ਮਸ਼ਹੂਰ ਫਿਲਮ ਅਤੇ ਟੀਵੀ ਅਦਾਕਾਰ ਰਮਾਕਾਂਤ ਦਯਾਮਾ ਦਾ 26 ਮਈ ਨੂੰ ਦੇਹਾਂਤ ਹੋ ਗਿਆ। ਅਦਾਕਾਰ ਨੇ 69 ਸਾਲ ਦੀ ਉਮਰ ਵਿਚ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਅਦਾਕਾਰਾ ਸ਼ੁਭਾਂਗੀ ਨੇ ਅਦਾਕਾਰ ਦਾ ਇੱਕ ਪੁਰਾਣਾ ਵੀਡੀਓ ਸਾਂਝਾ ਕਰਕੇ ਉਨ੍ਹਾਂ ਦੇ ਦੇਹਾਂਤ ਦੀ ਦੁਖਦਾਈ ਖ਼ਬਰ ਸਾਂਝੀ ਕੀਤੀ। ਹਾਲਾਂਕਿ ਰਮਾਕਾਂਤ ਦੀ ਮੌਤ ਦਾ ਕਾਰਨ ਅਜੇ ਤੱਕ ਪਤਾ ਨਹੀਂ ਲੱਗਾ।
ਸ਼ੁਭਾਂਗੀ ਨੇ ਆਪਣੀ ਪੋਸਟ ਵਿੱਚ ਜ਼ਿਕਰ ਕੀਤਾ ਕਿ ਉਹ ਬਹੁਤ ਪਤਲੇ ਦਿਖਣ ਲੱਗ ਪਏ ਸਨ। ਰਮਾਕਾਂਤ ਦਯਾਮਾ ਦੇ ਦੇਹਾਂਤ ਨਾਲ ਬਾਲੀਵੁੱਡ ਅਤੇ ਟੈਲੀਵਿਜ਼ਨ ਨੂੰ ਇੱਕ ਵੱਡਾ ਝਟਕਾ ਲੱਗਾ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਕੁਝ ਸਮੇਂ ਤੋਂ ਬਿਮਾਰ ਸਨ। ਰਮਾਕਾਂਤ ਦਯਾਮਾ ਦਾ ਪਰਿਵਾਰ ਸੋਗ ਵਿੱਚ ਹੈ।

ਰਮਾਕਾਂਤ ਦਯਾਮਾ ਨੇ 1994 ਵਿੱਚ ਮਰਾਠੀ ਫਿਲਮ “ਮਾਜ਼ਾ ਸੌਭਾਗਿਆ” ਨਾਲ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ 2015 ਵਿੱਚ ਸੀਰੀਅਲ “ਸਰਵਿਸ ਵਾਲੀ ਬਹੂ” ਨਾਲ ਟੈਲੀਵਿਜ਼ਨ ਦੀ ਦੁਨੀਆ ਵਿੱਚ ਐਂਟਰੀ ਕੀਤੀ। ਰਮਾਕਾਂਤ ਦਯਾਮਾ ਨੇ ਕਈ ਹਿੱਟ ਫਿਲਮਾਂ ਅਤੇ ਸੀਰੀਅਲਾਂ ਵਿੱਚ ਅਭਿਨੈ ਕੀਤਾ, ਜਿਨ੍ਹਾਂ ਵਿੱਚ ਸ਼ਾਹਰੁਖ ਖਾਨ ਦੀ “ਚੱਕ ਦੇ! ਇੰਡੀਆ” ਤੋਂ ਲੈ ਕੇ ਹੰਸਲ ਮਹਿਤਾ ਦੀ ਲੜੀ ‘ਸਕੈਮ 1992: ਦਿ ਹਰਸ਼ਦ ਮਹਿਤਾ ਸਟੋਰੀ’ ਸ਼ਾਮਲ ਹਨ।
ਫਿਲਮ ਅਦਾਕਾਰੀ ਵਿੱਚ ਆਉਣ ਤੋਂ ਪਹਿਲਾਂ ਰਮਾਕਾਂਤ ਦਯਾਮਾ ਇੱਕ ਥੀਏਟਰ ਕਲਾਕਾਰ ਵਜੋਂ ਕੰਮ ਕਰਦੇ ਸਨ। ਉਦੋਂ ਉਹ ਸਟ੍ਰੀਟ ਪਲੇ ਕਰਦੇ ਸਨ। ਫਿਰ, 2010 ਵਿੱਚ, ਉਨ੍ਹਾਂ ਨੇ ਆਪਣਾ ਯੂਟਿਊਬ ਚੈਨਲ ਲਾਂਚ ਕੀਤਾ, ਜਿੱਥੇ ਉਨ੍ਹਾਂ ਨੇ ਆਪਣੀ ਅਦਾਕਾਰੀ ਅਤੇ ਗਾਇਕੀ ਦੀਆਂ ਕਲਿੱਪਾਂ ਦੇ ਵੀਡੀਓ ਸਾਂਝੇ ਕੀਤੇ। ਰਮਾਕਾਂਤ ਦਯਾਮਾ ਨਾ ਸਿਰਫ਼ ਇੱਕ ਅਦਾਕਾਰ ਸਨ, ਸਗੋਂ ਇੱਕ ਗਾਇਕ ਅਤੇ ਕਵੀ ਵੀ ਸਨ। ਹਾਲਾਂਕਿ, ਉਨ੍ਹਾਂ ਨੂੰ ਪਹਿਲੀ ਵਾਰ ਪਛਾਣ 2007 ਦੀ ਫਿਲਮ ‘ਚੱਕ ਦੇ! ਇੰਡੀਆ’ ਤੋਂ ਮਿਲੀ। ਇਸ ਤੋਂ ਬਾਅਦ, ਰਮਾਕਾਂਤ ਦਯਾਮਾ ਨੇ ਅਮਿਤਾਭ ਬੱਚਨ ਨਾਲ ‘ਪਾ’ ਵਿੱਚ ਕੰਮ ਕੀਤਾ। ਉਹ ਕਈ ਐਡਸ ਦਾ ਹਿੱਸਾ ਵੀ ਰਹੇ, ਜਿਨ੍ਹਾਂ ਵਿਚੋਂ ਉਨ੍ਹਾਂ ਦੀ ਸੈਂਟਰ ਫਰੂਟ ਵਾਲੀ ਐਡ ਕਾਫੀ ਹਿੱਟ ਰਹੀ। ਰਮਾਕਾਂਤ ਦਯਾਮਾ ‘ਸ਼ੁੱਧ ਦੇਸੀ ਰੋਮਾਂਸ’, ‘ਬੈਂਕ ਚੋਰ’ ਅਤੇ ‘ਰਾਮ ਸੇਤੂ’ ਵਿੱਚ ਵੀ ਨਜ਼ਰ ਆਏ।
ਇਹ ਵੀ ਪੜ੍ਹੋ : ਅਦਾਕਾਰ ਯੋਗਰਾਜ ਸਿੰਘ ਦੀ ਅਗਾਊਂ ਜ਼ਮਾਨਤ ਪਟੀਸ਼ਨ ਖਾਰਿਜ, ਔਰਤਾਂ ‘ਤੇ ਅਪਮਾਨਜਨਕ ਟਿੱਪਣੀ ਦਾ ਮਾਮਲਾ
ਰਮਾਕਾਂਤ ਦਯਾਮਾ ਦੀ ਨਿੱਜੀ ਜ਼ਿੰਦਗੀ ਬਾਰੇ ਗੱਲ ਕਰੀਏ ਤਾਂ ਉਨ੍ਹਾਂ ਦੀ ਪਤਨੀ ਡਾ. ਆਸ਼ਾ ਨੈਥਾਨੀ ਦਯਾਮਾ ਇੱਕ ਅਧਿਆਪਕਾ, ਲੇਖਕ ਅਤੇ ਐਂਕਰ ਹੈ। ਰਮਾਕਾਂਤ ਦਯਾਮਾ ਦਾ ਇੱਕ ਪੁੱਤਰ ਅਤੇ ਇੱਕ ਧੀ ਹੈ, ਦੋਵੇਂ ਅਦਾਕਾਰ ਹਨ। ਉਸਦੇ ਪੁੱਤਰ ਦਾ ਨਾਮ ਪ੍ਰਬੁੱਧ ਹੈ, ਅਤੇ ਉਨ੍ਹਾਂ ਦੀ ਧੀ ਦਾ ਨਾਮ ਯਸ਼ਸਵਿਨੀ ਦਯਾਮਾ ਹੈ, ਜੋ “ਡੀਅਰ ਜ਼ਿੰਦਗੀ,” “ਦਿੱਲੀ ਕ੍ਰਾਈਮ,” ”ਬੰਦਿਸ਼ ਬੈਂਡਿਟਸ,” ਅਤੇ “ਐਡਲਟਿੰਗ” ਵਰਗੀਆਂ ਸੀਰੀਜ ਵਿੱਚ ਨਜ਼ਰ ਆ ਚੁੱਕੀ ਹੈ। ਆਪਣੇ ਪਿਤਾ ਵਾਂਗ, ਯਸ਼ਸਵਿਨੀ ਵੀ ਇੱਕ ਗਾਇਕਾ ਹੈ। ਉਸਨੇ “ਬੰਦਿਸ਼ ਬੈਂਡਿਟਸ” ਦਾ “ਬੇਬਾਕੀਆਂ” ਗੀਤ ਗਾਇਆ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










