ਜਲੰਧਰ ਦੇ ਪਿੰਡ ਮਹਿਤਪੁਰ ‘ਚ ਬੀਤੀ ਰਾਤ ਪੈਟਰੋਲ ਛਿੜਕ ਕੇ ਸੁੱਤੇ ਹੋਏ ਆਪਣੀ ਪਤਨੀ, ਦੋ ਬੱਚਿਆਂ ਅਤੇ ਸੱਸ-ਸਹੁਰੇ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਕਾਲੀ ਸਿੰਘ ਨੇ ਵੀ ਖੁਦਕੁਸ਼ੀ ਕਰ ਲਈ। ਉਸ ਨੇ ਰਾਤ ਵੇਲੇ ਆਪਣੇ ਪਿੰਡ ‘ਚ ਦਰੱਖਤ ਨਾਲ ਫਾਹਾ ਲੈ ਲਿਆ, ਜਿਸ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਸਵੇਰੇ ਪੁਲਿਸ ਨੂੰ ਉਸ ਦੀ ਲਾਸ਼ ਦਰੱਖਤ ਨਾਲ ਲਟਕਦੀ ਹੋਈ ਮਿਲੀ।
ਦੱਸ ਦੇਈਏ ਕਿ ਸ਼ੁਰੂਆਤੀ ਜਾਂਚ ‘ਚ ਪਤਾ ਲੱਗਾ ਹੈ ਕਿ ਦੋਵਾਂ ਵਿਚਾਲੇ ਘਰੇਲੂ ਝਗੜਾ ਚੱਲ ਰਿਹਾ ਸੀ, ਜਿਸ ਕਾਰਨ ਪਤਨੀ ਪੇਕੇ ਘਰ ਆ ਗਈ ਸੀ। ਇਸ ਨਾਲ ਪਤੀ ਨੂੰ ਗੁੱਸਾ ਆ ਗਿਆ। ਦੋਸ਼ੀ ਵੀ ਨਸ਼ੇ ਦਾ ਆਦੀ ਹੈ। ਦੋਸ਼ੀ ਨੌਜਵਾਨ ਦਾ ਨਾਂ ਕਾਲੂ ਸਿੰਘ ਹੈ। ਉਨ੍ਹਾਂ ਦੇ ਦੋ ਬੱਚੇ ਇੱਕ ਧੀ ਤੇ ਪੁੱਤਰ ਸਨ। ਦੋਹਾਂ ਦੀ ਉਮਰ 5 ਤੇ 7 ਸਾਲ ਦੱਸੀ ਜਾ ਰਹੀ ਸੀ। ਬੀਤੀ ਰਾਤ ਉਸ ਦਾ ਪਤੀ ਕਾਲੀ ਸਿੰਘ ਵੀ ਉਸ ਨੂੰ ਲੈਣ ਬੀਟਲਾ ਪਹੁੰਚ ਗਿਆ।
ਇਹ ਵੀ ਪੜ੍ਹੋ : ਲੁਧਿਆਣਾ : ਕੁੜੀ ਨੇ ਪੁਲਿਸ ਨੂੰ ਪਾਈਆਂ ਭਾਜੜਾਂ, ਪਾਣੀ ਵਾਲੀ ਟੈਂਕੀ ‘ਤੇ ਚੜ੍ਹੀ, ਖੁਦਕੁਸ਼ੀ ਦੀ ਧਮਕੀ, ਲਾਏ ਵੱਡੇ ਦੋਸ਼
ਇਸ ਦੌਰਾਨ ਜਦੋਂ ਸਾਰਾ ਪਰਿਵਾਰ ਸੁੱਤਾ ਹੋਇਆ ਸੀ ਤਾਂ ਕਾਲੀ ਸਿੰਘ ਨੇ ਕਮਰੇ ਨੂੰ ਬਾਹਰੋਂ ਤਾਲਾ ਲਾ ਦਿੱਤਾ। ਇਸ ਤੋਂ ਬਾਅਦ ਕਾਲੀ ਸਿੰਘ ਨੇ ਕਮਰੇ ਵਿੱਚ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ। ਉਸ ਨੇ ਆਪਣੀ ਪਤਨੀ, ਧੀ ਅਰਸ਼ਦੀਪ ਕੌਰ, ਪੁੱਤਰ ਗੁਰਮੋਹਲ ਸਿੰਘ, ਸੱਸ ਜੋਗਿੰਦਰੋ ਅਤੇ ਸਹੁਰੇ ਸੁਰਜਨ ਸਿੰਘ ਨੂੰ ਜਿਊਂਦੇ ਸਾੜ ਦਿੱਤਾ। ਕਾਲੀ ਸਿੰਘ ਨੇ ਫਿਰ ਰੌਲਾ ਪਾ ਕੇ ਕਿਹਾ ਕਿ ਅੱਗ ਉਸ ਨੇ ਹੀ ਲਾਈ ਸੀ।
ਵੀਡੀਓ ਲਈ ਕਲਿੱਕ ਕਰੋ -: