ਪੰਜਾਬ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਦੇ ਨਤੀਜੇ ਭਲਕੇ 29 ਮਈ ਨੂੰ ਐਲਾਨੇ ਜਾਣਗੇ। ਪਹਿਲੀ ਵਾਰ, ਲੋਕ ਆਪਣੇ ਘਰਾਂ ਦੇ ਆਰਾਮ ਨਾਲ ਨਤੀਜੇ ਦੇਖ ਸਕਣਗੇ। ਪੰਜਾਬ ਰਾਜ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਨੇ ਦੱਸਿਆ ਕਿ ਨਤੀਜੇ ਵੈੱਬਸਾਈਟ https://sec.punjab.gov.in/en/ ‘ਤੇ ਮਿਲਣਗੇ ਅਤੇ ਇਥੇ ਕਾਊਂਟਿੰਗ ਦ ਲਿੰਕ ਦਿੱਤਾ ਜਾਵੇਗਾ।
ਇਸ ਤੋਂ ਪਹਿਲਾਂ ਵਿਧਾਨ ਸਭਾ ਅਤੇ ਲੋਕ ਸਭਾ ਦੇ ਨਤੀਜੇ ਹੀ ਦਿਖਾਏ ਜਾਂਦੇ ਸਨ। ਕਮਿਸ਼ਨਰ ਰਾਜ ਕਮਲ ਚੌਧਰੀ ਮੁਤਾਬਕ ਕਾਊਂਟਿੰਗ ਸੈਂਟਰਾਂ ‘ਤੇ ਭੀੜ ਨਾ ਹੋਵੇ ਤੇ ਲੋਕਾਂ ਨੂੰ ਸਹੀ ਨਤੀਜੇ ਮਿਲਣ, ਇਸ ਲਈ ਇਹ ਸਹੂਲਤ ਦਿੱਤੀ ਜਾ ਰਹੀ ਹੈ। ਕਾਊਂਟਿੰਗ ਲਈ ਕੁੱਲ 115 ਗਿਣਤੀ ਸੈਂਟਰ ਬਣਾਏ ਗਏ ਹਨ। 26 ਮਈ ਨੂੰ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 21 ਨਗਰ ਕੌਂਸਲਾਂ ਸਣੇ ਕੁਲ 104 ਸਥਾਨਕ ਇਕਾਈਆਂ ਲਈ ਵੋਟਿੰਗ ਹੋਈ ਸੀ।
ਕਮਿਸ਼ਨਰ ਚੌਧਰੀ ਨੇ ਦੱਸਿਆ ਕਿ ਸਟਰਾਂਗ ਰੂਮਾਂ ਅਤੇ ਕਾਊਂਟਿੰਗ ਸੈਂਟਰਾਂ ਦੀ ਨਿਗਰਾਨੀ ਸੀਸੀਟੀਵੀ ਕੈਮਰਿਆਂ ਅਤੇ ਬਾਰੀ ਪੁਲਿਸ ਬਲ ਦੀਮੌਜੂਦਗੀ ਵਿਚ ਤਿੰਨ-ਪੱਧਰੀ ਸੁਰੱਖਿਆ ਘੇਰੇ ਵਿਚਾਲੇ ਕੀਤੀ ਜਾ ਰਹੀ ਹੈ। ਵੀਰਵਾਰ ਨੂੰ ਸਾਰੇ 115 ਸੈਂਟਰਾਂ ‘ਤੇ ਵੋਟਿੰਗ ਸਟਾਫ ਨੂੰ ਅੰਤਿਮ ਰਿਹਰਸਲ ਵੀ ਕਰਵਾ ਦਿੱਤੀ ਗਈ ਹੈ।

ਰਾਜ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਨੇ ਦੱਸਿਆ ਕਿ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਵੇਗੀ। ਜਿਵੇਂ ਹੀ ਵਾਰਡਾਂ ਦੇ ਰਾਊਂਡ ਮੁਕੰਮਲ ਹੁੰਦੇ ਜਾਣਗੇ, ਉਂਝ-ਉਂਝ ਲਿੰਕ ‘ਤੇ ਲੋਕਾਂ ਨੂੰ ਨਤੀਜੇ ਦਿਸਣੇ ਸ਼ੁਰੂ ਹੋ ਜਾਣਗੇ। ਇਸ ਦੇ ਲਈ ਲੋਕਾਂ ਨੂੰ ਵੈੱਬਸਾਈਟ ‘ਤੇ ਜਾ ਕੇ ਲਿੰਕ ਖੋਲ੍ਹਣਾ ਹੋਵੇਗਾ ਤੇ ਆਪਣਾ ਜਿਲ੍ਹਾ ਤੇ ਵਾਰਡ ਦੀ ਪੂਰੀ ਜਾਣਕਾਰੀ ਭਰ ਕੇ ਨਤੀਜਾ ਹਾਸਲ ਕੀਤਾ ਜਾ ਸਕੇਗਾ। ਜੇ ਕਿਸੇ ਵਾਰਡ ਦੀ ਵੋਟਿੰਗ ਅਧੂਰੀ ਹੋਵੇਗੀ ਤਾਂ ਉਸ ਦਾ ਰਿਜਲਟ ਨਹੀਂ ਦਿਸੇਗਾ।
ਤਸਵੀਰ ਦੁਪਹਿਰ 12 ਵਜੇ ਤੱਕ ਸਪੱਸ਼ਟ ਹੋ ਜਾਵੇਗੀ
ਰਾਜ ਚੋਣ ਕਮਿਸ਼ਨ ਨੇ ਸਾਰੇ ਜ਼ਿਲ੍ਹਾ ਚੋਣ ਕਮਿਸ਼ਨਰਾਂ ਨੂੰ ਸਵੇਰੇ 8 ਵਜੇ ਗਿਣਤੀ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਲਗਭਗ ਇੱਕ ਰਾਊਂਡ ਵਿਚ ਇੱਕ ਵਾਰਡ ਵਿਚ ਵੋਟਾਂ ਦੀ ਗਿਣਤੀ ਪੂਰੀ ਹੋ ਜਾਵੇਗੀ। ਸੂਬਾ ਚੋਣ ਕਮਿਸ਼ਨ ਰਾਜ ਕਮਲ ਚੌਧਰੀ ਦਾ ਕਹਿਣਾ ਹੈ ਕਿ ਸਾਰੀਆਂ ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਨਗਰ ਕੌਂਸਲਾਂ ਲਈ ਵੋਟਾਂ ਦੀ ਗਿਣਤੀ ਦੁਪਹਿਰ 12 ਵਜੇ ਤੱਕ ਪੂਰੀ ਹੋ ਜਾਏਗੀ।
ਇਹ ਵੀ ਪੜ੍ਹੋ : 4 ਘੰਟਿਆਂ ਵਿਚ ਕਰੋੜਪਤੀ ਬਣਿਆ ਬੰਦਾ, ਫੈਕਟਰੀ ‘ਚ ਕੰਮ ਕਰਨ ਵਾਲੇ ਨੇ ਜਿੱਤੀ 3 ਕਰੋੜ ਦੀ ਲਾਟਰੀ
ਚੋਣ ਕਮਿਸ਼ਨ ਮੁਤਾਬਕ ਹਰੇਕ ਗਿਣਤੀ ਕੇਂਦਰ ‘ਤੇ 10 ਤੋਂ 14 ਟੇਬਲ ਲਗਾਏ ਜਾਣਗੇ। ਹਰੇਕ ਟੇਬਲ ‘ਤੇ ਇੱਕ ਕਾਊਂਟਿੰਗ ਸੁਪਰਵਾਈਜ਼ਰ ਅਤੇ ਦੋ ਕਾਊਂਟਿੰਗ ਅਸਿਸਟੈਂਡ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ, ਬੈਲਟ ਬਾਕਸਾਂ ਨੂੰ ਲਿਜਾਣ ਲਈ ਕਲੈਰੀਕਲ ਸਟਾਫ ਤਾਇਨਾਤ ਕੀਤਾ ਗਿਆ ਹੈ। ਸਾਰੇ ਪ੍ਰਬੰਧਾਂ ਦੀ ਨਿਗਰਾਨੀ ਮਾਈਕ੍ਰੋ-ਆਬਜ਼ਰਵਰ-ਪੱਧਰ ਦੇ ਅਧਿਕਾਰੀਆਂ ਰਾਹੀਂ ਕੀਤੀ ਜਾਵੇਗੀ। ਜ਼ਿਲ੍ਹਾ ਚੋਣ ਅਧਿਕਾਰੀ ਸਮੁੱਚੇ ਇੰਚਾਰਜ ਹੋਣਗੇ, ਅਤੇ ਐਸਐਸਪੀ ਸੁਰੱਖਿਆ ਦੀ ਨਿਗਰਾਨੀ ਕਰਨਗੇ।
ਗੈਰ-ਅਧਿਕਾਰਤ ਵਿਅਕਤੀਆਂ ਨੂੰ ਦਾਖਲ ਹੋਣ ਤੋਂ ਰੋਕਣ ਲਈ ਗਿਣਤੀ ਕੇਂਦਰਾਂ ਦੇ 100 ਮੀਟਰ ਦੇ ਘੇਰੇ ਵਿੱਚ ਇੱਕ ਸੁਰੱਖਿਆ ਘੇਰਾ ਸਥਾਪਤ ਕੀਤਾ ਗਿਆ ਹੈ। ਸਿਰਫ਼ ਪਾਸ ਵਾਲੇ ਉਮੀਦਵਾਰਾਂ ਅਤੇ ਉਨ੍ਹਾਂ ਦੇ ਕਾਊਂਟਿੰਗ ਏਜੰਟਾਂ ਨੂੰ ਹੀ ਅੰਦਰ ਜਾਣ ਦੀ ਇਜਾਜ਼ਤ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










