ਵਿਸ਼ਵ ਡਾਕ ਦਿਵਸ ਹਰ ਸਾਲ 9 ਅਕਤੂਬਰ ਨੂੰ ਦੁਨੀਆ ਭਰ ਵਿਚ ਮਨਾਇਆ ਜਾਂਦਾ ਹੈ। ਇਸ ਦਿਨ ਦਾ ਮਕਸਦ ਲੋਕਾਂ ਤੇ ਬਿਜ਼ਨੈੱਸ ਲਈ ਹਰ ਦਿਨ ਕੰਮ ਆਉਣ ਵਾਲੇ ਡਾਕ ਵਿਭਾਗ ਦੀ ਭੂਮਿਕਾ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਤੇ ਸੈਲੀਬ੍ਰੇਟ ਕਰਨਾ ਹੈ। ਇਹ ਦਿਨ ਵੈਸ਼ਵਿਕ ਸਮਾਜਿਕ ਤੇ ਆਰਥਿਕ ਵਿਕਾਸ ਵਿਚ ਡਾਕ ਦੇ ਯੋਗਦਾਨ ਨੂੰ ਬੜ੍ਹਾਵਾ ਦੇਣ ਲਈ ਵੀ ਮਨਾਇਆ ਜਾਂਦਾ ਹੈ। ਪੋਸਟ ਦੁਨੀਆ ਦਾ ਸਭ ਤੋਂ ਵੱਡਾ ਲਾਜਿਸਟਿਕ ਨੈਟਵਰਕ ਹੈ। ਹਰ ਸਾਲ 150 ਤੋਂ ਵਧ ਦੇਸ਼ ਵੱਖ-ਵੱਖ ਤਰੀਕਿਆਂ ਨਾਲ ਵਿਸ਼ਵ ਡਾਕ ਦਿਵਸ ਮਨਾਉਂਦੇ ਹਨ। ਕੁਝ ਦੇਸ਼ਾਂ ਵਿਚ ਵਿਸ਼ਵ ਡਾਕ ਦਿਵਸ ਨੂੰ ਛੁੱਟੀ ਵਜੋਂ ਮਨਾਇਆ ਜਾਂਦਾ ਹੈ। ਵਿਸ਼ਵ ਡਾਕ ਦਿਵਸ 2022 ਦੀ ਥੀਮ ‘ਪੋਸਟ ਫਾਰ ਪਲੇਨੇਟ’ ਹੈ।
ਵਿਸ਼ਵ ਡਾਕ ਦਿਵਸ ਦਿਨ ਯੂਨੀਵਰਸਲ ਪੋਸਟਲ ਯੂਨੀਅਨ ਦੀ ਸਥਾਪਨਾ ਦੀ ਤਰੀਕ ਨੂੰ ਮਨਾਉਣ ਲਈ ਮਨਾਇਆ ਜਾਂਦਾ ਹੈ। ਯੂਨੀਵਰਸਲ ਪੋਸਟਲ ਯੂਨੀਅਨ ਦੀ ਸ਼ੁਰੂਆਤ 9 ਅਕਤੂਬਰ 1874 ਵਿਚ ਸਵਿਟਜ਼ਰਲੈਂਡ ਵਿਚ ਹੋਈ ਸੀ। 18 ਫਰਵਰੀ 1911 ਨੂੰ ਫਰਾਂਸੀਸੀ ਪਾਇਲਟ ਹੈਨਰੀ ਪੇਕਵੇਟ ਨੇ ਹਵਾਈ ਜਹਾਜ਼ ਵੱਲੋਂ ਉਡਾਇਆ ਗਿਆ ਪਹਿਲਾ ਅਧਿਕਾਰਕ ਮੇਲ ਕੀਤਾ ਸੀ, ਜਿਸ ਦੀ ਫਲਾਈਟ ਭਾਰਤ ਤੋਂ ਸ਼ੁਰੂ ਹੋਈ ਸੀ। ਪੇਕਵੇਟ ਨੇ ਆਪਣੇ ਹੰਬਰ ਬਾਈਪਲੇਨ ‘ਤੇ ਇਕ ਬੋਰੀ ਵਿਚ ਭਰ ਕੇ ਲਗਭਗ 6000 ਕਾਰਡ ਜਾਂ ਲੈਟਰ ਰੱਖੇ ਸਨ।
ਯੂਨੀਵਰਸਲ ਪੋਸਟਲ ਯੂਨੀਅਨ ਦੀ ਸਥਾਪਨਾ ਦੀ ਤਰੀਕ ਦੇ ਦਿਨ ਜਾਪਾਨ ਦੇ ਟੋਕਿਓ ਵਿਚ 9 ਅਕਤੂਬਰ 1949ਨੂੰ ਵਿਸ਼ਵ ਡਾਕ ਦਿਵਸ ਮਨਾਇਆ ਗਿਆ ਸੀ। ਵਿਸ਼ਵ ਪੱਧਰ ‘ਤੇ ਇਸ ਦਿਨ ਨੂੰ ਡਾਕ ਸੇਵਾਵਾਂ ਦੇ ਮਹੱਤਵ ਨੂੰ ਉਜਾਗਰ ਕਰਨ ਲਈ ਮਨਾਇਆ ਜਾਂਦਾ ਹੈ।
ਭਾਰਤ ਵਿਚ ਪਹਿਲਾ ਡਾਕਘਰ ਈਸਟ ਇੰਡੀਆ ਕੰਪਨੀ ਵੱਲੋਂ 1774 ਵਿਚ ਕੋਲਕਾਤਾ ਵਿਚ ਸਥਾਪਤ ਕੀਤਾ ਗਿਆ ਸੀ।
ਡਾਕਘਰ ਨੇ ਪ੍ਰਤੀ 100 ਮੀਲ ‘ਤੇ ਆਉਣ ਦੀ ਫੀਸ ਲਈ ਸੀ। ਕੋਲਕਾਤਾ ਵਿਚ ਲੈਂਡਮਾਰਕ ਜਨਰਲ ਪੋਸਟ ਆਫਿਸ 1864 ਵਿਚ ਬਣਾਇਆ ਗਿਆ ਸੀ।
ਜਾਣੋ ਕੁਝ ਰੌਚਕ ਗੱਲਾਂ :
ਭਾਰਤ ਵਿਚ ਮਨੀ ਆਰਡਰ ਸਿਸਟਮ 1880 ਵਿਚ ਸ਼ੁਰੂ ਹੋ ਗਿਆ ਸੀ।
ਭਾਰਤ ਵਿਚ ਸਪੀਡ ਪੋਸਟ 1986 ਵਿਚ ਸ਼ੁਰੂ ਹੋਇਆ ਸੀ।
ਦੁਨੀਆ ਦੀ ਪਹਿਲੀ ਅਧਿਕਾਰਕ ਏਅਰਮੇਲ ਉਡਾਣ 18 ਫਰਵਰੀ 1911 ਨੂੰ ਭਾਰਤ ਵਿਚ ਹੋਈ ਸੀ।
ਆਜ਼ਾਦ ਭਾਰਤ ਵਿਚ ਪਹਿਲਾ ਅਧਿਕਾਰਕ ਡਾਕ ਟਿਕਟ 21 ਨਵੰਬਰ 1947 ਨੂੰ ਜਾਰੀ ਕੀਤੀ ਗਈ ਸੀ।
ਨਵੇਂ ਡਾਕ ਟਿਕਟ ਵਿਚ ਦੇਸ਼ ਭਗਤਾਂ ਦੇ ਨਾਅਰੇ ‘ਜੈ ਹਿੰਦ’ ਨਾਲ ਭਾਰਤੀ ਝੰਡੇ ਨੂੰ ਦਰਸਾਇਆ ਗਿਆ ਸੀ।
ਆਜ਼ਾਦੀ ਦੇ ਸਮੇਂ ਭਾਰਤ ਭਰ ‘ਚ 23,344 ਪੋਸਟ ਆਫਿਸ ਸਨ।
ਭਾਰਤ ਅੱਜ ਵਿਸ਼ਵ ਦਾ ਸਭ ਤੋਂ ਵੱਡਾ ਪੋਸਟਲ ਨੈਟਵਰਕ ਹੈ।
ਡਿਜਿਟਲਾਈਜ਼ੇਸ਼ਨ ਦੇ ਦੌਰ ‘ਚ ਲੋਕਾਂ ਵਿਚ ਆਨਲਾਈਨ ਪੋਸਟਲ ਲੈਣ-ਦੇਣ ‘ਤੇ ਵੀ ਭਰੋਸਾ ਵਧਿਆ ਹੈ।
ਵੀਡੀਓ ਲਈ ਕਲਿੱਕ ਕਰੋ -: