ਰਾਜਪੁਰਾ ਸਿਟੀ ਪੁਲਿਸ ਨੇ ਨਾਕਾਬੰਦੀ ਦੌਰਾਨ ਇੱਕ ਨਾਈਜੀਰੀਅਨ ਔਰਤ ਕੋਲੋਂ 600 ਗ੍ਰਾਮ ਹੈਰੋਇਨ ਅਤੇ 20 ਗ੍ਰਾਮ ਸੁੱਕੀ ਆਈਸ ਬਰਾਮਦ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਡੀ.ਐਸ.ਪੀ ਸੁਰਿੰਦਰ ਮੋਹਨ ਨੇ ਦੱਸਿਆ ਕਿ ਸਬ-ਇੰਸਪੈਕਟਰ ਸੀਮਾ ਗਿਰੀ, ਸਬ-ਇੰਸਪੈਕਟਰ ਗੁਰਨਾਮ ਸਿੰਘ ਅਤੇ ਇੰਸਪੈਕਟਰ ਸਿਟੀ ਰਾਕੇਸ਼ ਕੁਮਾਰ ਨੇ ਪੁਲਿਸ ਪਾਰਟੀ ਸਣੇ ਮਿਡਵੇਅ ਢਾਬੇ ‘ਤੇ ਨਾਕਾਬੰਦੀ ਕਰਕੇ ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਸੀ। ਇਸ ਲਈ ਪੁਲਿਸ ਨੇ ਦਿੱਲੀ ਤੋਂ ਲੁਧਿਆਣਾ ਜਾ ਰਹੀ ਬੱਸ ਦੀ ਚੈਕਿੰਗ ਕਰ ਰਹੀ ਸੀ।
ਇਹ ਵੀ ਪੜ੍ਹੋ : ਸੰਗਰੂਰ : ਫ਼ਿਲਮੀ ਸਟਾਈਲ ‘ਚ ਸੋਨਾ ਲੁੱਟ ਰਫੂਚੱਕਰ ਹੋਏ ਚੋਰ, ਔਰਤ ਨੇ ਹੱਥੀਂ ਫੜਾ ‘ਤੀਆਂ ਚੂੜੀਆਂ
ਚੈਕਿੰਗ ਦੌਰਾਨ ਬੱਸ ਵਿੱਚ ਸਫ਼ਰ ਕਰ ਰਹੀ ਇੱਕ ਔਰਤ ਦੇ ਹੈਂਡ ਬੈਗ ਵਿੱਚੋਂ 600 ਗ੍ਰਾਮ ਹੈਰੋਇਨ ਅਤੇ 20 ਗ੍ਰਾਮ ਡ੍ਰਾਈ ਆਈਸ ਮਿਲੀ। ਪੁਲਿਸ ਨੇ ਮੁਲਜ਼ਮ ਔਰਤ ਨੂੰ ਉਕਤ ਸਾਮਾਨ ਸਣੇ ਹਿਰਾਸਤ ਵਿੱਚ ਲੈ ਕੇ ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਔਰਤ ਦੀ ਪਛਾਣ ਫੇਵਰ ਪੁਤਰੀ ਇਜਰਿਮ ਵਾਸੀ ਨਾਈਜੀਰੀਆ, ਹਾਲਬਾਦ ਮੋਹਨ ਗਾਰਡਨ, ਨਵੀਂ ਦਿੱਲੀ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਕਾਬੂ ਕੀਤੀ ਔਰਤ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: