ਮੋਗਾ ਵਿਚ ਸ਼ਮਸ਼ਾਨ ਘਾਟ ਵਿਚ ਐੱਲਪੀਜੀ ਗੈਸ ਭੱਠੀ ਵਿਚ ਸੰਸਕਾਰ ਦੌਰਾਨ ਧਮਾਕਾ ਹੋ ਗਿਆ। ਇਸ ਵਿਚ 30 ਤੋਂ ਜ਼ਿਆਦਾ ਲੋਕ ਝੁਲਸੇ ਗਏ। ਕਈਆਂ ਦੀ ਹਾਲਤ ਨਾਜ਼ੁਕ ਹੈ। ਲੋਕਾਂ ਨੂੰ ਵੱਖ-ਵੱਖ ਹਸਪਤਾਲਾਂ ਵਿਚ ਦਾਖਲ ਕਰਾਇਆ ਗਿਆ ਹੈ। ਘਟਨਾ ਸਮੇਂ ਸ਼ਮਸ਼ਾਨ ਘਾਟ ਵਿਚ ਲਗਭਗ 300 ਲੋਕ ਮੌਜੂਦ ਸਨ।
ਪਿੰਡ ਦੇ ਲੋਕਾਂ ਨੇ ਜ਼ਖਮੀਆਂ ਨੂੰ ਵੱਖ-ਵੱਖ ਵਾਹਨਾਂ ਦੀ ਮਦਦ ਨਾਲ ਮੋਗਾ, ਜਗਰਾਓਂ, ਲੁਧਿਆਣਾ ਦੇ ਹਸਪਤਾਲਾਂ ਵਿਚ ਭਰਤੀ ਕਰਵਾਇਆ ਹੈ। 4 ਗੰਭੀਰ ਤੌਰ ‘ਤੇ ਝੁਲਸੇ ਮਥੁਰਾਦਾਸ ਸਿਵਲ ਹਸਪਤਾਲ ਵਿਚ ਭਰਤੀ ਹਨ, ਜਦੋਂ ਕਿ ਵੱਡੀ ਗਿਣਤੀ ਵਿਚ ਮੋਗਾ ਮੈਡਿਸਿਟੀ ਲਿਜਾਏ ਗਏ ਹਨ।
ਜਾਣਕਾਰੀ ਮੁਤਾਬਕ ਢੁਡੀਕੇ ਵਿਚ ਦੁਪਿਹਰ ਲਗਭਗ 2.30 ਵਜੇ ਇਕ ਵਿਅਕਤੀ ਦਾ ਸਸਕਾਰ ਗੈਸ ਦੀ ਭੱਠੀ ‘ਤੇ ਕੀਤਾ ਜਾ ਰਿਹਾ ਸੀ।ਸਸਕਾਰ ਦੌਰਾਨ ਜਿਵੇਂ ਹੀ ਭੱਠੀ ਲਈ ਗੈਸ ਸਿਲੰਡਰ ਦਾ ਵਾਲਵ ਖੋਲ੍ਹਿਆ ਗਿਆ ਤਾਂ ਅਚਾਨਕ ਅੱਗ ਭੜਕ ਗਈ। ਇਸ ਤੋਂ ਪਹਿਲਾਂ ਕਿ ਆਪ੍ਰੇਟਰ ਸਿਲਡਰ ਵਾਲਵ ਨੂੰ ਕੰਟਰੋਲ ਕਰਦੇ ਅੱਗ ਨੇ ਸਿਲੰਡਰ ਨੂੰ ਵੀ ਲਪੇਟ ਵਿਚ ਲੈ ਲਿਆ। ਵੱਡੀ ਗਿਣਤੀ ਵਿਚ ਲੋਕ ਉਸ ਸਮੇਂ ਸਸਕਾਰ ਲਈ ਮੌਜੂਦ ਸਨ। ਕੁਝ ਲੋਕ ਹਾਲਾਤ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਕਿ ਇਸ ਦੌਰਾਨ ਤੇਜ਼ ਧਮਾਕੇ ਨਾਲ ਸਿਲੰਡਰ ਫਟ ਗਿਆ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਥਾਣਾ ਅਜੀਤਵਾਲ ਦੇ ਐੱਸਐੱਚਓ ਬੇਅੰਤ ਸਿੰਘ ਭੱਟੀ ਨਾਲ ਗੱਲਬਾਤ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਮੌਕੇ ’ਤੇ ਪਹੁੰਚ ਕੇ ਜਾਣਕਾਰੀ ਇਕੱਤਰ ਕੀਤੀ ਜਾ ਰਹੀ ਹੈ ਅਤੇ ਹੁਣ ਤਕ ਦੀ ਪੁੱਛਗਿੱਛ ਤੋਂ ਬਾਅਦ ਇਹ ਪਤਾ ਲੱਗਾ ਹੈ ਕਿ ਗੈਸ ਜ਼ਿਆਦਾ ਛੱਡਣ ਕਾਰਨ ਧਮਕਾ ਹੋਇਆ ਹੈ।