਿਨ ਦੇ ਰਿਮਾਂਡ ਦੇ ਬਾਅਦ ਅੱਜ ਫਰੀਦੋਕਟ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ ਤੇ ਹੁਣ ਬਟਾਲਾ ਦੀ ਅਦਾਲਤ ਵਿਚ ਉਥੇ ਕਤਲ ਕੇਸ ਵਿਚ ਪੇਸ਼ੀ ਹੋਵੇਗੀ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਗੈਂਗਸਟਰ ਲਾਰੇਂਸ ਬਿਸ਼ਨੋਈ ਦਾ ਕੋਟਕਪੂਰਾ ਦੇ ਕਾਰੋਬਾਰੀ ਤੋਂ 50 ਲੱਖ ਹਿੱਸੇਦਾਰੀ ਮੰਗਣ ਦੇ ਮਾਮਲੇ ਵਿੱਚ ਫਰੀਦਕੋਟ ਪੁਲਿਸ ਨੂੰ ਅਦਾਲਤ ਤੋਂ ਦੋ ਦਿਨ ਦਾ ਰਿਮਾਂਡ ਦਿੱਤਾ ਗਿਆ ਸੀ ਤੇ ਅੱਜ ਲਾਰੈਂਸ ਨੂੰ ਫਰੀਦਕੋਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਫਰੀਦਕੋਟ ਜ਼ਿਲ੍ਹੇ ਵਿੱਚ ਵੀ ਲਾਰੈਂਸ ਖ਼ਿਲਾਫ਼ ਦੋ ਕੇਸ ਦਰਜ ਹਨ।
ਵੀਡੀਓ ਲਈ ਕਲਿੱਕ ਕਰੋ -:
“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “
ਇਨ੍ਹਾਂ ਵਿੱਚੋਂ ਇੱਕ ਮਾਮਲਾ ਕੋਟਕਪੂਰਾ ਦੇ ਇੱਕ ਵਪਾਰੀ ਤੋਂ 50 ਲੱਖ ਰੁਪਏ ਦਾ ਚੌਥ ਮੰਗਣ ਦਾ ਹੈ, ਜਦਕਿ ਦੂਜਾ ਮਾਮਲਾ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਗੁਰਲਾਲ ਪਹਿਲਵਾਨ ਦੇ ਕਤਲ ਨਾਲ ਜੁੜਿਆ ਹੈ। ਗੁਰਲਾਲ ਕਤਲ ਕੇਸ ਵਿੱਚ ਪੰਜਾਬ ਹਰਿਆਣਾ ਹਾਈਕੋਰਟ ਤੋਂ ਸਟੇਅ ਆਰਡਰ ਹੋਣ ਕਾਰਨ ਫਿਲਹਾਲ ਉਸ ਨੂੰ ਵਪਾਰੀ ਤੋਂ ਚੌਥ ਮੰਗਣ ਲਈ ਹੀ ਰਿਮਾਂਡ ‘ਤੇ ਲਿਆ ਗਿਆ ਹੈ।