ਕੇਰਲ ਦੇ ਬਾਅਦ ਕਰਨਾਟਕ, ਤਮਿਲਨਾਡੂ ਤੇ ਉੜੀਸਾ ਵਿਚ ਵੀ ਟੋਮੈਟੋ ਫਲੂ ਦੇ ਕੇਸ ਸਾਹਮਣੇ ਆਏ ਹਨ। ਜਾਣਕਾਰੀ ਅਨੁਸਾਰ ਹੁਣ ਤੱਕ 82 ਲੋਕ ਇਸ ਦੀ ਲਪੇਟ ਵਿਚ ਆ ਚੁੱਕੇ ਹਨ ਜਿਨ੍ਹਾਂ ਵਿਚ ਬੱਚੇ ਵੀ ਟੋਮੈਟੋ ਫਲੂ ਦੇ ਸ਼ਿਕਾਰ ਹੋਏ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਟੋਮੈਟੋ ਫਲੂ ਦੇ ਸ਼ਿਕਾਰ ਲੋਕਾਂ ਨੂੰ ਸਰੀਰ ਵਿਚ ਅਕੜਨ ਜੋੜਾਂ ਵਿਚ ਦਰਦ, ਬੁਖਾਰ, ਉਲਟੀ ਹੋਣਾ, ਜਲਨ ਹੋਣਾ ਆਮ ਲੱਛਣ ਹੈ। ਇਸ ਦੇ ਵਧਦੇ ਕੇਸਾਂ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਵੀ ਗਾਈਡਲਾਈਨ ਜਾਰੀ ਕਰ ਦਿੱਤੀ ਹੈ।
ਆਮ ਤੌਰ ‘ਤੇ, ਬੱਚਿਆਂ ਦੇ ਸਰੀਰ ‘ਤੇ ਲਾਲ ਛਾਲੇ ਹੁੰਦੇ ਹਨ, ਜੋ ਬਾਅਦ ਵਿਚ ਵਧਦੇ ਹਨ ਅਤੇ ਟਮਾਟਰ ਦੀ ਸ਼ਕਲ ਵਿਚ ਦਿਖਾਈ ਦਿੰਦੇ ਹਨ, ਇਸ ਲਈ ਇਸ ਫਲੂ ਨੂੰ ਟਮਾਟਰ ਫਲੂ ਕਿਹਾ ਜਾਂਦਾ ਹੈ। ਛੋਟੇ ਬੱਚਿਆਂ ਵਿੱਚ ਹੱਥ ਪੈਰ, ਮੂੰਹ ਦੀ ਬਿਮਾਰੀ ਬਹੁਤ ਆਮ ਹੈ, ਇਸੇ ਕਰਕੇ ਟਮਾਟਰ ਫਲੂ ਬਾਰੇ ਕਿਹਾ ਜਾ ਰਿਹਾ ਹੈ ਕਿ ਇੱਕ ਛੋਟਾ ਬੱਚਾ ਇਸ ਦਾ ਵੱਧ ਤੋਂ ਵੱਧ ਸ਼ਿਕਾਰ ਹੋ ਰਿਹਾ ਹੈ। ਹਾਲਾਂਕਿ ਇਸ ਤਰ੍ਹਾਂ ਦੀ ਬੀਮਾਰੀ 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ‘ਚ ਹੁੰਦੀ ਹੈ ਪਰ ਟਮਾਟਰ ਫਲੂ ਬਾਰੇ ਕਿਹਾ ਜਾ ਰਿਹਾ ਹੈ ਕਿ ਇਹ ਇਸ ਤੋਂ ਵੱਧ ਉਮਰ ਦੇ ਲੋਕਾਂ ‘ਚ ਵੀ ਹੋ ਸਕਦਾ ਹੈ, ਜਿਨ੍ਹਾਂ ਦੀ ਇਮਿਊਨਿਟੀ ਕਮਜ਼ੋਰ ਹੁੰਦੀ ਹੈ।
ਸੈਨੀਟਾਈਜੇਸ਼ਨ ਇਸ ਦੇ ਲਈ ਸਭ ਤੋਂ ਵਧੀਆ ਬਚਾਅ ਹੈ।ਜੇਕਰ ਕਿਸੇ ਨੂੰ ਇਹ ਬਿਮਾਰੀ ਹੋ ਜਾਂਦੀ ਹੈ, ਤਾਂ ਸਭ ਤੋਂ ਪਹਿਲਾਂ ਉਸਨੂੰ 5 ਤੋਂ 7 ਦਿਨਾਂ ਲਈ ਆਈਸੋਲੇਸ਼ਨ ਵਿੱਚ ਰੱਖਣਾ ਚਾਹੀਦਾ ਹੈ। ਇਸ ਦੇ ਨਾਲ ਹੀ ਮਰੀਜ਼ ਨੂੰ ਪੂਰਾ ਆਰਾਮ ਕਰਨਾ ਚਾਹੀਦਾ ਹੈ ਅਤੇ ਇਸ ਦੇ ਨਾਲ ਬਹੁਤ ਸਾਰਾ ਤਰਲ ਪਦਾਰਥ ਲੈਣਾ ਚਾਹੀਦਾ ਹੈ। ਕੋਸੇ ਪਾਣੀ ਨਾਲ ਚਮੜੀ ‘ਤੇ ਸਪੰਜ ਕਰਨ ਨਾਲ ਚਮੜੀ ‘ਤੇ ਹੋਣ ਵਾਲੀ ਜਲਣ ਘੱਟ ਹੋ ਜਾਂਦੀ ਹੈ, ਇਸ ਲਈ ਅਜਿਹੇ ਮਰੀਜ਼ਾਂ ਲਈ ਜਿਨ੍ਹਾਂ ਨੂੰ ਇਹ ਬੀਮਾਰੀ ਹੋ ਚੁੱਕੀ ਹੈ, ਉਨ੍ਹਾਂ ਲਈ ਕੋਸੇ ਪਾਣੀ ਨਾਲ ਸਰੀਰ ‘ਤੇ ਸਪੰਜ ਕਰਨਾ ਜ਼ਿਆਦਾ ਜ਼ਰੂਰੀ ਹੈ।
ਵੀਡੀਓ ਲਈ ਕਲਿੱਕ ਕਰੋ -:
“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “
ਬੱਚਿਆਂ ਨੂੰ ਵੱਧ ਤੋਂ ਵੱਧ ਰੁਮਾਲ ਵਰਤਣ ਲਈ ਉਤਸ਼ਾਹਿਤ ਕਰੋ। ਸਰੀਰ ਦੇ ਕਿਸੇ ਵੀ ਹਿੱਸੇ ਨੂੰ ਨਾ ਰਗੜੋ ਜਿਸ ‘ਤੇ ਛਾਲੇ ਪਏ ਹੋਣ। ਬੱਚਿਆਂ ਦੇ ਕੱਪੜੇ ਚੰਗੀ ਤਰ੍ਹਾਂ ਧੋਵੋ। ਇਸ ਦੌਰਾਨ ਬੱਚਿਆਂ ਨੂੰ ਪੌਸ਼ਟਿਕ ਆਹਾਰ ਦਿਓ। ਉਨ੍ਹਾਂ ਦੱਸਿਆ ਕਿ ਗਲੇ ਵਿੱਚੋਂ ਸੈਂਪਲ ਲੈ ਕੇ ਲੈਬਾਰਟਰੀ ਵਿੱਚ ਭੇਜ ਕੇ ਜਾਂਚ ਕੀਤੀ ਜਾ ਸਕਦੀ ਹੈ ਕਿ ਮਰੀਜ਼ ਨੂੰ ਟਮਾਟਰ ਫਲੂ ਹੈ ਜਾਂ ਨਹੀਂ।