ਪੰਜਾਬੀ ਸਟਾਰ ਦਿਲਜੀਤ ਦੋਸਾਂਝ ਇੱਕ ਵਾਰ ਫਿਰ ਆਪਣੀ ਸਪੱਸ਼ਟਤਾ ਅਤੇ ਆਪਣੀ ਆਉਣ ਵਾਲੀ ਫਿਲਮ “ਪੰਜਾਬ ’95” ਲਈ ਸੁਰਖੀਆਂ ਵਿੱਚ ਹੈ। ਹਾਲ ਹੀ ਵਿੱਚ ਉਸ ਨੇ ਵਿਵਾਦਾਂ ਅਤੇ ਵਿਰੋਧ ਪ੍ਰਦਰਸ਼ਨਾਂ ਤੋਂ ਆਪਣੇ ਆਪ ਨੂੰ ਦੂਰ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਇੱਕ ਕਲਾਕਾਰ ਹੈ, ਸਿਆਸਤਦਾਨ ਨਹੀਂ।
ਉਸ ਨੇ ਆਪਣੀ ਬਹੁਤ ਉਡੀਕੀ ਜਾਣ ਵਾਲੀ ਫਿਲਮ “ਪੰਜਾਬ ’95” ਦੀ ਰਿਲੀਜ਼ ਬਾਰੇ ਇੱਕ ਵੱਡਾ ਅਪਡੇਟ ਵੀ ਦਿੱਤਾ, ਜੋ ਸਾਲਾਂ ਤੋਂ ਸੈਂਸਰਸ਼ਿਪ ਵਿੱਚ ਫਸੀ ਹੋਈ ਹੈ। ਦਿਲਜੀਤ ਨੇ ਦਾਅਵਾ ਕੀਤਾ ਕਿ ਇਹ ਫਿਲਮ ਬਹੁਤ ਜਲਦੀ ਰਿਲੀਜ਼ ਹੋਵੇਗੀ ਅਤੇ ਬਹੁਤ ਸਾਰੇ ਲੋਕਾਂ ਦੇ ਮੂੰਹ ਬੰਦ ਹੋ ਜਾਣਗੇ।
ਦਿਲਜੀਤ ਦੋਸਾਂਝ ਨੇ ਉਨ੍ਹਾਂ ਲੋਕਾਂ ਨੂੰ ਸਖ਼ਤ ਸੰਦੇਸ਼ ਦਿੱਤਾ ਹੈ ਜੋ ਉਸ ਨੂੰ ਰਾਜਨੀਤੀ ਅਤੇ ਵੱਖ-ਵੱਖ ਵਿਰੋਧ ਪ੍ਰਦਰਸ਼ਨਾਂ ਵਿੱਚ ਜ਼ਬਰਦਸਤੀ ਘਸੀਟਣ ਦੀ ਕੋਸ਼ਿਸ਼ ਕਰਦੇ ਹਨ। ਦਿੱਲੀ ਦੇ ਜੰਤਰ-ਮੰਤਰ ‘ਤੇ ਇੱਕ ਪ੍ਰਦਰਸ਼ਨ ਦਾ ਹਵਾਲਾ ਦਿੰਦੇ ਹੋਏ ਦਿਲਜੀਤ ਨੇ ਕਿਹਾ ਕਿ “ਮੈਨੂੰ ਇਸ ਸਭ ਤੋਂ ਦੂਰ ਰੱਖੋ।” ਮੈਂ ਸਿਆਸਤਦਾਨ ਨਹੀਂ ਹਾਂ, ਮੈਂ ਇੱਕ ਕਲਾਕਾਰ ਹਾਂ। ਉਸ ਨੇ ਅੱਗੇ ਬੜੇ ਸ਼ਾਂਤ ਸੁਭਾਅ ਨਾਲ ਕਿਹਾ ਕਿ, “ਉਨ੍ਹਾਂ ਨੂੰ ਵਧਾਈਆਂ ਜੋ ਵਿਰੋਧ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਵਧਾਈਆਂ ਜਿਨ੍ਹਾਂ ਲਈ ਇਹ ਹੋ ਰਿਹਾ ਹੈ।”
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਸੋਧੀ ਲੈਂਡ ਪੂਲਿੰਗ ਸਕੀਮ ਨੂੰ ਮਨਜ਼ੂਰੀ, ਰਿਹਾਇਸ਼ੀ ਤੇ ਵਪਾਰਕ ਪਲਾਟਾਂ ਦੇ ਏਰੀਏ ‘ਚ ਕੀਤਾ ਗਿਆ ਵਾਧਾ
ਦਿਲਜੀਤ ਨੇ ਆਖਰਕਾਰ ਆਪਣੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਫਿਲਮ, “ਪੰਜਾਬ ’95” ਦੀ ਰਿਲੀਜ਼ ਬਾਰੇ ਵੀ ਚੁੱਪੀ ਤੋੜਦਿਆਂ ਪ੍ਰਸ਼ੰਸਕਾਂ ਨੂੰ ਦੱਸਿਆ ਕਿ ਫਿਲਮ ਜਲਦੀ ਹੀ ਆ ਰਹੀ ਹੈ। ਫਿਲਮ ਰਿਲੀਜ਼ ਹੋਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਦੇ ਮੂੰਹ ਬੰਦ ਹੋ ਜਾਣਗੇ। ਉਸ ਨੇ ਕਿਹਾ ਕਿ ਜਿਹੜੀਆਂ ਫਿਲਮਾਂ ਮੈਂ ਕੀਤੀਆਂ ਹਨ ਉਹ ਪੱਕਾ ਆਉਣਗੀਆਂ।
ਦੱਸ ਦੇਈਏ ਕਿ ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ “ਪੰਜਾਬ ’95”, ਪਿਛਲੇ ਕੁਝ ਸਾਲਾਂ ਵਿੱਚ ਸੈਂਸਰਸ਼ਿਪ ਨਾਲ ਸਬੰਧਤ ਕਈ ਵੱਡੇ ਕਾਨੂੰਨੀ ਅਤੇ ਤਕਨੀਕੀ ਮੁੱਦਿਆਂ ਦਾ ਸਾਹਮਣਾ ਕਰ ਚੁੱਕੀ ਹੈ। ਕਈ ਕਟੌਤੀਆਂ ਅਤੇ ਵਿਵਾਦਾਂ ਕਾਰਨ ਇਸਦੀ ਰਿਲੀਜ਼ ਨੂੰ ਵਾਰ-ਵਾਰ ਮੁਲਤਵੀ ਕੀਤਾ ਗਿਆ ਹੈ, ਜਿਸ ਕਾਰਨ ਇਹ ਹਾਲ ਹੀ ਦੇ ਸਾਲਾਂ ਦੀਆਂ ਸਭ ਤੋਂ ਵੱਧ ਚਰਚਾ ਵਿੱਚ ਰਹਿਣ ਵਾਲੀਆਂ ਫ਼ਿਲਮਾਂ ਵਿੱਚੋਂ ਇੱਕ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ









