ਲਿਵ-ਇਨ ਪਾਰਟਨਰ ਸ਼ਰਧਾ ਵਾਲਕਰ ਦਾ ਬੇਰਹਿਮੀ ਨਾਲ ਕਤਲ ਕਰਨ ਵਾਲੇ ਆਫਤਾਬ ਨੇ ਪੋਲੀਗ੍ਰਾਫ ਟੈਸਟ ‘ਚ ਕਈ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ। ਸੂਤਰਾਂ ਦੇ ਹਵਾਲੇ ਨਾਲ ਖਬਰਾਂ ਮੁਤਾਬਕ ਆਫਤਾਬ ਨੇ ਪੋਲੀਗ੍ਰਾਫ ਟੈਸਟ ‘ਚ ਕਬੂਲ ਕੀਤਾ ਹੈ ਕਿ ਉਸ ਨੇ ਸ਼ਰਧਾ ਦਾ ਕਤਲ ਕੀਤਾ ਹੈ।
ਦੱਸਿਆ ਜਾ ਰਿਹਾ ਹੈ ਕਿ ਉਸ ਨੇ ਕਿਹਾ ਕਿ ਇਸ ਦੇ ਨਾਲ ਹੀ ਉਸ ਨੂੰ ਇਸ ਕਤਲ ਦਾ ਕੋਈ ਅਫਸੋਸ ਨਹੀਂ ਹੈ, ਜੇ ਉਸ ਨੂੰ ਫਾਂਸੀ ਵੀ ਹੋ ਜਾਵੇ ਤਾਂ ਵੀ ਕੋਈ ਦੁੱਖ ਨਹੀਂ ਹੈ। ਉਸ ਨੇ ਦੱਸਿਆ ਕਿ ਫਲੈਟ ਵਿੱਚ ਹੀ ਸ਼ਰਧਾ ਦਾ ਕਤਲ ਕਰ ਦਿੱਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਸ਼ਰਧਾ ਕਤਲਕਾਂਡ ਦੀ ਜਾਂਚ ਸ਼ੁਰੂ ਹੋਏ ਨੂੰ 20 ਦਿਨ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪਰ ਅਜੇ ਵੀ ਅਜਿਹੇ ਕਈ ਸਬੂਤਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਆਫਤਾਬ ਸੱਚ ਬੋਲ ਰਿਹਾ ਹੈ ਜਾਂ ਝੂਠ, ਪੁਲਿਸ ਦੀ ਪੁੱਛਗਿੱਛ ਕਾਫੀ ਨਹੀਂ ਸੀ, ਇਸ ਲਈ ਪੁਲਿਸ ਨੇ ਅਦਾਲਤ ਤੋਂ ਇਜਾਜ਼ਤ ਲੈ ਕੇ ਪਹਿਲਾਂ ਆਫਤਾਬ ਦਾ ਪੋਲੀਗ੍ਰਾਫ ਟੈਸਟ ਕਰਵਾਇਆ। ਪੌਲੀਗ੍ਰਾਫੀ ਟੈਸਟ ਦਾ ਮਤਲਬ ਹੈ ਝੂਠ ਫੜਨ ਵਾਲਾ ਟੈਸਟ, ਜਿਸ ਨਾਲ ਵਿਗਿਆਨਕ ਤੌਰ ‘ਤੇ ਇਹ ਪਤਾ ਲਗਾਉਣਾ ਸੌਖਾ ਹੋ ਜਾਂਦਾ ਹੈ ਕਿ ਦੋਸ਼ੀ ਸੱਚ ਬੋਲ ਰਿਹਾ ਹੈ ਜਾਂ ਝੂਠ।
ਇਹ ਟੈਸਟ ਸੋਮਵਾਰ ਨੂੰ ਪੂਰਾ ਹੋ ਗਿਆ ਅਤੇ ਹੁਣ ਆਫਤਾਬ ਦੇ ਨਾਰਕੋ ਟੈਸਟ ਦੀ ਵਾਰੀ ਹੈ। ਪੁਲਿਸ ਵੀ ਇਸ ਮਾਮਲੇ ਦੀ ਜਾਂਚ ਜਲਦੀ ਮੁਕੰਮਲ ਕਰਨਾ ਚਾਹੁੰਦੀ ਹੈ, ਇਸ ਲਈ ਆਫਤਾਬ ਦੇ ਨਾਰਕੋ ਟੈਸਟ ਨੂੰ ਤੇਜ਼ ਕਰਨ ਲਈ ਪੁਲਿਸ ਨੇ 1 ਦਸੰਬਰ ਨੂੰ ਅਦਾਲਤ ‘ਚ ਅਰਜ਼ੀ ਦਾਇਰ ਕਰਕੇ ਆਫਤਾਬ ਦਾ ਨਾਰਕੋ ਟੈਸਟ ਕਰਵਾਉਣ ਦੀ ਇਜਾਜ਼ਤ ਮੰਗੀ ਸੀ ਅਤੇ ਅਦਾਲਤ ਨੇ ਇਸ ਦੀ ਇਜਾਜ਼ਤ ਵੀ ਦੇ ਦਿੱਤੀ ਸੀ। ਦਿੱਲੀ ਪੁਲਿਸ ਹੁਣ ਆਫਤਾਬ ਦਾ ਨਾਰਕੋ ਟੈਸਟ 1 ਦਸੰਬਰ ਯਾਨੀ ਵੀਰਵਾਰ ਨੂੰ ਦਿੱਲੀ ਦੇ ਅੰਬੇਡਕਰ ਹਸਪਤਾਲ ‘ਚ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਪਾਕਿਸਤਾਨ ਨੇ ਰਚੀ ਸੀ ਜਲਾਲਾਬਾਦ ਧਮਾਕੇ ਦੀ ਸਾਜ਼ਿਸ਼, NIA ਵੱਲੋਂ ਚਾਰਜਸ਼ੀਟ ਦਾਇਰ
ਪੁਲਿਸ ਨੂੰ ਉਮੀਦ ਹੈ ਕਿ ਨਾਰਕੋ ਟੈਸਟ ਦੌਰਾਨ ਆਫਤਾਬ ਅਜਿਹੇ ਰਾਜ਼ ਉਗਲ ਸਕਦਾ ਹੈ, ਜਿਸ ਨਾਲ ਪੁਲਿਸ ਨੂੰ ਹੋਰ ਬਰਾਮਦਗੀ ਕਰਨਾ ਸੌਖਾ ਹੋ ਜਾਵੇਗਾ। ਯਾਨੀ ਨਾਰਕੋ ਤੋਂ ਬਾਅਦ ਬਾਕੀ ਦੇ ਸਰੀਰ ਦੇ ਅੰਗ, ਸ਼ਰਧਾ ਦਾ ਮੋਬਾਈਲ ਫ਼ੋਨ ਅਤੇ ਕਈ ਅਹਿਮ ਸਬੂਤ ਪੁਲਿਸ ਨੂੰ ਮਿਲ ਸਕਦੇ ਹਨ। ਜੇ ਨਾਰਕੋ ਤੋਂ ਬਾਅਦ ਕੋਈ ਬਰਾਮਦਗੀ ਹੁੰਦੀ ਹੈ ਤਾਂ ਇਹ ਅਦਾਲਤ ਦੇ ਸਾਹਮਣੇ ਆਫਤਾਬ ਦੇ ਖਿਲਾਫ ਸਭ ਤੋਂ ਵੱਡਾ ਸਬੂਤ ਬਣ ਸਕਦਾ ਹੈ।
ਸ਼ਰਧਾ ਕਤਲਕਾਂਡ ‘ਚ ਪੁਲਿਸ ਨੇ ਆਫਤਾਬ ਦੀ ਨਿਸ਼ਾਨਦੇਹੀ ‘ਤੇ ਮਹਿਰੌਲੀ ਛਤਰਪੁਰ ਦੇ ਜੰਗਲ ‘ਚੋਂ ਲਾਸ਼ ਦੇ 13 ਟੋਟੇ ਅਤੇ ਜਬਾੜੇ ਬਰਾਮਦ ਕੀਤੇ ਹਨ। ਪੁਲਿਸ ਨੇ ਆਫਤਾਬ ਦੇ ਫਲੈਟ ‘ਚੋਂ ਰਸੋਈ, ਬਾਥਰੂਮ ਅਤੇ ਬੈੱਡਰੂਮ ‘ਚੋਂ ਖੂਨ ਦੇ ਧੱਬੇ, ਮਤਲਬ ਪੂਰੇ ਘਰ ‘ਚ ਕਤਲ ਦੇ ਸਬੂਤ ਮਿਲੇ ਹਨ। ਪੁਲਿਸ ਨੇ ਗੁਰੂਗ੍ਰਾਮ ਤੋਂ ਲਾਸ਼ ਦੇ ਕੁਝ ਹਿੱਸੇ ਵੀ ਬਰਾਮਦ ਕੀਤੇ ਹਨ।
ਵੀਡੀਓ ਲਈ ਕਲਿੱਕ ਕਰੋ -: