ਮੈਗੀ ਬਣਾਉਣ ਵਾਲੀ ਕੰਪਨੀ ਨੈਸਲੇ ਇੰਡੀਆ ਇੱਕ ਵਾਰ ਫਿਰ ਚਰਚਾ ਦਾ ਵਿਸ਼ਾ ਬਣਾ ਗਈ ਹੈ। ਸਾਫ-ਸਫਾਈ ਨਾਲ ਜੁੜੀਆਂ ਸਮੱਸਿਆਵਾਂ ਨੂੰ ਲੈ ਕੇ ਮੈਗੀ ਨੂੰ ਹੁਣ ਨੋਟਿਸ ਮਿਲ ਗਿਆ ਹੈ। ਦਰਅਸਲ ਮੈਗੀ ਦੇ ਪੈਕੇਟ ਵਿਚ ਕਥਿਤ ਤੌਰ ‘ਤੇ ਕੀੜੇ ਜਾਂ ਲਾਰਵਾ ਮਿਲਣ ਦੀ ਸ਼ਿਕਾਇਤ ਤੋਂ ਬਾਅਦ ਭਾਰਤੀ ਖੁਰਾਕ ਸੁਰੱਖਿਆ ਅਤੇ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ (FSSAI) ਨੇ ਕੰਪਨੀ ਵਿਰੁੱਧ ਇੱਕ ਨੋਟਿਸ ਜਾਰੀ ਕੀਤਾ ਹੈ।
ਨੈਸਲੇ ਇੰਡੀਆ ਦੇ ਮਾਮਲੇ ਵਿਚ ਮੈਗੀ ਦੇ ਇੱਕ ਪੈਕੇਟ ਵਿਚ ਕਥਿਤ ਤੌਰ ‘ਤੇ ਕੀੜੇ/ਲਾਰਵਾ ਮਿਲਣ ਜਾਣ ਦੇ ਸਬੰਧ ਵਿਚ FSSAI ਨੇ ਨੋਟਿਸ ਜਾਰੀ ਕੀਤਾ ਹੈ। ਨੋਟਿਸ ਵਿਚ ਸੋਰਸ (ਕੀੜਾ ਕਿੱਥੋਂ ਆਇਆ) ਉਸ ਬੈਚ ਦੀ ਕੁਆਲਿਟੀ ਚੈੱਕ, ਬਾਜਾਰ ਵਿਚ ਅਜਿਹੇ ਪੈਕੇਟਾਂ ਨੂੰ ਹਟਾਉਣ ਲਈ ਉਠਾਏ ਗਏ ਕਦਮ ਅਤੇ ਵਿਕ੍ਰੇਤਾ ਅਤੇ ਭਵਿੱਖ ਵਿਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਉਠਾਏ ਗਏ ਕਦਮਾਂ ਦੀ ਜਾਣਕਾਰੀ ਮੰਗੀ ਹੈ।

FSSAI ਦੇ ਐਕਸ਼ਨ ਨਾਲ ਸ਼ੇਅਰ ਹੋਏ ਧੜਾਮ
ਸੋਸ਼ਲ ਮੀਡੀਆ ‘ਤੇ ਮੈਗੀ ਦੇ ਲਾਰਵੇ ਵਾਲੇ ਵੀਡੀਓ ਦੇ ਤੇਜੀ ਨਾਲ ਵਾਇਰਲ ਹੋਣ ਤੋਂ ਬਾਅਦ ਕੰਪਨੀ ਦੇ ਕਾਰੋਬਾਰ ਨੂੰ ਕਾਫ਼ੀ ਨੁਕਸਾਨ ਹੋਇਆ ਹੈ। ਜਿਵੇਂ ਹੀ ਇਹ ਖ਼ਬਰ ਆਈ, ਨੈਸਲੇ ਇੰਡੀਆ ਦੇ ਸ਼ੇਅਰ ਤੇਜ਼ੀ ਨਾਲ ਡਿੱਗਣੇ ਸ਼ੁਰੂ ਹੋ ਗਏ। ਰਿਪੋਰਟਾਂ ਮੁਤਾਬਕ ਕੰਪਨੀ ਦੇ ਸ਼ੇਅਰ ਦਿਨ ਦੇ ਅਖੀਰ ਤੱਕ 1,375.70 ਰੁਪਏ ‘ਤੇ ਬੰਦ ਹੋਏ, ਜੋ ਕਿ 3.29 ਫੀਸਦੀ ਘੱਟ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਨੈਸਲੇ ਇੰਡੀਆ ਨੇ ਹੁਣ ਇਸ ਮਾਮਲੇ ਸੰਬੰਧੀ ਇੱਕ ਬਿਆਨ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਮੈਗੀ ਨੂਡਲਜ਼ ਵਿੱਚ ਕੀੜਿਆਂ ਦੀ ਮੌਜੂਦਗੀ ਸੰਬੰਧੀ ਮੀਡੀਆ ਵਿੱਚ ਘੁੰਮ ਰਹੇ ਦੋਸ਼ਾਂ ਨੂੰ ਸਪੱਸ਼ਟ ਤੌਰ ‘ਤੇ ਰੱਦ ਕਰਦੇ ਹਾਂ। ਅਸੀਂ ਅਜੇ ਤੱਕ ਸ਼ਿਕਾਇਤਕਰਤਾ ਤੋਂ ਸੈਂਪਲ ਪ੍ਰਾਪਤ ਨਹੀਂ ਕਰ ਸਕੇ ਹਾਂ ਕਿਉਂਕਿ ਉਨ੍ਹਾਂ ਦਾ ਬਿਆਨ ਪਹੁੰਚ ਤੋਂ ਬਾਹਰ ਹੈ। ਸਾਰੇ ਸੰਬੰਧਿਤ ਤੱਥਾਂ, ਬੈਚ ਅਤੇ ਮਾਰਕੀਟ ਨਮੂਨਿਆਂ ਦੇ ਗੁਣਵੱਤਾ ਰਿਕਾਰਡਾਂ ਅਤੇ ਟੈਸਟ ਰਿਪੋਰਟਾਂ ਦੁਆਰਾ ਸਮਰਥਿਤ ਇੱਕ ਵਿਸਤ੍ਰਿਤ ਪ੍ਰਤੀਨਿਧਤਾ ਪਹਿਲਾਂ ਹੀ ਅਧਿਕਾਰੀਆਂ ਨੂੰ ਸੌਂਪ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਮੁੰਬਈ ਏਅਰਪੋਰਟ ‘ਤੇ ਕਸਟਮ ਵਿਭਾਗ ਦੀ ਵੱਡੀ ਕਾਰਵਾਈ, ਮਾਡਲ ਹਰਸ਼ਾ ਸੰਨੀ ਡਰੱਗ ਦੇ ਨਾਲ ਗ੍ਰਿਫ਼ਤਾਰ
ਹੋਰ ਕੰਪਨੀਆਂ ਨੂੰ ਵੀ ਮਿਲਿਆ ਨੋਟਿਸ
FSSAI ਨੇ ਸਫਾਈ ਨਾਲ ਸਬੰਧਤ ਮੁੱਦਿਆਂ ਲਈ ਨਾ ਸਿਰਫ਼ ਨੈਸਲੇ ਇੰਡੀਆ ਨੂੰ ਸਗੋਂ KFC ਸਮੇਤ ਹੋਰ ਕੰਪਨੀਆਂ ਨੂੰ ਵੀ ਨੋਟਿਸ ਜਾਰੀ ਕੀਤੇ ਹਨ। ਇਸ ਤੋਂ ਇਲਾਵਾ ਖਜੂਰ ਦੇ ਉਤਪਾਦ ਵਿੱਚ ਕੀੜੇ ਪਾਏ ਜਾਣ ਦੇ ਦੋਸ਼ਾਂ ‘ਤੇ ਫਲਿੱਪਕਾਰਟ ਇੰਡੀਆ ਅਤੇ ਓਪਨ ਸੀਕਰੇਟ ਨੂੰ ਨੋਟਿਸ ਭੇਜੇ ਗਏ ਹਨ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ









