ਅੰਮ੍ਰਿਤਸਰ: ਪੰਜਾਬ ਵਿੱਚ ਦੇਹ ਵਪਾਰ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਤਾਜ਼ਾ ਜਾਣਕਾਰੀ ਅਨੁਸਾਰ, ਅੰਮ੍ਰਿਤਸਰ ਦੇ ਰਾਮਬਾਗ ਪੁਲਿਸ ਸਟੇਸ਼ਨ ਨੇ ਇੱਕ ਹੋਟਲ ਵਿੱਚ ਛਾਪਾ ਮਾਰ ਕੇ ਲੜਕੇ ਅਤੇ ਲੜਕੀਆਂ ਨੂੰ ਇਤਰਾਜ਼ਯੋਗ ਹਾਲਤ ਵਿੱਚ ਗ੍ਰਿਫਤਾਰ ਕੀਤਾ ਹੈ। ਹੋਟਲ ਮੈਨੇਜਰ ਦੀ ਮਿਲੀਭੁਗਤ ਨਾਲ ਦੇਹ ਵਪਾਰ ਦਾ ਧੰਦਾ ਨਿਰਵਿਘਨ ਚੱਲ ਰਿਹਾ ਸੀ।
ਮਿਲੀ ਜਾਣਕਾਰੀ ਮੁਤਾਬਕ ਦੋਸ਼ੀ ਅਮਨਜੀਤ ਸਿੰਘ ਉਰਫ ਅਮਨ ਨਾਲ ਮਿਲ ਕੇ ਹੋਟਲ ਦਾ ਮੈਨੇਜਰ ਹੀ ਗਾਹਕਾਂ ਨੂੰ ਕੁੜੀਆਂ ਮੁਹੱਈਆ ਕਰਵਾਉਂਦਾ ਸੀ।
ਇਸ ਬਾਰੇ ਜਾਣਕਾਰੀ ਦਿੰਦਿਆਂ ਏਐਸਆਈ ਰਾਕੇਸ਼ ਕੁਮਾਰ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ‘ਤੇ ਉਨ੍ਹਾਂ ਨੇ ਇੱਕ ਹੋਟਲ ਮਹਾਜਨ ਇੰਟਰਨੈਸ਼ਨਲ ਵਿੱਚ ਛਾਪਾ ਮਾਰਿਆ, ਜਿੱਥੋਂ ਕੁਝ ਲੜਕੇ ਅਤੇ ਲੜਕੀਆਂ ਇਤਰਾਜ਼ਯੋਗ ਹਾਲਤ ਵਿੱਚ ਮਿਲੇ। ਅਮਨਜੀਤ ਸਿੰਘ ਨਿਵਾਸੀ ਨਿਊ ਕਪੂਰ ਨਗਰ ਸੁਲਤਾਨਵਿੰਡ ਤੇ ਹੋਟਲ ਦੇ ਮੈਨੇਜਰ ਕਮਲ ਸਿੰਘ ਉਰਫ ਕਮਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਇਨ੍ਹਾਂ ਤੋਂ ਇਲਾਵਾ ਸੰਨੀ ਸਿੰਘ ਨਿਵਾਸੀ ਹਸਤਾ ਕਲਾ ਫਾਜ਼ਿਲਕਾ ਮੌਜੂਦਾ ਨਿਵਾਸੀ ਨਿਊ ਕਪੂਰ ਨਗਰ ਸੁਲਤਾਨਵਿੰਡ ਰੋਡ, ਕੰਵਲਜੀਤ ਸਿੰਘ ਉਰਫ ਬੱਬੂ ਨਿਵਾਸੀ ਗੋਬਿੰਦ ਨਗਰ ਸੁਲਤਾਨਵਿੰਡ ਰੋਡ, ਦੀਪਾ ਉਦਵਾਨੀ ਨਿਵਾਸੀ ਮਹਾਰਾਸ਼ਟਰ ਮੌਜੂਦਾ ਨਿਵਾਸੀ ਸ਼ਹੀਦ ਊਧਮ ਸਿੰਘ ਨਗਰ, ਸੁਲਤਾਨਵਿੰਡ ਅਤੇ ਦਵਿੰਦਰ ਕੌਰ ਨਿਵਾਸੀ ਰਾਮ ਨਗਰ ਐਵੇਨਿਊ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ‘ਚ ਮੁੜ ਲੱਗ ਸਕਦੇ ਹਨ ਬਿਜਲੀ ਕੱਟ- ਕੋਲੇ ਦੀ ਕਮੀ ਕਰਕੇ ਦੋ ਥਰਮਲ ਪਲਾਂਟਾਂ ਦੀਆਂ ਤਿੰਨ ਯੂਨਿਟਾਂ ਬੰਦ
ਜਿਸਦੇ ਬਾਅਦ ਪੁਲਿਸ ਨੇ ਹੋਟਲ ਮੈਨੇਜਰ ਸਮੇਤ 6 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦੇ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਫਿਲਹਾਲ ਪੁਲਿਸ ਅਗਲੇਰੀ ਕਾਰਵਾਈ ਵਿੱਚ ਰੁੱਝੀ ਹੋਈ ਹੈ।