ਕੁਝ ਦਿਨ ਪਹਿਲਾਂ ਗੈਂਗਸਟਰ ਅਮਰੀਕ ਪਟਿਆਲਾ ਦੇ ਰਜਿੰਦਰਾ ਹਸਪਤਾਲ ’ਚੋਂ ਫਰਾਰ ਹੋ ਗਿਆ ਸੀ। ਉਸ ਤੋਂ ਬਾਅਦ ਅਮਰੀਕ ਦੇ ਸਾਥੀ ਗੈਂਗਸਟਰਾਂ ਨੇ ਪੋਸਟ ਸਾਂਝੀ ਕਰਕੇ ਪੁਲਿਸ ਦੀ ਕਾਰਗੁਜ਼ਾਰੀ ‘ਤੇ ਸਵਾਲ ਚੁਕੇ ਹਨ।
ਲਵ ਹਾਂਗਕਾਂਗ ਵੱਲੋਂ ਪਾਈ ਗਈ ਪੋਸਟ ਵਿਚ ਸਾਥੀਆਂ ਨੇ ਲਿਖਿਆ ਹੈ ਕਿ ਪੁਲਿਸ ਨੇ ਪਹਿਲਾਂ 6 ਤਾਰੀਖ਼ ਨੂੰ ਬੱਚੀ ਪਟਿਆਲਾ ਨੂੰ ਗ੍ਰਿਫ਼ਤਾਰ ਕੀਤਾ ਸੀ, ਉਸ ਤੋਂ ਬਾਅਦ 7 ਤਾਰੀਖ਼ ਨੂੰ ਮਨਦੀਪ ਮੁੰਡਾਪਿੰਡ ਨੂੰ ਗੋਇੰਦਵਾਲ ਸਾਹਿਬ ਜੇਲ ਤੋਂ ਰਿਮਾਂਡ ’ਤੇ ਲਿਆਂਦਾ ਗਿਆ। 8 ਤਰੀਕ ਨੂੰ ਪਿੰਡ ਕਾਕਾ ਕੰਡਿਆਲਾ ਜ਼ਿਲ੍ਹਾ ਤਰਨਤਾਰਨ ਤੋਂ ਸਾਡੇ ਦੋ ਭਰਾ ਸੰਦੀਪ ਮਸੀਹ ਅਤੇ ਅੰਕੁਸ਼ ਮਸੀਹ ਨੂੰ ਪਟਿਆਲਾ ਸੀ. ਆਈ. ਏ. ਸਟਾਫ ਤੇ ਤਰਨਤਾਰਨ ਪੁਲਿਸ ਨੇ ਮਿਲ ਕੇ ਗ੍ਰਿਫ਼ਤਾਰ ਕੀਤਾ।
ਪੁਲਿਸ ਨੇ ਅਜੇ ਤੱਕ ਉਨ੍ਹਾਂ ਦੀ ਪੇਸ਼ੀ ਨਹੀਂ ਕਰਵਾਈ ਹੈ। ਗੈਂਗਸਟਰ ਅਮਰੀਕ ਦੇ ਸਾਥੀਆਂ ਦਾ ਕਹਿਣਾ ਹੈ ਕਿ ਸਾਨੂੰ ਪੂਰੀ ਉਮੀਦ ਹੈ ਕਿ ਪੁਲਿਸ ਇਸ ਕੇਸ ਵਿਚ ਸਹੀ ਕਾਰਵਾਈ ਕਰੇਗੀ ਅਤੇ ਕੋਈ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਦੱਸ ਦੇਈਏ ਕਿ ਗੈਂਗਸਟਰ ਅਮਰੀਕ ਸਿੰਘ ਪਟਿਆਲਾ ਦੀ ਜੇਲ੍ਹ ਵਿਚ ਬੰਦ ਸੀ ਜਿਥੇ ਅਮਰੀਕ ਦਾ ਜੇਲ੍ਹ ਦੇ ਅੰਦਰ ਇਕ ਕੈਦੀ ਨਾਲ ਝਗੜਾ ਹੋ ਗਿਆ ਸੀ ਜਿਸ ਵਿਚ ਉਹ ਜ਼ਖਮੀ ਹੋ ਗਿਆ। ਉਸ ਦੇ ਮੱਥੇ ਅਤੇ ਪੇਟ ਵਿਚ ਸੱਟ ਲੱਗਣ ਕਰਕੇ ਉਸ ਨੂੰ ਸ਼ੁੱਕਰਵਾਰ ਦੇਰ ਸ਼ਾਮ ਇਲਾਜ ਲਈ ਹਸਪਤਾਲ ਰੈਫਰ ਕਰ ਦਿੱਤਾ ਗਿਆ, ਜਿੱਥੋਂ ਉਹ ਫਰਾਰ ਹੋ ਗਿਆ।