ਫਿਰੋਜ਼ਪੁਰ ਤੋਂ ਵੱਡੀ ਖਬਰ ਸਾਹਮਣੇ ਆਈ ਹੈ, ਜਿਥੇ ਅਕਾਲੀ ਆਗੂ ਵਰਦੇਵ ਸਿੰਘ ਨੋਨੀ ਮਾਨ ‘ਤੇ ਜਾਨਲੇਵਾ ਹਮਲਾ ਕੀਤਾ ਗਿਆ। ਵਰਦੇਵ ਸਿੰਘ ਨੋਨੀ ਮਾਨ, ਜੋਕਿ ਗੁਰੂਹਰਸਹਾਏ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵੀ ਹਨ, ‘ਤੇ ਅਚਾਨਕ ਗੋਲੀਆਂ ਚਲਾਈਆਂ ਗਈਆਂ, ਜਿਸ ਵਿੱਚ ਉਹ ਵਾਲ-ਵਾਲ ਬਚੇ ਹਨ।
ਨੋਨੀ ਮਾਨ ਨੇ ਕਿਸਾਨਾਂ ‘ਤੇ ਇਸ ਹਮਲੇ ਦੇ ਦੋਸ਼ ਲਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕਿਸਾਨ ਆਗੂ ਹਰਨੇਕ ਸਿੰਘ ਮਹਿਮਾ ਵੱਲੋਂ ਇਹ ਹਮਲਾ ਕੀਤਾ ਗਿਆ ਹੈ। ਉਨ੍ਹਾਂ ਦੀ ਫਾਰਚੂਨਰ ਗੱਡੀ ਜਿਸ ਵਿੱਚ ਉਹ ਸਵਾਰ ਸਨ, ਨੂੰ ਵੀ ਬੁਰੀ ਤਰ੍ਹਾਂ ਭੰਨ ਦਿੱਤਾ ਗਿਆ।
ਵੀਡੀਓ ਲਈ ਕਲਿੱਕ ਕਰੋ -:
ਫਟਾਫਟ ਬਣਾਓ ਆਲੂ ਡੋਸਾ
ਇਸ ਬਾਰੇ ਦੱਸਦਿਆਂ ਅਕਾਲੀ ਆਗੂ ਨੇ ਦੱਸਿਆ ਕਿ ਅੱਜ ਫਿਰੋਜ਼ਪੁਰ ਵਿੱਚ ਬੀਬਾ ਹਰਸਿਮਰਤ ਬਾਦਲ ਦਾ ਫਿਰੋਜ਼ਪੁਰ ਵਿੱਚ ਚੁਣਾਵੀ ਦੌਰਾ ਸੀ, ਜਿਸ ਸਬੰਧੀ ਸਮਾਗਮ ਚੱਲ ਰਿਹਾ ਸੀ। ਉਹ ਵੀ ਉਥੇ ਪਹੁੰਚੇ ਹੋਏ ਸਨ। ਸਮਾਗਮ ਖਤਮ ਹੋਣ ਪਿੱਛੋਂ ਬੀਬਾ ਬਾਦਲ ਦਾ ਕਾਫਲਾ ਅੱਗੇ ਚਲਾ ਗਿਆ ਤੇ ਉਨ੍ਹਾਂ ਦੀ ਗੱਡੀ ਪਿੱਛੇ ਇਕੱਲੀ ਰਹਿ ਗਈ।
ਇਹ ਵੀ ਪੜ੍ਹੋ : ਬਰਗਾੜੀ ਮਾਮਲੇ ‘ਚ ਨਾਮਜ਼ਦ ਮਹਿੰਦਰਪਾਲ ਬਿੱਟੂ ਦੇ ਜੇਲ੍ਹ ‘ਚ ਹੋਏ ਕਤਲ ਦੀ ਜਾਂਚ ਨੂੰ ਲੈ ਕੇ ਹਾਈਕੋਰਟ ਪੁੱਜਾ ਪਰਿਵਾਰ
ਉਨ੍ਹਾਂ ਦੀ ਇਕੱਲੀ ਗੱਡੀ ਵੇਖ ਕੇ ਕਿਸਾਨ ਆਗੂ ਹਰਨੇਕ ਸਿੰਘ ਮਹਿਮਾ ਨੇ ਆਪਣੇ ਸਾਥੀਆਂ ਨਾਲ ਉਨ੍ਹਾਂ ‘ਤੇ ਫਾਇਰਿੰਗ ਕਰ ਦਿੱਤੀ। ਜਵਾਬ ਵਿੱਚ ਉਨ੍ਹਾਂ ਨੇ ਸਕਿਓਰਿਟੀ ਗਾਰਡ ਨੇ ਵੀ ਇੱਕ ਗੋਲੀ ਚਲਾਈ। ਉਨ੍ਹਾਂ ਦੀ ਬੜੀ ਮੁਸ਼ਕਲ ਨਾਲ ਇਸ ਹਮਲੇ ਵਿੱਚ ਜਾਨ ਬਚੀ। ਇਹ ਹਮਲਾ ਕਿਉਂ ਕੀਤਾ ਗਿਆ ਇਸ ਬਾਰੇ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਤਾਂ ਉਹ ਲੋਕ ਹੀ ਦੱਸ ਸਕਦੇ ਹਨ।