ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਤੋਂ ਜਮਾਨਤ ਮਿਲਣ ਤੋਂ ਬਾਅਦ ਆਪਣੀ ਪ੍ਰਤੀਕਿਰਿਆ ਸਾਂਝਾ ਕੀਤੀ। ਅੰਮ੍ਰਿਤਸਰ ਵਿਚ 16 ਜੂਨ ਨੂੰ ਉਨ੍ਹਾਂ ਸੋਸ਼ਲ ਮੀਡੀਆ ਰਾਹੀਂ ਗੁਰੂ ਸਾਹਿਬ ਦਾ ਸ਼ੁਕਰਾਨਾ ਅਦਾ ਕੀਤਾ ਅਤੇ ਕਿਹਾ ਲੜਾਈ ਭਾਵੇਂ ਔਖੀ ਸੀ, ਪਰ ਗੁਰੂ ਸਾਹਿਬ ਦਾ ਮਿਹਰ ਭਰਿਆ ਹੱਥ ਮੇਰੇ ਸਿਰ ‘ਤੇ ਰਿਹਾ। ਗੁਰੂ ਸਾਹਿਬ ਨੇ ਮੈਨੂੰ ਚੜ੍ਹਦੀ ਕਲਾ ‘ਚ ਰੱਖਿਆ।
ਆਪਣੇ ਸੰਦੇਸ਼ ਵਿਚ ਅਖੀਰ ਤੱਕ ਉਨ੍ਹਾਂ ਨੇ ਗੁਰੂ ਸਾਹਿਬ ਤੋਂ ਹਮੇਸ਼ਾ ਸੱਚ ਅਤੇ ਇਨਸਾਫ ਲਈ ਲੜਨ ਦੀ ਸ਼ਕਤੀ ਪ੍ਰਦਾਨ ਕਰਨ ਦੀ ਪ੍ਰਾਰਥਨਾ ਕੀਤੀ। ਉਨ੍ਹਾਂ ਨੇ ਸਮਰਥਕਾਂ ਨੂੰ ਸੰਬੋਧਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਆਵਾਜ ਹੱਕ ਤੇ ਸੱਚ ਲਈ ਹਮੇਸ਼ਾ ਬੁਲੰਦ ਹੁੰਦੀ ਰਹੇਗੀ। ਮਜੀਠੀਆ ਨੇ ਆਪਣੇ ਸੰਦੇਸ਼ ਦਾ ਸਮਾਪਨ ‘ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ’ ਨਾਲ ਕੀਤਾ।
ਆਪਣੇ ਸੰਦੇਸ਼ ਵਿੱਚ ਮਜੀਠੀਆ ਨੇ ਕਿਹਾ, “ਕੱਲ੍ਹ, ਜਦੋਂ ਮੇਰਾ ਫੈਸਲਾ ਆਇਆ, ਤਾਂ ਇੱਕ ਹੋਰ ਫੈਸਲਾ ਆਇਆ, ਜਿਸ ਵਿੱਚ ਕਸੂਰਵਾਰ ਨਿਕਲੇ ਜਿਨ੍ਹਾਂ ਨੂੰ ਭਗਵਾਨ ਭੁੱਲ ਗਿਆ ਹੈ।” ਉਨ੍ਹਾਂ ਨੇ ਆਪਣੇ ਅੰਦਾਜ ਵਿਚ ਅੱਗ ਕਿਹਾ, ‘ਰੰਗੇ ਬਿੱਲੇ ਨੂ ਕਹਿ ਦਿਓ, ਟਾਈਗਰ ਹਾਲੇ ਜਿੰਦਾ ਹੈ।” ਇਹ ਤਿੱਖੇ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੀਤਾ ਜਿਨ੍ਹਾਂ ਨੂੰ ਕੱਲ੍ਹ ਇੱਕ ਵੀਡੀਓ ਸਹੀ ਨਿਕਲਣ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਜਾ ਦਿੱਤੀ ਗਈ ਸੀ।
ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਕਿਰਪਾ ਦਾ ਵੀ ਜਿਕਰ ਕੀਤਾ। ਮਜੀਠੀਆ ਮੁਤਾਬਕ, ਇਨ੍ਹਾਂ ਦੀ ਕਿਰਪਾ ਨਾਲ ਉਨ੍ਹਾਂ ਨੂੰ ਇਸ ਮੁਸ਼ਕਲ ਸਮੇਂ ਵਿਚ ਧੀਰਜ, ਹਿੰਮਤ ਤੇ ਦ੍ਰਿੜ੍ਹਤਾ ਬਣਾਏ ਰੱਖਣ ਦੀ ਸ਼ਕਤੀ ਮਿਲੀ। ਉਨ੍ਹਾਂ ਨੇ ਅਦਾਲਤ ਦੇ ਫੈਸਲੇ ਨੂੰ ਸੱਚ ਦੀ ਜਿੱਤ ਦੱਸਿਆ ਅਤੇ ਕਿਹਾ ਕਿ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ।
ਇਹ ਵੀ ਪੜ੍ਹੋ : ਜ਼ਮੀਨ ਦੀ ਵੱਟ ਦੇ ਰੌਲੇ ਨੂੰ ਲੈ ਕੇ 2 ਧਿਰਾਂ ਵਿਚਾਲੇ ਚੱਲੀਆਂ ਗੋਲੀਆਂ, 70 ਸਾਲਾਂ ਬੰਦੇ ਦੀ ਗਈ ਜਾਨ
ਮਜੀਠੀਆ ਨੇ ਸਾਧ ਸੰਗਤ, ਆਪਣੇ ਸਮਰਥਕਾਂ, ਮਜੀਠਾ ਵਿਧਾਨ ਸਭਾ ਹਲਕੇ ਦੇ ਨਿਵਾਸੀਆਂ ਅਤੇ ਪੂਰੇ ਪੰਜਾਬ ਦੇ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਮੁਸ਼ਕਲ ਸਮੇਂ ਵਿਚ ਸਾਰਿਆਂ ਨੇ ਉਨ੍ਹਾਂ ਦੇ ਲਈ ਅਰਦਾਸ ਕੀਤੀ ਅਤੇ ਉਨ੍ਹਾਂ ਦਾ ਹੌਸਲਾ ਵਧਾਇਆ।
ਮਜੀਠੀਆ ਨੇ ਆਪਣੀ ਵਚਨਬੱਧਤਾ ਦੁਹਰਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਹੱਕ ਅਤੇ ਸੱਚ ਦੀ ਲੜਾਈ ਲੜੀ ਹੈ। ਉਨ੍ਹਾਂ ਨੇ ਭਵਿੱਖ ਵਿਚ ਵੀ ਆਵਾਜ ਬੁੰਦ ਕਰਨ ਦਾ ਸੰਕਲਪ ਲਿਆ। ਉਨ੍ਹਾਂ ਨੇ ਇਹ ਵੀ ਦੋਸ਼ ਲਾਇਆ ਕਿ ਕਈ ਵਰਕਰਾਂ ਅਤੇ ਆਮ ਲੋਕਾਂ ਦੇ ਨਾਲ ਸਿਰਫ ਸਿਆਸੀ ਵਿਚਾਰਧਾਰਾ ਦੇ ਕਾਰਨ ਅਨਿਆਂ ਕੀਤਾ ਜਾ ਰਿਹਾ ਹੈ, ਅਤੇ ਅਜਿਹੇ ਲੋਕਾਂ ਦੇ ਨਾਲ ਖੜ੍ਹਾ ਹੋਣਾ ਉਹ ਆਪਣਾ ਫਰਜ ਸਮਝਦੇ ਹਨ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ









