ਗਰਮੀ ਦੇ ਮੌਸਮ ਵਿੱਚ ਤਰਬੂਜ ਸਭ ਤੋਂ ਵੱਧ ਪਸੰਦ ਕੀਤਾ ਜਾਣ ਵਾਲਾ ਫਲ ਹੈ। ਇਹ ਰਸਦਾਰ, ਠੰਢਕ ਦੇਣ ਵਾਲਾ ਅਤੇ ਸਰੀਰ ਨੂੰ ਹਾਈਡ੍ਰੇਟ ਰੱਖਣ ਵਿੱਚ ਮਦਦ ਕਰਦਾ ਹੈ। ਇਸ ਵਿੱਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਗਰਮੀਆਂ ਵਿਚ ਸਰੀਰ ਨੂੰ ਰਾਹਤ ਪ੍ਰਦਾਨ ਕਰਦਾ ਹੈ। ਇਸ ਵਿੱਚ ਬਹੁਤ ਸਾਰੇ ਜ਼ਰੂਰੀ ਪੌਸ਼ਟਿਕ ਤੱਤ ਅਤੇ ਐਂਟੀਆਕਸੀਡੈਂਟ ਵੀ ਹੁੰਦੇ ਹਨ।
ਪਰ ਕੀ ਤੁਸੀਂ ਜਾਣਦੇ ਹੋ ਕਿ ਤਰਬੂਜ ਨੂੰ ਗਲਤ ਤਰੀਕੇ ਨਾਲ ਖਾਣ ਨਾਲ ਪੇਟ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ? ਇੰਟਰਨਲ ਮੈਡੀਸਿਨ ਐਕਸਪਰਟ Chhya Vaja ਮੁਤਾਬਕ ਤਰਬੂਜ ਨੂੰ ਸਹੀ ਸਮੇਂ ਅਤੇ ਸਹੀ ਮਾਤਰਾ ਵਿੱਚ ਖਾਣਾ ਬਹੁਤ ਜ਼ਰੂਰੀ ਹੈ।

ਤਰਬੂਜ ਕਿੰਨਾ ਖਾਣਾ ਚਾਹੀਦਾ ਹੈ?
ਬਹੁਤ ਸਾਰੇ ਲੋਕ ਸੋਚਦੇ ਹਨ ਕਿ ਤਰਬੂਜ ਸਿਰਫ਼ ਪਾਣੀ ਹੈ, ਇਸ ਲਈ ਉਹ ਜਿੰਨਾ ਚਾਹੇ ਖਾ ਸਕਦੇ ਹਨ। ਪਰ ਇਹ ਸੱਚ ਨਹੀਂ ਹੈ। ਇਸ ਵਿੱਚ ਕੁਦਰਤੀ ਸ਼ੂਗਰ ਵੀ ਹੁੰਦੀ ਹੈ। ਡਾਕਟਰ ਮੁਤਾਬਕ –
- ਇੱਕ ਦਿਨ ਵਿੱਚ ਲਗਭਗ 1 ਕੱਪ ਤਰਬੂਜ ਨੂੰ ਸਹੀ ਮਾਤਰਾ ਮੰਨਿਆ ਜਾਂਦਾ ਹੈ।
- ਲੋੜ ਤੋਂ ਵੱਧ ਖਾਣ ਨਾਲ ਬਲੋਟਿੰਗ ਅਤੇ ਪੇਟ ਫੁੱਲਣ ਦੀ ਸਮੱਸਿਆ ਹੋ ਸਕਦੀ ਹੈ।
- ਸ਼ੂਗਰ ਰੋਗੀਆਂ ਨੂੰ ਖਾਸ ਤੌਰ ‘ਤੇ ਸਾਵਧਾਨ ਰਹਿਣਾ ਚਾਹੀਦਾ ਹੈ, ਕਿਉਂਕਿ ਇਹ ਬਲੱਡ ਸ਼ੂਗਰ ਨੂੰ ਵਧਾ ਸਕਦਾ ਹੈ।
ਤਰਬੂਜ ਖਾਣ ਦਾ ਸਹੀ ਸਮਾਂ ਕੀ ਹੈ?
- ਤਰਬੂਜ ਦਿਨ ਵੇਲੇ ਖਾਣਾ ਸਭ ਤੋਂ ਵਧੀਆ ਹੈ।
- ਇਸ ਨੂੰ ਸਵੇਰੇ ਜਾਂ ਦੁਪਹਿਰ ਨੂੰ ਖਾਣਾ ਵਧੇਰੇ ਲਾਭਦਾਇਕ ਮੰਨਿਆ ਜਾਂਦਾ ਹੈ। ਇਸ ਸਮੇਂ ਦੌਰਾਨ ਸਰੀਰ ਦਾ ਮੈਟਾਬੋਲਿਜ਼ਮ ਵਧੇਰੇ ਸਰਗਰਮ ਹੁੰਦਾ ਹੈ, ਜਿਸ ਨਾਲ ਇਸਨੂੰ ਪਚਾਉਣਾ ਸੌਖਾ ਹੋ ਜਾਂਦਾ ਹੈ।
ਰਾਤ ਨੂੰ ਤਰਬੂਜ ਕਿਉਂ ਨਹੀਂ ਖਾਣਾ ਚਾਹੀਦਾ?
- ਬਹੁਤ ਸਾਰੇ ਲੋਕ ਰਾਤ ਨੂੰ ਤਰਬੂਜ ਖਾਂਦੇ ਹਨ, ਪਰ ਡਾਕਟਰ ਅਜਿਹਾ ਕਰਨ ਦੀ ਸਲਾਹ ਨਹੀਂ ਦਿੰਦੇ ਹਨ।
- ਦੇਰ ਰਾਤ ਨੂੰ ਤਰਬੂਜ ਖਾਣ ਨਾਲ ਗੈਸ ਅਤੇ ਬਲੋਟਿੰਗ ਦੀ ਸਮੱਸਿਆ ਹੋ ਸਕਦ ਹੈ।
- ਪੇਟ ਵਿੱਚ ਭਾਰੀਪਨ ਅਤੇ ਬੇਅਰਾਮੀ ਹੋ ਸਕਦੀ ਹੈ।
- ਜ਼ਿਆਦਾ ਪਾਣੀ ਦੀ ਮਾਤਰਾ ਰਾਤ ਨੂੰ ਵਾਰ-ਵਾਰ ਪਿਸ਼ਾਬ ਕਰਨ ਦਾ ਕਾਰਨ ਵੀ ਬਣ ਸਕਦੀ ਹੈ।
ਇਹ ਵੀ ਪੜ੍ਹੋ : ਫਰੀਦਕੋਟ ਦੇ ਨੌਜਵਾਨ ਦੀ ਕੈਨੇਡਾ ‘ਚ ਹਾਰਟ ਅਟੈਕ ਨਾਲ ਮੌਤ, 3 ਸਾਲ ਪਹਿਲਾਂ ਗਿਆ ਸੀ ਵਿਦੇਸ਼
ਤਰਬੂਜ ਖਾਣ ਦੇ ਫਾਇਦੇ
ਸਰੀਰ ਨੂੰ ਹਾਈਡ੍ਰੇਟ ਰੱਖਦਾ ਹੈ: ਤਰਬੂਜ ਵਿੱਚ ਪਾਣੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ, ਜੋ ਡੀਹਾਈਡਰੇਸ਼ਨ ਨੂੰ ਰੋਕਦੀ ਹੈ।
ਦਿਲ ਦੀ ਸਿਹਤ ਲਈ ਚੰਗਾ: ਤਰਬੂਜ ਵਿੱਚ ਲਾਈਕੋਪੀਨ ਨਾਮਕ ਐਂਟੀਆਕਸੀਡੈਂਟ ਹੁੰਦਾ ਹੈ, ਜੋ ਦਿਲ ਦੀ ਸਿਹਤ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦਾ ਹੈ।
ਭਾਰ ਘਟਾਉਣ ਵਿੱਚ ਮਦਦਗਾਰ : ਇਹ ਘੱਟ ਕੈਲੋਰੀ ਵਾਲਾ ਫਲ ਪੇਟ ਨੂੰ ਲੰਬੇ ਸਮੇਂ ਤੱਕ ਭਰਿਆ ਹੋਇਆ ਮਹਿਸੂਸ ਕਰਵਾਉਂਦਾ ਹੈ।
ਸਰੀਰ ਨੂੰ ਠੰਢਕ ਦਿੰਦਾ ਹੈ : ਗਰਮੀਆਂ ਵਿੱਚ ਇਸ ਨੂੰ ਖਾਣ ਨਾਲ ਸਰੀਰ ਨੂੰ ਠੰਢਕ ਮਿਲਦੀ ਹੈ ਅਤੇ ਲੂ ਤੋਂ ਬਚਾਅ ਹੋ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










