ਨਗਰ ਨਿਗਮ ਚੋਣ ਨਤੀਜਿਆਂ ਦੇ ਸ਼ੁਰੂਆਤੀ ਰੁਝਾਨ ਆਉਣੇ ਸ਼ੁਰੂ ਹੋ ਗਏ ਹਨ। ਸਭ ਤੋਂ ਪਹਿਲਾਂ ਭਵਾਨੀਗੜ੍ਹ ਨਗਰ ਕੌਂਸਲ ਚੋਣ ਨਤੀਜੇ ਸਾਹਮਣੇ ਆਏ ਜਿਥੇ ਵਾਰਡ ਨੰਬਰ 1 ਤੇ 6 ‘ਚ ਕਾਂਗਰਸ ਦੀ ਜਿੱਤ ਹੋਈ ਹੈ ਤੇ ਵਾਰਡ ਨੰਬਰ 6 ‘ਚ ਰਜਨੀ ਸ਼ਰਮਾ ਨੇ ਜਿੱਤ ਹਾਸਿਲ ਕੀਤੀ ਤੇ ਇਸੇ ਤਰ੍ਹਾਂ ਵਾਰਡ ਨੰਬਰ 2 ‘ਚ ਸ਼੍ਰੋਮਣੀ ਅਕਾਲੀ ਦਲ ਨੇ ਬਾਜ਼ੀ ਮਾਰੀ ਹੈ।
ਕਪੂਰਥਲਾ ਨਗਰ ਨਿਗਮ ਦਾ ਵੀ ਨਤੀਜਾ ਆਇਆ ਹੈ। 4 ਵਾਰਡਾਂ ‘ਚ ਕਾਂਗਰਸ ਨੇ ਬਾਜ਼ੀ ਮਾਰੀ ਹੈ। ਵਾਰਡ ਨੰਬਰ 1,6, 7 ਤੇ 11 ‘ਚ ਕਾਂਗਰਸ ਜਿੱਤੀ ਹੈ। ਕੋਟਫੱਤਾ ਕੌਂਸਲ ਵਾਰਡ ਨੰਬਰ 3 ‘ਚ ਆਜ਼ਾਦ ਉਮੀਦਵਾਰ ਜਿੱਤੇ ਹਨ। ਸੁਖਦੀਪ ਕੌਰ ਨੇ 288 ਵੋਟਾਂ ਨਾਲ ਜਿੱਤ ਹਾਸਿਲ ਕੀਤੀ ਹੈ। ਗੜ੍ਹਸ਼ੰਕਰ ਦੇ ਵਾਰਡ ਨੰਬਰ 4 ਤੋਂ AAP ਦੇ ਪ੍ਰਿੰਸ ਚੌਧਰੀ, ਵਾਰਡ ਨੰਬਰ 10 ਤੋਂ ਆਜ਼ਾਦ ਉਮੀਦਵਾਰ ਤੇ ਵਾਰਡ ਨੰਬਰ 11 ਤੋਂ ਆਜ਼ਾਦ ਉਮੀਦਵਾਰ ਨੀਰੂ ਸ਼ਰਮਾ ਜੇਤੂ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬ ‘ਚ ਨਗਰ ਨਿਗਮ ਚੋਣ ਨਤੀਜਿਆਂ ਲਈ ਵੋਟਾਂ ਦੀ ਗਿਣਤੀ ਹੋਈ ਸ਼ੁਰੂ, ਸੁਰੱਖਿਆ ਦੇ ਕੀਤੇ ਗਏ ਪੁਖਤਾ ਪ੍ਰਬੰਧ
ਸਮਰਾਲਾ ‘ਚ BJP ਦਾ ਖਾਤਾ ਖੁੱਲ੍ਹਿਆ ਹੈ। ਵਾਰਡ ਨੰਬਰ 8 ‘ਚ BJP ਉਮੀਦਵਾਰ ਨੇ ਬਾਜ਼ੀ ਮਾਰੀ ਹੈ। ਵਾਰਡ ਨੰਬਰ 3,4 ਤੇ 5 ‘ਚ AAP ਨੇ ਜਿੱਤ ਹਾਸਲ ਕੀਤੀ ਹੈ ਤੇ ਵਾਰਡ ਨੰਬਰ 10 ‘ਚ ਸ਼੍ਰੋਮਣੀ ਅਕਾਲੀ ਦਲ ਨੇ ਜਿੱਤੀ ਹੈ। ਹੁਸ਼ਿਆਰਪੁਰ ਦੇ ਹਰਿਆਣਾ ਨਗਰ ਕੌਂਸਲ ਚੋਣ ਨਤੀਜੇ ਵੀ ਦੇਖਣ ਨੂੰ ਮਿਲੇ ਹਨ। ਵਾਰਡ ਨੰਬਰ 1, 2, 3 ਤੇ 5 ‘ਚ AAP ਜਿੱਤੀ ਹੈ ਤੇ ਵਾਰਡ ਨੰਬਰ 4 ਤੋਂ BJP ਉਮੀਦਵਾਰ ਰਜੀਵ ਕਪਲਾ ਜੇਤੂ ਰਹੇ ਹਨ। ਗੋਨਿਆਨਾ ਨਗਰ ਕੌਂਸਲ ਦੇ ਦੋ ਵਾਰਡਾਂ ‘ਚ ਆਜ਼ਾਦ ਉਮੀਦਵਾਰ ਜਿੱਤੇ ਹਨ। ਵਾਰਡ ਨੰਬਰ 2 ‘ਚ AAP ਉਮੀਦਵਾਰ ਨੇ ਜਿੱਤ ਹਾਸਿਲ ਕੀਤੀ ਹੈ।
ਗਿੱਦੜਬਾਹਾ ਦੇ 19 ਵਾਰਡਾਂ ‘ਚੋਂ 7 ਦੇ ਨਤੀਜੇ ਸਾਹਮਣੇ ਆਏ ਹਨ 7 ਵਾਰਡਾਂ ‘ਚ AAP ਨੇ ਜਿੱਤ ਹਾਸਿਲ ਕੀਤੀ ਹੈ। ਗਿੱਦੜਬਾਹਾ ਨਗਰ ਕੌਂਸਲ ਦੇ 3 ਵਾਰਡਾਂ ‘ਚ AAP ਦੇ ਉਮੀਦਵਾਰ ਜਿੱਤੇ ਹਨ। ਵਾਰਡ ਨੰਬਰ 1, 2 ਤੇ 5 ‘ਚ AAP ਨੇ ਜਿੱਤ ਹਾਸਿਲ ਕੀਤੀ ਹੈ। ਧੂਰੀ ਵਾਰਡ ਨੰਬਰ 4 ਤੋਂ AAP ਉਮੀਦਵਾਰ ਰਾਜੀਵ ਚੌਧਰੀ ਜੇਤੂ ਰਹੇ ਹਨ ਤੇ ਵਾਰਡ ਨੰਬਰ 7 ‘ਚ ਵੀ AAP ਉਮੀਦਵਾਰ ਜਿੱਤੇ ਹਨ। ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਹੁਣ ਤੱਕ ‘ਆਪ’ ਅੱਗੇ ਚੱਲ ਰਹੀ ਹੈ, ਦੂਜੇ ਨੰਬਰ ‘ਤੇ ਸ਼੍ਰੋਮਣੀ ਅਕਾਲੀ ਦਲ ਹੈ ਤੇ ਤੀਜੇ ਨੰਬਰ ‘ਤੇ ਕਾਂਗਰਸ ਪਾਰਟੀ ਨਜ਼ਰ ਆ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










