ਮਹਾਰਾਸ਼ਟਰ ਦੇ ਨਾਸਿਕ ਵਿਚ ਬੀਤੀ ਰਾਤ ਭਿਆਨਕ ਸੜਕ ਹਾਦਸਾ ਵਾਪਰ ਗਿਆ। ਦੁਰਘਟਨਾਗ੍ਰਸਤ ਹੋਣ ਦੇ ਬਾਅਦ ਇਕ ਲਗਜ਼ਰੀ ਬੱਸ ਵਿਚ ਅੱਗ ਲੱਗ ਗਈ। ਹੁਣ ਤੱਕ ਦੀ ਸੂਚਨਾ ਮੁਤਾਬਕ 11 ਯਾਤਰੀਆਂ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ ਕਈ ਗੰਭੀਰ ਜ਼ਖਮੀ ਹਨ। ਜ਼ਖਮੀਆਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ ‘ਤੇ ਮੌਜੂਦ ਹਨ ਤੇ ਘਟਨਾ ਦੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।
ਦੁਰਘਟਨਾ ਨਾਸਿਕ-ਔਰੰਗਾਬਾਦ ਹਾਈਵੇ ‘ਤੇ ਹੋਈ। ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਦੇਰ ਰਾਤ ਦੀ ਘਟਨਾ ਹੋਣ ਕਾਰਨ ਜ਼ਿਆਦਾਤਰ ਯਾਤਰੀ ਨੀਂਦ ਵਿਚ ਸਨ। ਅੱਗ ਇੰਨੀ ਤੇਜ਼ੀ ਨਾਲ ਭੜਕੀ ਕਿ ਕਿਸੇ ਨੂੰ ਬਚਣ ਦਾ ਮੌਕਾ ਹੀ ਨਹੀਂ ਮਿਲਿਆ। ਸਾਰੇ 9 ਯਾਤਰੀ ਜ਼ਿੰਦਾ ਸੜ ਗਏ। ਮ੍ਰਿਤਕਾਂ ਦੀ ਗਿਣਤੀ ਵਧ ਸਕਦੀ ਹੈ। ਹਾਦਸੇ ਦੇ ਕਾਰਨ ਨਾਸਿਕ-ਔਰੰਗਾਬਾਦ ਹਾਈਵੇ ‘ਤੇ ਆਵਾਜਾਈ ਕੁਝ ਦੇਰ ਬੰਦ ਰਹੀ। ਹਾਦਸਾ ਕਿਵੇਂ ਵਾਪਰਿਆ, ਅਜੇ ਇਸ ਦੀ ਕੋਈ ਜਾਣਕਾਰੀ ਨਹੀਂ ਹੈ।
ਬੱਸ ਇਕ ਨਿੱਜੀ ਟ੍ਰੈਵਲਰਸ ਦੀ ਸੀ। ਬੱਸ ਵਿਚ ਸਵਾਰ ਯਾਤਰੀਆਂ ਦੀ ਸਹੀ ਗਿਣਤੀ ਪਤਾ ਨਹੀਂ ਹੈ ਪਰ ਕਿਹਾ ਜਾ ਰਿਹਾ ਹੈ ਕਿ ਕੁੱਲ 40 ਯਾਤਰੀ ਸਵਾਰ ਸਨ। 32 ਜ਼ਖਮੀ ਹਨ। ਬੱਸ ਵਿਚ ਅੱਗ ਕਿਵੇਂ ਲੱਗੀ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕਾਂ ਦੀ ਗਿਣਤੀ 12 ਦੱਸੀ ਜਾ ਰਹੀ ਹੈ। ਬੱਸ ਯਵਤਮਾਲ ਤੋਂ ਮੁੰਬਈ ਆ ਰਹੀ ਸੀ। ਪੁਲਿਸ ਵੱਲੋਂ ਅਧਿਕਾਰਕ ਬਿਆਨ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਜਲਦ ਹੀ ਮ੍ਰਿਤਕਾਂ ਦੀ ਸੂਚੀ ਵੀ ਜਾਰੀ ਕਰ ਦਿੱਤੀ ਜਾਵੇਗੀ। ਜ਼ਖਮੀਆਂ ਦੇ ਬਿਆਨਾਂ ਦੇ ਆਧਾਰ ‘ਤੇ ਸਥਿਤੀ ਸਪੱਸ਼ਟ ਹੋ ਸਕਦੀ ਹੈ।