ਹਲਕਾ ਮਜੀਠਾ ਦੇ ਥਾਣਾ ਮੱਤੇਵਾਲਾ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ 10 ਸਾਲਾ ਬੱਚੇ ਦੀ ਡ੍ਰੇਨ ਵਿਚ ਡੁੱਬਣ ਨਾਲ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਬੀਤੇ ਦਿਨੀਂ ਭਾਰੀ ਮੀਂਹ ਕਾਰਨ ਪਿੰਡ ਦੇ ਨਾਲ ਲੱਗਦੀ ਡ੍ਰੇਨ ‘ਤੇ ਕਾਫੀ ਉਪਰ ਤੱਕ ਪਾਣੀ ਭਰ ਗਿਆ ਸੀ।
ਜਾਣਕਾਰੀ ਦਿੰਦਿਆਂ ਮ੍ਰਿਤਕ ਬੱਚੇ ਦੇ ਪਿਤਾ ਨੇ ਦੱਸਿਆ ਕਿ ਮੇਰਾ ਬੱਚਾ ਗੁਰਸੇਵਕ ਸਿੰਘ ਆਪਣੇ ਕੁਝ ਸਾਥੀਆਂ ਨਾਲ ਡ੍ਰੇਨ ‘ਤੇ ਗਿਆ ਤੇ ਇਸ ਦੌਰਾਨ ਉਸ ਦਾ ਪੈਰ ਫਿਸਲ ਗਿਆ ਤੇ ਉਹ ਡ੍ਰੇਨ ਵਿਚ ਡਿੱਗ ਗਿਆ। ਇਸ ਬਾਰੇ ਪ੍ਰਸ਼ਾਸਨ ਨੂੰ ਵੀ ਸੂਚਿਤ ਕੀਤਾ ਗਿਆ ਪਰ ਉਨ੍ਹਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।
ਇਹ ਵੀ ਪੜ੍ਹੋ : ਸੂਡਾਨ ‘ਚ ਟੇਕਆਫ ਕਰਦੇ ਸਮੇਂ ਕ੍ਰੈਸ਼ ਹੋਇਆ ਪਲੇਨ, 4 ਫੌਜੀਆਂ ਸਣੇ 9 ਦੀ ਮੌ.ਤ
ਪਿੰਡ ਵਾਲਿਆਂ ਨੇ ਆਪਣੇ ਤੌਰ ‘ਤੇ ਰੱਸੀ ਦੀ ਮਦਦ ਨਾਲ ਦੇਰ ਰਾਤ ਉਸ ਨੂੰ ਲੱਭਿਆ ਪਰ ਉਹ ਨਹੀਂ ਮਿਲਿਆ ਜਿਸ ਤੋਂ ਬਾਅਦ ਅੰਮ੍ਰਿਤਸਰ-ਮਹਿਤਾ ਮੁੱਖ ਸੜਕ ਨੂੰ ਜਾਮ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਬੱਚੇ ਦੀ ਭਾਲ ਸ਼ੁਰੂ ਕੀਤੀ ਤੇ ਕਾਫੀ ਮੁਸ਼ੱਕਤ ਦੇ ਬਾਅਦ ਪਿੰਡ ਤਾਹਰਪੁਰ ਦੇ ਡ੍ਰੇਨ ਪੁਲ ਨੇੜੇ ਬੱਚੇ ਦੀ ਲਾਸ਼ ਬਰਾਮਦ ਕਰ ਲਈ ਗਈ ਹੈ ਤੇ ਬੱਚ ਦੀ ਮੌਤ ਦੇ ਬਾਅਦ ਪੂਰੇ ਪਰਿਵਾਰ ਵਿਚ ਸੋਗ ਦੀ ਲਹਿਰ ਹੈ।
ਵੀਡੀਓ ਲਈ ਕਲਿੱਕ ਕਰੋ -: