ਸਬ-ਇੰਸਪੈਕਟਰ ਦਿਲਬਾਗ ਸਿੰਘ ਦੀ ਕਾਰ ਵਿਚ ਆਈਡੀ ਲਗਾਉਣ ਦੇ ਦੋਸ਼ੀ ਅੱਤਵਾਦੀ ਨੂੰ ਦਿੱਲੀ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਉਹ ਵਿਦੇਸ਼ ਜਾਣ ਦੀ ਫਿਰਾਕ ਵਿਚ ਸੀ। ਪੁਲਿਸ ਨੇ ਦੋਵਾਂ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਹੈ। ਪੁਲਿਸ ਵਿਸਤਾਰਾ ਏਅਰਲਾਈਨਸ ਦੀ ਫਲਾਈਟ ਤੋਂ ਦੋਵਾਂ ਨੂੰ ਅੰਮ੍ਰਿਤਸਰ ਲੈ ਕੇ ਪਹੁੰਚੀ ਹੈ। ਹੁਣ ਦੋਵਾਂ ਤੋਂ ਜੁਆਇੰਟ ਇੰਟੈਰੋਗੇਸ਼ਨ ਸੈਂਟਰ ਵਿਚ ਪੁੱਛਗਿਛ ਕੀਤੀ ਜਾ ਰਹੀ ਹੈ। ਕਾਬੂ ਕੀਤੇ ਗਏ ਪੁਲਿਸ ਮੁਲਾਜ਼ਮਾਂ ਦੇ ਨਾਂ ਹਰਪਾਲ ਸਿੰਘ ਤੇ ਸਾਥੀ ਦਾ ਨਾਂ ਫਤਿਹਦੀਪ ਸਿੰਘ ਦੱਸਿਆ ਜਾ ਰਿਹਾ ਹੈ।
ਬੁੱਧਵਾਰ ਨੂੰ ਜਦੋਂ ਮਾਮਲਾ ਸਾਹਮਣੇ ਆਇਆ ਤਾਂ ਦੋਸ਼ੀ ਦਿੱਲੀ ਫਰਾਰ ਹੋ ਚੁੱਕਾ ਸੀ। ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਨੇ ਵੀ ਦੋਸ਼ੀਆਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਸਵੇਰੇ ਉਨ੍ਹਾਂ ਨੂੰ ਦਿੱਲੀ ਦੇ ਏਅਰਪੋਰਟ ਤੋਂ ਕਾਬੂ ਕਰ ਲਿਆ ਗਿਆ। ਉਕਤ ਗ੍ਰਿਫਤਾਰੀ ਵਿਚ ਦਿੱਲੀ ਪੁਲਿਸ ਦਾ ਵੀ ਸਹਿਯੋਗ ਲਿਆ ਗਿਆ ਹੈ। ਦੋਵੇਂ ਦੋਸ਼ੀ ਜ਼ਿਲ੍ਹਾ ਤਰਨਤਾਰਨ ਦੇ ਪੱਟੀ ਖੇਤਰ ਦੇ ਰਹਿਣ ਵਾਲੇ ਹਨ ਤੇ ਮਾਮਲੇ ਦ ਹੋਰ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ‘ਸਰਕਾਰ ਬਣੇ ਨੂੰ ਸਿਰਫ 5 ਮਹੀਨੇ ਹੋਏ ਹਨ ਪਰ ਅਸੀਂ 70 ਸਾਲ ਤੋਂ ਜ਼ਿਆਦਾ ਕੰਮ ਕੀਤੇ ਹਨ’ : CM ਮਾਨ
ਦੱਸ ਦੇਈਏ ਕਿ ਮੰਗਲਵਾਰ ਨੂੰ ਅੰਮ੍ਰਿਤਸਰ ਦੇ ਪੌਸ਼ ਇਲਾਕੇ ਰਣਜੀਤ ਐਵੈਨਿਊ ਵਿਚ ਐੱਸਆਈ ਦਿਲਬਾਗ ਸਿੰਘ ਦੀ ਬਲੈਰੋ ਹੇਠਾਂ ਆਈਡੀ ਲਗਾਉਂਦੇ ਹੋਏ ਦੋ ਸ਼ੱਕੀ ਨਜ਼ਰ ਆਏ ਸਨ। ਇਸ ਦੇ ਬਾਅਦ ਪੰਜਾਬ ਪੁਲਿਸ ਤੇ ਸੁਰੱਖਿਆ ਏਜੰਸੀਆਂ ਵਿਚ ਹੜਕੰਪ ਮਚ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -:
“Fastway ਤੋਂ 3 ਕਰੋੜ ਮੰਗਦਾ ਸੀ GST ਇੰਸਪੈਕਟਰ! ਹੁਣ ਹੱਥਾਂ ‘ਚ ਹੱਥਕੜੀਆਂ ਨੇ, Sting ਓਪਰੇਸ਼ਨ ਨੇ ਲਿਆਂਦਾ “
ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਦੇ ਸੀਆਈਏ ਸਟਾਫ ਵਿਚ ਤਾਇਨਾਤ ਸਬ-ਇੰਸਪੈਕਟਰ ਦਿਲਬਾਗ ਸਿੰਘ ਦੇ ਘਰ ਦੇ ਬਾਹਰ ਬੰਬ ਮਿਲਿਆ। ਦਿਲਬਾਗ ਸਿੰਘ ਦੀਆਂ ਗੱਡੀਆਂ ਧੋਣ ਦੋ ਨੌਜਵਾਨ ਰੋਜ਼ ਆਉਂਦੇ ਹਨ। ਅੱਜ ਵੀ ਮੰਗਾ ਤੇ ਉਸ ਦਾ ਸਾਥੀ ਦਿਲਬਾਗ ਸਿੰਘ ਦੇ ਘਰ ਦੇ ਬਾਹਰ ਖੜ੍ਹੀਆਂ ਉਨ੍ਹਾਂ ਦੀਆਂ ਗੱਡੀਆਂ ਸਾਫ ਕਰ ਰਹੇ ਸਨ। ਇਸੇ ਦੌਰਾਨ ਦੋਵਾਂ ਨੇ ਗੱਡੀ ਦੇ ਪਿਛਲੇ ਪਹੀਏ ਹੇਠਾਂ ਡੱਬਾਨੁਮਾ ਚੀਜ਼ ਪਈ ਦੇਖ ਕੇ ਇਸ ਦੀ ਜਾਣਕਾਰੀ ਦਿਲਬਾਗ ਸਿੰਘ ਨੂੰ ਦਿੱਤੀ। ਦਿਲਬਾਗ ਸਿੰਘ ਜਦੋਂ ਗੱਡੀ ਕੋਲ ਪਹੁੰਚੇ ਤਾਂ ਉਥੇ ਡੇਟੋਨੇਟਰ ਲੱਗਾ ਦੇਖ ਕੇ ਹੈਰਾਨ ਰਹਿ ਗਏ ਤੇ ਇਸ ਦੀ ਸੂਚਨਾ ਵਿਭਾਗੀ ਅਧਿਕਾਰੀਆਂ ਨੂੰ ਦਿੱਤੀ।