ਪੂਰਾ ਸਾਲ ਤੁਸੀਂ ਮਠਿਆਈਆਂ ਤੋਂ ਕਿੰਨਾ ਵੀ ਪਰਹੇਜ਼ ਕਰੋ, ਤਿਉਹਾਰ ‘ਤੇ ਉਨ੍ਹਾਂ ਤੋਂ ਪਰਹੇਜ਼ ਕਰਨਾ ਲਗਭਗ ਅਸੰਭਵ ਹੈ। ਖਾਸ ਕਰਕੇ ਰੱਖੜੀ ਵਰਗੇ ਤਿਉਹਾਰ ‘ਤੇ ਬਿਨਾਂ ਮਠਿਆਈ ਖਾਧਿਆਂ ਅਧੂਰਾ ਮਹਿਸੂਸ ਹੁੰਦਾ ਹੈ। ਸਿਹਤ ਮਾਹਰ ਅਕਸਰ ਖੰਡ ਅਤੇ ਮਠਿਆਈਆਂ ਤੋਂ ਪਰਹੇਜ਼ ਕਰਨ ਦੀ ਸਲਾਹ ਦਿੰਦੇ ਹਨ, ਪਰ ਤਿਉਹਾਰ ‘ਤੇ ਇਹ ਜ਼ਰਾ ਮੁਸ਼ਕਲ ਹੋ ਜਾਂਦਾ ਹੈ। ਇੱਕ ਇੰਸਟਾਗ੍ਰਾਮ ਪੋਸਟ ਵਿੱਚ ਕੈਂਸਰ ਦੇ ਇਲਾਜ ਕਰਨ ਵਾਲੇ ਡਾ. ਤਰੰਗ ਕ੍ਰਿਸ਼ਨਾ ਕਹਿੰਦੇ ਹਨ ਕਿ ਮਿਠਾਈਆਂ ਤੋਂ ਪੂਰੀ ਤਰ੍ਹਾਂ ਪਰਹੇਜ਼ ਕਰਨਾ ਜ਼ਰੂਰੀ ਨਹੀਂ ਹੈ। ਤਿਉਹਾਰਾਂ ਨੂੰ ਮਿਠਾਈਆਂ ਅਤੇ ਸ਼ਾਂਤੀ ਨਾਲ ਮਨਾਇਆ ਜਾਣਾ ਚਾਹੀਦਾ ਹੈ, ਪਰ ਮਿਠਾਈਆਂ ਖਰੀਦਦੇ ਸਮੇਂ ਕੁਝ ਗੱਲਾਂ ਧਿਆਨ ਵਿੱਚ ਰੱਖਣੀਆਂ ਚਾਹੀਦੀਆਂ ਹਨ। ਆਓ ਜਾਣਦੇ ਹਾਂ ਡਾਕਟਰ ਦਾ ਕੀ ਕਹਿਣਾ ਹੈ:
ਮਠਾਈਆਂ ਤੋਂ ਪੂਰੀ ਤਰ੍ਹਾਂ ਪਰਹੇਜ਼ ਕਰਨਾ ਜ਼ਰੂਰੀ ਨਹੀਂ ਹੈ
ਡਾ. ਤਰੰਗ ਕ੍ਰਿਸ਼ਨਾ ਕਹਿੰਦੇ ਹਨ ਕਿ ਤਿਉਹਾਰ ਵਾਲੇ ਦਿਨ ਆਪਣੇ ਮਨ ਨੂੰ ਮਾਰਨਾ ਜ਼ਰੂਰੀ ਨਹੀਂ ਹੈ। ਤੁਸੀਂ ਇਸ ਦਿਨ ਖੁੱਲ੍ਹ ਕੇ ਮਿਠਾਈਆਂ ਖਾ ਸਕਦੇ ਹੋ, ਜਦੋਂ ਤੱਕ ਕਿ ਤੁਹਾਡੇ ਡਾਕਟਰ ਨੇ ਤੁਹਾਨੂੰ ਪੂਰੀ ਤਰ੍ਹਾਂ ਮਨ੍ਹਾ ਨਾ ਕੀਤਾ ਹੋਵੇ। ਹਾਲਾਂਕਿ, ਤੁਸੀਂ ਕਿਸ ਕਿਸਮ ਦੀ ਮਿਠਾਈ ਖਾਂਦੇ ਹੋ ਉਹ ਸਭ ਤੋਂ ਵੱਧ ਮਾਇਨੇ ਰੱਖਦੀ ਹੈ। ਇਸ ਲਈ, ਮਿਠਾਈਆਂ ਖਰੀਦਦੇ ਸਮੇਂ ਇਹਨਾਂ ਤਿੰਨ ਪ੍ਰੋਟੋਕੋਲਾਂ ਜ਼ਰੂਰ ਫਾਲੋ ਕਰੋ।

ਨੰਬਰ 1 – ਬਹੁਤ ਜ਼ਿਆਦਾ ਚਮਕਦਾਰ ਰੰਗਾਂ ਵਾਲੀਆਂ ਮਠਿਆਈਆਂ ਤੋਂ ਬਚੋ
ਡਾਕਟਰ ਬਹੁਤ ਜ਼ਿਆਦਾ ਚਮਕਦਾਰ ਰੰਗਾਂ ਵਾਲੀਆਂ ਮਠਿਆਈਆਂ ਤੋਂ ਬਚਣ ਦੀ ਸਲਾਹ ਦਿੰਦੇ ਹਨ। ਜੇਕਰ ਕੋਈ ਮਠਿਆਈ ਗੈਰ-ਕੁਦਰਤੀ ਤੌਰ ‘ਤੇ ਚਮਕਦਾਰ ਜਾਂ ਨਿਓਨ-ਚਮਕਦਾਰ ਦਿਖਾਈ ਦਿੰਦਾ ਹੈ, ਤਾਂ ਅਜਿਹੀਆਂ ਮਿਠਾਈਆਂ ਤੋਂ ਬਚੋ। ਮਿਸਾਲ ਲਈ ਗੂੜ੍ਹੇ ਹਰੇ ਰੰਗ ਵਿਚ ਮਿਲਣ ਵਾਲੀ ਪਿਸਤਾ ਬਰਫੀ ਦੀ ਥਾਂ ਲਾਈਟ ਗ੍ਰੀਨ ਜਾਂ ਬ੍ਰਾਊਨ ਰੰਗ ਦੀ ਬਰਫੀ ਚੂਜ਼ ਕਰੋ। ਇਸੇ ਤਰ੍ਹਾਂ ਬਹੁਤ ਬ੍ਰਾਈਟ ਆਰੇਂਜ ਰੰਗ ਦੀ ਜਲੇਬੀ ਨਾ ਖਰੀਦ ਕੇ ਹਲਕੇ ਪੀਲੇ ਰੰਗ ਦੀ ਚੁਣੋ, ਜਿਨ੍ਹਾਂ ਨੂੰ ਕੁਦਰਤੀ ਤੌਰ ‘ਤੇ ਬਣਾਇਆ ਗਿਆ ਹੋਵੇ।
ਨੰਬਰ 2 – ਚਾਂਦੀ ਦੇ ਵਰਕ ਵਾਲੀਆਂ ਮਠਿਆਈਆਂ ਤੋਂ ਬਚੋ
ਡਾ. ਤਰੰਗ ਕ੍ਰਿਸ਼ਨਾ ਕਹਿੰਦੇ ਹਨ ਕਿ ਜੇਕਰ ਤੁਸੀਂ ਬਰਫ਼ੀ, ਕਾਜੂ ਕਤਲੀ, ਜਾਂ ਕੋਈ ਹੋਰ ਮਠਿਆਈ ਖਰੀਦ ਰਹੇ ਹੋ ਜਿਸ ‘ਤੇ ਚਾਂਦੀ ਦਾ ਵਰਕ ਹੈ, ਤਾਂ ਇਸ ਤੋਂ ਬਚੋ। ਤੁਸੀਂ ਹਲਵਾਈ ਤੋਂ ਚਾਂਦੀ ਦੇ ਵਰਕ ਤੋਂ ਬਿਨਾਂ ਮਠਿਆਈਆਂ ਮੰਗ ਸਕਦੇ ਹੋ। ਚਾਂਦੀ ਦੇ ਵਰਕ ਨਾਲ ਬਰਫ਼ੀ ਜਾਂ ਮਠਿਆਈ ਦੇ ਸੁਆਦ ‘ਤੇ ਕੋਈ ਅਸਰ ਨਹੀਂ ਪੈਂਦਾ, ਉਲਾਟ ਇਸ ਵਿੱਚ ਮੌਜੂਦ ਕਈ ਰਸਾਇਣ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੇ ਹਨ।
ਇਹ ਵੀ ਪੜ੍ਹੋ : 8 ਅਕਤੂਬਰ ਨੂੰ ਟੋਰਾਂਟੋ ‘ਚ ਸਿੱਧੂ ਮੂਸੇਵਾਲਾ ਦਾ ਹੋਲੋਗ੍ਰਾਮ ਸ਼ੋਅ, ‘295’ ਦੀ ਵੀਡੀਓ ਸਟੇਜ ‘ਤੇ ਹੋਵੇਗੀ ਰਿਲੀਜ਼
ਨੰਬਰ 3 – ਰਵਾਇਤੀ ਮਿਠਾਈਆਂ ਵੱਲ ਵਧੋ
ਡਾਕਟਰ ਸਿਫਾਰਸ਼ ਕਰਦੇ ਹਨ ਕਿ ਤੁਸੀਂ ਇਸ ਵਾਰ ਕਮਰਸ਼ੀਅਲ ਸਿੰਥੈਟਿਕ ਮਿਠਾਈਆਂ ਦੀ ਬਜਾਏ ਰਵਾਇਤੀ ਮਿਠਾਈਆਂ ਵੱਲ ਵਾਪਸ ਜਾਓ। ਇਨ੍ਹਾਂ ਮਿਠਾਈਆਂ ਨੂੰ ਆਕਰਸ਼ਕ ਬਣਾਉਣ ਲਈ ਕਿਸੇ ਕੈਮੀਕਲ ਦੀ ਲੋੜ ਨਹੀਂ ਹੈ। ਡਾਕਟਰ ਕਹਿੰਦੇ ਹਨ ਕਿ ਇਸ ਵਾਰ ਘਰ ਵਿੱਚ ਮਿਠਾਈਆਂ ਤਿਆਰ ਕਰੋ। ਤੁਹਾਡੇ ਰਿਸ਼ਤੇਦਾਰ ਵੀ ਖੁਸ਼ ਹੋ ਜਾਣਗੇ ਕਿ ਤੁਸੀਂ ਉਨ੍ਹਾਂ ਲਈ ਇੰਨੇ ਐਫਰਟ ਕੀਤੇ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








